ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

Saturday, Jun 25, 2022 - 11:46 AM (IST)

ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

ਮੁੰਬਈ: ਅਦਾਕਾਰਾ ਸ਼ੇਫ਼ਾਲੀ ਜਰੀਵਾਲਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

PunjabKesari

ਇਹ  ਵੀ ਪੜ੍ਹੋ : ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’

ਲੁੱਕ ਦੀ ਗੱਲ ਕਰੀਏ ਤਾਂ ਸ਼ੈਫ਼ਾਲੀ ਵਾਈਟ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੈ। ਅਦਾਕਾਰਾ ਨੇ ਥੋੜੇ ਵਾਲਾਂ ਦਾ ਬਨ ਬਣਾਇਆ ਹੈ ਅਤੇ ਬਾਕੀ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਅਦਾਕਾਰਾ ਨੇ ਆਪਣੇ ਲੁੱਕ ਨੂੰ ਚਸ਼ਮੇ ਨਾਲ ਪੂਰਾ ਕੀਤਾ ਹੈ। ਇਸ ਲੁੱਕ ’ਚ ਸ਼ੈਫਾਲੀ ਕਾਫ਼ੀ ਖੂਬਸੂਰਤ ਲੱਗ ਰਹੀ ਹੈ। 

PunjabKesari

ਅਦਾਕਾਰਾ ਸਮੁੰਦਰ ਵਿਚਕਾਰ ਕਿਸ਼ਤੀ ’ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਨੇ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਿਆਰ ਦੇ ਰਹੇ ਹਨ। ਦੱਸ ਦੇਈਏ ਕਿ ਸਾਲ 2002 ’ਚ ਸ਼ੇਫ਼ਾਲੀ ਨੇ ‘ਕਾਂਟਾ ਲਗਾ’ ਮਿਊਜ਼ਿਕ ਵੀਡੀਓ ਕੀਤੀ ਸੀ ਜਿਸ ਨੇ ਸ਼ੇਫ਼ਾਲੀ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਹੈ।

PunjabKesari

ਇਹ  ਵੀ ਪੜ੍ਹੋ : ਬੈਕਲੈਸ ਡਰੈੱਸ ’ਚ ਜਾਹਨਵੀ ਨੇ ਕਰਵਾਇਆ ਫ਼ੋਟੋਸ਼ੂਟ, ਤਸਵੀਰਾਂ ਨੂੰ ਦੇਖ ਦੀਵਾਨੇ ਹੋਏ ਪ੍ਰਸ਼ੰਸਕ

ਇਸ ਤੋਂ ਬਾਅਦ ਸ਼ੇਫ਼ਾਲੀ ਕਈ ਹੋਰ ਸ਼ੋਅ ’ਚ ਵੀ ਨਜ਼ਰ ਆਈ। ਅਦਾਕਾਰਾ 2020 ’ਚ ‘ਬਿਗ ਬਾਸ 13’ ’ਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਬਾਅਦ ਅਦਾਕਾਰਾ ਦੇ ਫ਼ਾਲੋਅਰਜ਼ ਬਹੁਤ ਤੇਜ਼ੀ ਨਾਲ ਵਧੇ।

PunjabKesari


author

Anuradha

Content Editor

Related News