ਸ਼ੈਰੀ ਮਾਨ ਨੇ ਮੁੜ ਸਾਂਝੀ ਕੀਤੀ ਪ੍ਰੇਮਿਕਾ ਪਰੀਜ਼ਾਦ ਦੀ ਤਸਵੀਰ, ਹੁਣ ਆਖ ਦਿੱਤੀ ਇਹ ਗੱਲ

Tuesday, Nov 30, 2021 - 02:40 PM (IST)

ਸ਼ੈਰੀ ਮਾਨ ਨੇ ਮੁੜ ਸਾਂਝੀ ਕੀਤੀ ਪ੍ਰੇਮਿਕਾ ਪਰੀਜ਼ਾਦ ਦੀ ਤਸਵੀਰ, ਹੁਣ ਆਖ ਦਿੱਤੀ ਇਹ ਗੱਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਸ਼ੈਰੀ ਮਾਨ ਆਪਣੇ ਮਸਤ ਅਤੇ ਬੇਬਾਕ ਬੋਲ ਵਾਲੇ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਇਨ੍ਹੀਂ ਦਿਨੀਂ ਸ਼ੈਰੀ ਮਾਨ ਸੋਸ਼ਲ ਮੀਡੀਆ 'ਤੇ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਕੁਝ ਦਿਨ ਪਹਿਲਾਂ ਹੀ ਸ਼ੈਰੀ ਮਾਨ ਨੇ ਆਪਣੀ ਲਵ ਲਾਈਫ ਦਾ ਖੁਲਾਸਾ ਕਰਦੇ ਹੋਏ ਆਪਣੀ 'ਲਵ ਲੇਡੀ' ਪਰੀਜ਼ਾਦ (parizaad_maan) ਨਾਲ ਰੁਬਰੂ ਕਰਵਾਇਆ ਸੀ।
ਸ਼ੈਰੀ ਮਾਨ ਪਰੀਜ਼ਾਦ ਨੂੰ ਬੇਗਮ ਆਖ ਕੇ ਬੁਲਾਉਂਦੇ ਹਨ। ਉਸ ਨੇ ਪਰੀਜ਼ਾਦ ਦਾ ਇੱਕ ਪਿਆਰੀ ਜਿਹੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤੀ ਹੈ। ਉਸ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਪਣੀ ਗਾਇਕੀ ਵਾਲੇ ਅੰਦਾਜ਼ 'ਚ ਲਿਖਿਆ ਹੈ, ''ਅੱਜ ਮਿਲੀ Toronto ਗਈ...ਜਿਹੜੀ ਮਿਲੀ ਪਹਿਲਾਂ fb 'ਤੇ...@parizaad_maan ਤੁਹਾਡੀ ਭਾਬੀ ਕਹਿੰਦੀ ਅੱਜ ਮੇਰੀ ਇਕੱਲੀ ਦੀ ਤਸਵੀਰ ਪਾਓ, ਕਹਿੰਦੀ ਮੈਂ ਨਾਲ ਦੀਆਂ  ਮਚਾਉਣੀਆਂ ਨੇ ਪਰ ਇੰਨਾਂ ਅੱਖਾਂ ਨੇ ਦਾਰੂ ਛੱਡਾ ਦੇਣੀ ਏ ਜੱਟੋ...ਹੁਣ ਕਿਰਪਾ ਕੋਈ ਪੀਣ ਨੂੰ ਨਾ ਕਹੋ ਮੈਨੂੰ।''

 
 
 
 
 
 
 
 
 
 
 
 
 
 
 

A post shared by Sharry Mann (@sharrymaan)

ਦੱਸ ਦਈਏ ਕਿ ਸ਼ੈਰੀ ਮਾਨ ਵਲੋਂ ਸਾਂਝੀ ਕੀਤੀ ਗਈ ਆਪਣੀ ਬੇਗਮ ਦੀ ਤਸਵੀਰ 'ਚ ਉਸ ਦੀ ਸਾਦਗੀ ਵਾਲੀ ਲੁੱਕ ਹਰ ਇੱਕ ਦਾ ਦਿਲ ਜਿੱਤ ਰਹੀ ਹੈ। ਹਰ ਕਈ ਪਰੀਜ਼ਾਦ ਦੀਆਂ ਹਰੇ ਰੰਗ ਵਾਲੀਆਂ ਦਿਲਕਸ਼ ਅੱਖਾਂ ਦੀ ਤਾਰੀਫ ਕਰ ਰਿਹਾ ਹੈ। ਗਾਇਕ ਕਮਲ ਖਹਿਰਾ ਨੇ ਵੀ ਕੁਮੈਂਟ ਕਰਕੇ ਕਿਹਾ ਹੈ ਕਿ ''ਹੁਣ ਬਾਈ ਜੰਝ ਲਾਹੌਰ ਨੂੰ ਜਾਵੇਗੀ।'' ਸ਼ੈਰੀ ਮਾਨ ਨੇ ਪਾਕਿਸਤਾਨੀ ਮੁਟਿਆਰ ਪਰੀਜ਼ਾਦ ਨੂੰ ਆਪਣਾ ਦਿਲ ਦੇ ਦਿੱਤਾ ਹੈ, ਜਿਸ ਲਈ ਸ਼ੈਰੀ ਮਾਨ ਨੇ ਕਈ ਆਦਤਾਂ ਨੂੰ ਵੀ ਛੱਡ ਦਿੱਤਾ ਹੈ ਪਰ ਹਰ ਕੋਈ ਇਹੀ ਸੋਚ ਰਿਹਾ ਹੈ ਕੇ ਕੀ ਸ਼ੈਰੀ ਮਾਨ ਨੇ ਪਰੀਜ਼ਾਦ ਨਾਲ ਵਿਆਹ ਕਰਵਾ ਲਿਆ ਹੈ ਜਾਂ ਅਜੇ ਇਸ਼ਕ ਦੀ ਸਿਰਫ ਸ਼ੁਰੂਆਤ ਹੀ ਹੈ। ਇਸ ਗੱਲ ਨੇ ਸ਼ੈਰੀ ਮਾਨ ਨੂੰ ਭੰਬਲਭੂਸੇ 'ਚ ਹੀ ਪਾਇਆ ਹੋਇਆ ਹੈ ਪਰ ਜੇ ਪਰੀਜ਼ਾਦ ਦੀ ਇੰਸਟਾਗ੍ਰਾਮ ID ਦੇ ਨਾਂ ਨਾਲ ਮਾਨ ਲਿਖਿਆ ਹੈ, ਜੋ ਸ਼ੈਰੀ ਮਾਨ ਦੀ ਕਾਸਟ ਹੈ। ਇਸ ਤੋਂ ਇਲਾਵਾ ਉਹ ਆਪਣੀ ਇੰਸਟਾਗ੍ਰਾਮ ਦੀਆਂ ਸਟੋਰੀਆਂ 'ਚ ਵੀ ਪਰੀਜ਼ਾਦ ਨੂੰ ਬੇਗਮ ਕਹਿੰਦੇ ਹੋਏ ਨਜ਼ਰ ਆਏ ਆਉਂਦੇ ਰਹਿੰਦੇ ਹਨ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਦੋਵਾਂ ਨੇ ਵਿਆਹ ਕਰਵਾ ਲਿਆ ਹੈ ਪਰ ਸ਼ੈਰੀ ਮਾਨ ਨੇ ਇਸ ਬਾਰੇ ਕੋਈ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ ਕਿ ਉਹ ਵਿਆਹੇ ਗਏ ਹਨ ਜਾਂ ਨਹੀਂ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। 

PunjabKesari

ਦੱਸਣਯੋਗ ਹੈ ਕਿ ਸ਼ੈਰੀ ਮਾਨ ਚੰਗਾ ਗਾਇਕ, ਗੀਤਕਾਰ ਤੇ ਬਹੁਤ ਵਧੀਆ ਅਦਾਕਾਰ ਹੈ। ਇਸ ਮੁਕਾਮ 'ਤੇ ਪਹੁੰਚਣ ਲਈ ਸੁਰਿੰਦਰ ਸਿੰਘ ਮਾਨ ਉਰਫ ਸ਼ੈਰੀ ਮਾਨ ਨੂੰ ਬਹੁਤ ਸੰਘਰਸ਼ ਕਰਨਾ ਪਿਆ ਹੈ। ਅੱਜ ਸ਼ੈਰੀ ਮਾਨ ਦਾ ਨਾਂ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕਾਂ ਚ ਆਉਂਦਾ ਹੈ। 'ਯਾਰ ਅਣਮੁੱਲੇ' ਸ਼ੈਰੀ ਮਾਨ ਦਾ ਅਜਿਹਾ ਗੀਤ ਹੈ, ਜਿਸ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਇਹ ਗੀਤ ਅੱਜ ਵੀ ਪਾਰਟੀਆਂ ਅਤੇ ਵਿਆਹ ਦੀ ਸ਼ਾਨ ਬਣਦਾ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News