‘ਅਲਫ਼ਾ’ ਦੀ ਸ਼ੂਟਿੰਗ ਤੋਂ ਪਹਿਲਾਂ ਸ਼ਰਵਰੀ ਨੇ ਦਿਖਾਇਆ ਆਪਣੀ ਫਿਟਨੈੱਸ ਦਾ ਜਲਵਾ

Tuesday, Oct 08, 2024 - 02:27 PM (IST)

‘ਅਲਫ਼ਾ’ ਦੀ ਸ਼ੂਟਿੰਗ ਤੋਂ ਪਹਿਲਾਂ ਸ਼ਰਵਰੀ ਨੇ ਦਿਖਾਇਆ ਆਪਣੀ ਫਿਟਨੈੱਸ ਦਾ ਜਲਵਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਰਵਰੀ ਇਸ ਸਾਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਸੁਰਖੀਆਂ ’ਚ ਹੈ। ‘ਮੁੰਜਿਆ’, ‘ਮਹਾਰਾਜ’ ਅਤੇ ‘ਵੇਦਾ’ ਵਰਗੀਆਂ ਫਿਲਮਾਂ ਵਿਚ ਉਸ ਦੀ ਦਮਦਾਰ ਅਦਾਕਾਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਸ਼ਰਵਰੀ ਆਉਣ ਵਾਲੀ ਫਿਲਮ ‘ਅਲਫਾ’ ਦੇ ਇਕ ਹੋਰ ਸ਼ੈਡਿਊਲ ਲਈ ਤਿਆਰੀ ਕਰ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਆਪਣੇ ਵਾਸ਼ਬੋਰਡ ਐਬਸ ਨੂੰ ਦਿਖਾ ਕੇ ਸਾਰਿਆਂ ਨੂੰ ਇਕ ਵੱਡਾ ਫਿਟਨੈੱਸ ਮੋਟੀਵੇਸ਼ਨ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ  ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ

ਸ਼ਰਵਰੀ ਨੇ ਆਪਣੀਆਂ ਗਲੈਮਰਸ ਫਿਟਨੈੱਸ ਫੋਟੋਆਂ ਨੂੰ ਕੈਪਸ਼ਨ ਦਿੱਤਾ, ‘‘ਇਨ ਮਾਏ ਫਿਟ ਪੂਕੀ ਏਰਾ।’’ ਯਸ਼ਰਾਜ ਫਿਲਮਸ ਸਪਾਈ ਯੂਨੀਵਰਸ ਦੀ ਫਿਲਮ ‘ਅਲਫਾ’ ਦਾ ਤੀਜਾ ਸ਼ੈਡਿਊਲ ਸ਼ੁਰੂ ਹੋਣ ਵਾਲਾ ਹੈ ਅਤੇ ਸ਼ਰਵਰੀ ਆਪਣੀ ਫਿਟਨੈੱਸ ਦੇ ਸਿਖਰ ’ਤੇ ਹੈ। ਉਹ ਫਿਲਮ ’ਚ ਆਲੀਆ ਭੱਟ ਨਾਲ ਨਜ਼ਰ ਆਵੇਗੀ। ਇਹ ਫਿਲਮ 25 ਦਸੰਬਰ 2025 ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News