ਸ਼ਰਮਨ ਜੋਸ਼ੀ ਅਤੇ ਮੋਨਾ ਸਿੰਘ ਨੇ ‘ਜਗ ਬਾਣੀ’ ਨਾਲ ਕੀਤੀ ਵਿਸ਼ੇਸ਼ ਗੱਲਬਾਤ

07/13/2023 10:43:03 AM

ਨਾਬਾਲਿਗ ਬੱਚਿਆਂ ਪ੍ਰਤੀ ਮੋਲੇਸਟੇਸ਼ਨ, ਸੈਕਸ ਵਰਗੇ ਮਾਮਲੇ ਆਏ ਦਿਨ ਸੁਣਨ ਨੂੰ ਮਿਲਦੇ ਹਨ। ਇਨ੍ਹਾਂ ਘਿਨੌਣੀਆਂ ਹਰਕਤਾਂ ਦਾ ਸ਼ਿਕਾਰ ਸਿਰਫ ਲੜਕੀਆਂ ਹੀ ਨਹੀਂ, ਲੜਕੇ ਵੀ ਹੋ ਰਹੇ ਹਨ। ਉੱਥੇ ਹੀ ਅਜਿਹੀਆਂ ਘਟਨਾਵਾਂ ਫ਼ਿਲਮ ਜਗਤ ਵਿਚ ਵੀ ਹੁੰਦੀਆਂ ਹਨ ਪਰ ਅਜਿਹੇ ਮਾਮਲੇ ਵਧੇਰੇ ਬਦਨਾਮੀ ਦੇ ਡਰ, ਪੈਸਿਆਂ ਦੇ ਦਬਾਅ ਅਤੇ ਇੰਡਸਟਰੀ ਵਿਚ ਟਿਕੇ ਰਹਿਣ ਦੀ ਲਾਲਸਾ ਕਾਰਣ ਬਾਹਰ ਨਹੀਂ ਆ ਪਾਉਂਦੇ ਹਨ। ਇਸ ਕਾਰਣ ਲੋਕ ਮਾਇਆਨਗਰੀ ਦੀ ਜਗਮਗਾਉਂਦੀ ਦੁਨੀਆਂ ਦੇ ਪਿੰਜਰੇ ਵਿਚ ਫਸਕੇ ਰਹਿ ਜਾਂਦੇ ਹਨ। ਵੈੱਬ ਸੀਰੀਜ਼ ‘ਕਫਸ’ ਫ਼ਿਲਮੀ ਦੁਨੀਆਂ ਦੇ ਇੰਜ ਹੀ ਘਿਣਾਉਣੇ ਚਿਹਰੇ ਦਾ ਪਰਦਾਫਾਸ਼ ਕਰਦੀ ਹੈ। ਪੇਸ਼ ਹੈ ਸੀਰੀਜ਼ ਦੀ ਸਟਾਰ ਕਾਸਟ ਸ਼ਰਮਨ ਜੋਸ਼ੀ ਅਤੇ ਮੋਨਾ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਕੀਤੀ ਖਾਸ ਗੱਲਬਾਤ।

ਸ਼ਰਮਨ ਜੋਸ਼ੀ

ਤੁਹਾਡੇ ਦੋਵਾਂ ਵਿਚ ਬਹੁਤ ਸਾਰੀਆਂ ਸਾਮਾਨਤਾਵਾਂ ਹਨ, ਅਜਿਹੇ ਵਿਚ ਕਿੰਨਾ ਆਸਾਨ ਹੋ ਜਾਂਦਾ ਹੈ ਇਕੱਠੇ ਕੰਮ ਕਰਨਾ ?
ਅਸੀਂ ਸਭ ਜਾਣਦੇ ਹਾਂ ਕਿ ਮੋਨਾ ਇਕ ਬਿਹਤਰ ਐਕਟਰੈਸ ਹਨ ਅਤੇ ਉਹ ਇਕ ਚੰਗੇ ਇਨਸਾਨ ਵੀ ਹਨ। ਮੇਰੇ ਨਾਲ ਇਹ ਇਕ ਚੰਗੀ ਚੀਜ਼ ਹੋਈ ਕਿ ਮੈਨੂੰ ਖੁਦ ਨੂੰ ਐਕਟਰ ਦੇ ਨਖਰੇ ਨਹੀਂ ਝੱਲਣੇ ਪਏ। ਜਦੋਂ ਤੁਹਾਡੇ ਕੋ-ਐਕਟਰ ਨਾਲ ਤੁਹਾਡੀ ਚੰਗੀ ਬਾਂਡਿੰਗ ਹੁੰਦੀ ਹੈ ਤਾਂ ਕੰਮ ਕਰਨਾ ਆਸਾਨ ਅਤੇ ਮਜ਼ੇਦਾਰ ਹੋ ਜਾਂਦਾ ਹੈ।

ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣਾ ਚਾਹੋਗੇ ?
ਮੈਂ ਇਹੀ ਕਹਿਣਾ ਚਾਹਾਂਗਾ ਕਿ ਖੁਦ ਨਾਲ ਇਮਾਨਦਾਰ ਰਹੋ ਅਤੇ ਇੰਜ ਹੀ ਤੁਸੀਂ ਆਪਣੇ ਨਾਲ ਇਨਸਾਫ਼ ਕਰ ਸਕੋਗੇ। ਰਿਅਲਿਟੀ ਚੈਕ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੈ। ਜੇਕਰ ਫ਼ਿਲਮ ਜਗਤ ਵਿਚ ਜਾਣਾ ਹੈ ਤਾਂ ਹੋਰ ਵੀ ਬਦਲ ਤੁਹਾਡੇ ਕੋਲ ਹੋਣੇ ਜ਼ਰੂਰੀ ਹਨ। ਮੈਂ ਵੀ ਪਲਾਨ ਵੀ ਬਦਲ ਰੱਖਿਆ ਹੈ।

ਕਈ ਵਾਰ ਸਟਾਰਸਜ਼ ਨੂੰ ਫ਼ਿਲਮ ਵਿਚ ਕਾਫ਼ੀ ਸੀਰੀਅਸ ਰੋਲ ਵੀ ਕਰਨੇ ਹੁੰਦੇ ਹਨ, ਇਸਦਾ ਤੁਹਾਡੀ ਰਿਅਲ ਲਾਈਫ ’ਤੇ ਕਿੰਨਾ ਅਸਰ ਪੈਂਦਾ ਹੈ ?
ਮੈਨੂੰ ਇਕ ਵਾਰ ਇਕ ਥਿਏਟਰ ਡਾਇਰੈਕਟਰ ਨੇ ਖਾਸ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਤੂੰ ਹੁਣ ਤੱਕ ਜਿੰਨੇ ਵੀ ਕਿਰਦਾਰ ਨਿਭਾਏ ਹਨ, ਉਨ੍ਹਾਂ ਨੂੰ ਭੁੱਲ ਜਾਓ ਅਤੇ ਫਰੈਸ਼ ਹੋ ਕੇ ਆਓ। ਇਹ ਤੁਹਾਡੇ ਲਈ ਹੀ ਫਾਇਦੇਮੰਦ ਹੋਵੇਗਾ। ਉਦੋਂ ਤੋਂ ਮੈਂ ਇਹੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਕਿਰਦਾਰ ਨੂੰ ਫ਼ਿਲਮ ਦੇ ਸੈੱਟ ’ਤੇ ਹੀ ਛੱਡ ਦੇਵਾਂ ਕਿਉਂਕਿ ਇਹ ਮੇਰੇ ਕੰਮ ਅਤੇ ਮੇਰੀ ਸਿਹਤ ਲਈ ਠੀਕ ਹੈ। ਹੁੰਦਾ ਇਵੇਂ ਹੈ ਕਿ ਜਦੋਂ ਤੁਸੀਂ ਕਿਸੇ ਕਿਰਦਾਰ ਨੂੰ ਜੀਅ-ਜਾਨ ਨਾਲ ਨਿਭਾਉਂਦੇ ਹੋ ਤਾਂ, ਉਸਨੂੰ ਆਪਣੇ ਅੰਦਰੋਂ ਕੱਢਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਇੱਕ ਐਕਟਰ ਲਈ ਇਹ ਬਿਲਕੁੱਲ ਆਸਾਨ ਨਹੀਂ ਹੁੰਦਾ ਪਰ ਫਿਰ ਵੀ ਮੈਂ ਕੋਸ਼ਿਸ਼ ਜਾਰੀ ਰੱਖਦਾ ਹਾਂ।

ਮੋਨਾ ਸਿੰਘ

ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਇਸ ਤਰ੍ਹਾਂ ਦੇ ਸ਼ਾਨਦਾਰ ਪ੍ਰਾਜੈਕਟ ਦਾ ਹਿੱਸਾ ਬਣਦੇ ਹੋ ?
ਇਸ ਤਰ੍ਹਾਂ ਦੀਆਂ ਫ਼ਿਲਮਾਂ ਦਾ ਹਿੱਸਾ ਬਣਨਾ ਸਾਡੇ ਐਕਟਰਜ਼ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਕਿਤੇ ਨਾ ਕਿਤੇ ਹਿੰਦੀ ਸਿਨੇਮਾ ਦਾ ਸਮਾਜ ’ਤੇ ਡੂੰਘਾ ਅਸਰ ਪੈਂਦਾ ਹੈ। ਲੋਕ ਆਪਣੇ ਚਹੇਤੇ ਸਟਾਰਜ਼ ਤੋਂ ਪ੍ਰੇਰਿਤ ਹੁੰਦੇ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸਮਾਜਿਕ ਮੁੱਦਿਆਂ ਨੂੰ ਆਪਣੀਆਂ ਫ਼ਿਲਮਾਂ ਦੇ ਜ਼ਰੀਏ ਉਠਾਓ। ਤਾਂ ਬਸ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਲੋਕਾਂ ਵਿਚਕਾਰ ਸਹੀ ਵਿਸ਼ੇ ਨੂੰ ਸਾਹਮਣੇ ਲਿਆਈਏ।

