ਸ਼ੀਤਲ ਠਾਕੁਰ ਨੇ ਖਾਸ ਅੰਦਾਜ਼ ''ਚ ਪਤੀ ਵਿਕਰਾਂਤ ਮੈਸੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ (ਤਸਵੀਰਾਂ)

04/03/2022 3:51:25 PM

ਮੁੰਬਈ- ਅਦਾਕਾਰ ਵਿਕਰਾਂਤ ਮੈਸੀ ਅੱਜ ਆਪਣਾ 35ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੇ ਹਨ। ਅਦਾਕਾਰ ਨੂੰ ਸੋਸ਼ਲ ਮੀਡੀਆ 'ਚ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ। ਵਿਕਰਾਂਤ ਨੂੰ ਉਨ੍ਹਾਂ ਦੀ ਪਤਨੀ ਸ਼ੀਤਲ ਠਾਕੁਰ ਨੇ ਵੀ ਖਾਸ ਅੰਦਾਜ਼ 'ਚ ਬਰਥਡੇਅ ਵਿਸ਼ ਕੀਤੀ ਹੈ। ਅਦਾਕਾਰਾ ਨੇ ਪਤੀ ਵਿਕਰਾਂਤ ਦੇ ਨਾਲ ਢੇਰ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪਸੰਦ ਕੀਤੀ ਜਾ ਰਹੀ ਹੈ।

PunjabKesari
ਸ਼ੀਤਲ ਨੇ ਵਿਆਹ, ਹਲਦੀ ਅਤੇ ਸੰਗੀਤ ਸੈਰੇਮਨੀ ਸਮੇਤ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਵਿਆਹ ਦੀਆਂ ਤਸਵੀਰਾਂ 'ਚ ਵਿਕਰਾਂਤ ਅਤੇ ਸ਼ੀਤਲ ਲਾੜਾ-ਲਾੜੀ ਦੇ ਜੋੜੇ 'ਚ ਨਜ਼ਰ ਆ ਰਹੇ ਹਨ। ਸੰਗੀਤ ਸੈਰੇਮਨੀ ਦੀਆਂ ਤਸਵੀਰਾਂ 'ਚ ਦੋਵੇਂ ਡਾਂਸ ਕਰਦੇ ਹੋਏ ਅਤੇ ਗਲੇ ਲੱਗੇ ਹੋਏ ਦਿਖਾਈ ਦੇ ਰਹੇ ਹਨ।

PunjabKesari
ਹਲਦੀ ਸੈਰੇਮਨੀ ਦੀ ਤਸਵੀਰ 'ਚ ਦੋਵਾਂ ਦੇ ਹਲਦੀ ਲੱਗੀ ਹੋਈ ਹੈ ਪਰ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਿੱਠ ਹੀ ਦਿਖਾਈ ਦੇ ਰਹੀ ਹੈ। ਇਕ ਹੋਰ ਤਸਵੀਰ 'ਚ ਦੋਵੇਂ ਕੈਜ਼ੁਅਲ ਲੁੱਕ 'ਚ ਪੋਜ਼ ਦੇ ਰਹੇ ਹਨ। ਸਭ ਤਸਵੀਰਾਂ 'ਚ ਜੋੜੇ 'ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ ਅਤੇ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ ਅਤੇ ਅਦਾਕਾਰ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਵਿਕਰਾਂਤ ਨੇ 18 ਫਰਵਰੀ ਨੂੰ ਸ਼ੀਤਲ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਹਿਮਾਚਲ 'ਚ ਹੋਇਆ ਸੀ। ਜੋੜੇ ਨੇ ਕਾਫੀ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕੀਤਾ। ਵਿਕਰਾਂਤ ਅਤੇ ਸ਼ੀਤਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਗਿਆ। 


Aarti dhillon

Content Editor

Related News