ਅਮੀਰ ਪਰਿਵਾਰ ''ਚ ਪੈਦਾ ਹੋਈ ਸ਼ਸ਼ੀਕਲਾ ਨੂੰ ਘਰ ਦੇ ਗੁਜ਼ਾਰੇ ਲਈ ਕਰਨਾ ਪਿਆ ਲੋਕਾਂ ਦੇ ਘਰਾਂ ‘ਚ ਝਾੜੂ ਪੋਚਾ

Friday, Jun 18, 2021 - 09:48 AM (IST)

ਅਮੀਰ ਪਰਿਵਾਰ ''ਚ ਪੈਦਾ ਹੋਈ ਸ਼ਸ਼ੀਕਲਾ ਨੂੰ ਘਰ ਦੇ ਗੁਜ਼ਾਰੇ ਲਈ ਕਰਨਾ ਪਿਆ ਲੋਕਾਂ ਦੇ ਘਰਾਂ ‘ਚ ਝਾੜੂ ਪੋਚਾ

ਮੁੰਬਈ-ਬਾਲੀਵੁੱਡ ‘ਚ ਨੈਗਟਿਵ ਕਿਰਦਾਰ ਨਿਭਾਉਣ ਵਾਲੀ ਸ਼ਸ਼ੀਕਲਾ ਨੂੰ ਤਾਂ ਹਰ ਕੋਈ ਜਾਣਦਾ ਹੈ। ਉਸ ਨੇ ਫ਼ਿਲਮਾਂ ‘ਚ ਬੇਸ਼ੁਮਾਰ ਨੈਗਟਿਵ ਕਿਰਦਾਰ ਨਿਭਾਏ ਹਨ। ਉਸ ਦੇ ਨਿਭਾਏ ਕਿਰਦਾਰਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸ਼ਸ਼ੀਕਲਾ ਦਾ ਜਨਮ ਇੱਕ ਬਹੁਤ ਹੀ ਅਮੀਰ ਪਰਿਵਾਰ ‘ਚ ਹੋਇਆ ਸੀ ਪਰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਦੇ ਨਾਲ ਧੋਖਾ ਕੀਤਾ ਜਿਸ ਕਾਰਨ ਸ਼ਸ਼ੀਕਲਾ ਦਾ ਪਰਿਵਾਰ ਸੜਕ ‘ਤੇ ਆ ਗਿਆ ਸੀ। ਉਸ ਦਾ ਸਾਰਾ ਵਪਾਰ ਧੰਦਾ ਬੰਦ ਹੋ ਗਿਆ ਸੀ। 
ਖਬਰਾਂ ਮੁਤਾਬਕ ਸ਼ਸ਼ੀਕਲਾ ਨੂੰ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਲੋਕਾਂ ਦੇ ਘਰਾਂ ‘ਚ ਝਾੜੂ ਪੋਚੇ ਤੋਂ ਲੈ ਕੇ ਕੂੜਾ ਕਰਕਟ ਤੱਕ ਚੁੱਕਣ ਦਾ ਕੰਮ ਕਰਨਾ ਪਿਆ ਸੀ। ਹਾਲਾਂਕਿ ਇਸ ਦਰਮਿਆਨ ਸ਼ਸ਼ੀਕਲਾ ਇਸ ਕੋਸ਼ਿਸ਼ ‘ਚ ਲੱਗੀ ਰਹੀ ਕਿ ਉਸ ਨੂੰ ਕਿਸੇ ਤਰ੍ਹਾਂ ਫ਼ਿਲਮਾਂ ‘ਚ ਕੰਮ ਮਿਲ ਜਾਵੇ। 
ਆਖਿਰਕਾਰ ਉਹ ਦਿਨ ਵੀ ਆਇਆ ਅਤੇ ਸ਼ਸ਼ੀਕਲਾ ਦੇ ਮਨ ਦੀ ਮੁਰਾਦ ਪੂਰੀ ਹੋ ਗਈ। ਉਨ੍ਹਾਂ ਨੂੰ ਫ਼ਿਲਮ ‘ਜੀਨਤ’ ‘ਚ ਕੰਮ ਕਰਨ ਦਾ ਮੌਕਾ ਮਿਲ ਗਿਆ। ਜਿਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਫ਼ਿਲਮਾਂ ਮਿਲਦੀਆਂ ਗਈਆਂ।  
 


author

Aarti dhillon

Content Editor

Related News