ਤੁਸੀਂ ਆਪਣੇ ਕਿਰਦਾਰ ਤੋਂ ਕੀ ਲੈ ਕੇ ਗਏ?
ਮੈਂ ਆਪਣੇ ਕਿਰਦਾਰ ਤੋਂ ਇਹੀ ਸਿੱਖਿਆ ਕਿ ਜੋ ਤੁਹਾਡੇ ਲਈ ਸਹੀ ਹੈ ਉਸ ਲਈ ਬਿਨ੍ਹਾਂ ਘਬਰਾਏ ਖੜ੍ਹੇ ਰਹੋ। ਅਜਿਹੀ ਜ਼ਿੰਦਗੀ ਦਾ ਕੀ ਫਾਇਦਾ ਜਿੱਥੇ ਤੁਸੀਂ ਆਪਣੇ ਹੱਕ ਲਈ ਨਾ ਲੜੋ।

ਤੁਹਾਡੇ ਅਨੁਸਾਰ ਐਕਟਰ ਹੋਣ ਦੀ ਬੈਸਟ ਚੀਜ਼ ਕੀ ਹੈ ?
ਸਾਨੂੰ ਹਰ ਕਿਰਦਾਰ ਨੂੰ ਜਿਉਣ ਦਾ ਮੌਕਾ ਮਿਲਦਾ ਹੈ, ਜੋ ਤੁਸੀਂ ਕਦੇ ਸੋਚ ਵੀ ਸਕਦੇ। ਕਿਸੇ ਵੀ ਐਕਟਰ ਲਈ ਇਕ ਹੀ ਜ਼ਿੰਦਗੀ ਵਿਚ ਇੰਨੇ ਸਾਰੇ ਕਰੈਕਟਰ ਨੂੰ ਨਿਭਾਉਣਾ ਬੇਹੱਦ ਰੋਮਾਂਚਕ ਹੁੰਦਾ ਹੈ। ਜਿਸ ਕੰਮ ਨਾਲ ਤੁਹਾਨੂੰ ਇਨਾ ਪਿਆਰ ਹੈ ਉਸ ਤੋਂ ਤੁਸੀਂ ਪੈਸਾ ਵੀ ਕਮਾ ਰਹੇ ਹੋ ਅਤੇ ਤੁਹਾਨੂੰ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਹੈ। ਇੱਕ ਐਕਟਰ ਨੂੰ ਇਸਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈ।

ਡਾਇਰੈਕਟਰ ਸਾਹਿਲ ਸਾਗਾ 

ਫ਼ਿਲਮ ਦਾ ਟਾਈਟਲ ‘ਕਫਸ’ ਕਿਉਂ ਰੱਖਿਆ ਅਤੇ ਇਹ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ?
ਕਫਸ ਦਾ ਮਤਲਬ ਹੁੰਦਾ ਹੈ ਕੇਜ, ਪਿੰਜਰਾ। ਇਹ ਇਕ ਅਜਿਹੇ ਪਰਿਵਾਰ ਦੀ ਕਹਾਣੀ ਹੈ ਜੋ ਇਕ ਹਾਦਸੇ ਅਤੇ ਇਕ ਫੈਸਲੇ ਕਾਰਣ ਪਿੰਜਰੇ ਵਿਚ ਫਸ ਜਾਂਦੇ ਹਨ। ਤਾਂ ਕਫਸ ਚੁਣਨ ਦਾ ਮਤਲਬ ਇਹੀ ਹੈ। ਉੱਥੇ ਹੀ, ਇਸਨੂੰ ਚੁਣਨ ਦਾ ਦੂਜਾ ਕਾਰਣ ਇਹ ਹੈ ਤਾਂਕਿ ਬਹੁਤ ਸਾਰੇ ਲੋਕ ਸਾਡੇ ਨਾਲ ਇਹ ਸਵਾਲ ਕਰ ਸਕਣ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸਦਾ ਮਤਲਬ ਨਹੀਂ ਪਤਾ ਹੈ। ਕਫਸ ਸ਼ਬਦ ਬਹੁਤ ਅਲੱਗ ਅਤੇ ਅਟਰੈਕਟਿਵ ਹੈ ