ਸ਼ਤਰੂਘਨ ਸਿਨਹਾ ਨੇ ਕੀਤੀ ਬਿਗ ਬੀ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ
Tuesday, Mar 01, 2016 - 09:53 AM (IST)
ਆਗਰਾ : ਬਾਲੀਵੁੱਡ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਬੀਤੇ ਦਿਨੀਂ ਆਗਰਾ ਵਿਚ ਕਿਹਾ ਕਿ ਬਾਲੀਵੁੱਡ ਮਹਾਨਾਇਕ ਅਮਿਤਾਭ ਬਚਨ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਪ੍ਰਸ਼ੰਸਕਾਂ ਅਤੇ ਦੇਸ਼ ਲਈ ਸੁਪਰ ਸਟਾਰ ਅਮਿਤਾਭ ਬੱਚਨ 100 ਸਾਲ ਜਿਊਣ। ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਦੇਸ਼ ਲਈ ਜ਼ਰੂਰੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਨੂੰ ਤਾਜ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਾ ਸ਼ਤਰੂਘਨ ਸਿਨਹਾ ਨੇ 11 ਸੀੜੀ, ਮਹਿਤਾਬ ਬਾਗ ''ਤੇ ਆਪਣੀ ਆਉਣ ਵਾਲੀ ਪੁਸਤਕ ''ਐਨੀਥਿੰਗ ਬਟ ਖਾਮੋਸ਼, ਦਿ ਸ਼ਤਰੂਘਨ ਸਿਨਹਾ ਬਾਇਓਗ੍ਰਾਫੀ'' ਨੂੰ ਰਿਲੀਜ਼ ਕੀਤਾ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਬੱਚਿਆਂ ਨੂੰ ਉਹ ਨਾ ਬਣਾਓ, ਜੋ ਤੁਸੀਂ ਚਾਹੁੰਦੇ ਹੋ, ਸਗੋਂ ਉਹ ਕਰਨ ਦਿਓ ਜੋ ਉਹ ਕਰਨਾ ਚਾਹੁੰਦੇ ਹਨ। ਉਹ ਖੁਦ ਡਾਕਟਰੀ ਛੱਡ ਕੇ ਫਿਲਮੀ ਦੁਨੀਆ ਵਿਚ ਆਏ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਲਖਨ ਨੇ ਇਸ ਫਿਲਮੀ ਸਫਰ ਲਈ ਉਨ੍ਹਾਂ ਨੂੰ ਬਹੁਤ ਸਹਿਯੋਗ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਮੌਕੇ ''ਤੇ ਮੰਡਲ ਕਮਿਸ਼ਨਰ ਪ੍ਰਦੀਪ ਭਟਨਾਗਰ, ਹਰਵਿਜੇ ਸਿੰਘ ਬਾਹੀਆ, ਡਾ. ਰੰਜਨਾ ਬਾਂਸਲ ਆਦਿ ਮੌਜੂਦ ਸਨ। ਫਿਲਮੀ ਅਭਿਨੇਤਰੀ ਵਿਦਿਆ ਬਾਲਨ ਨੇ ਕਵਿਤਾ ਪਾਠ ਕੀਤਾ।
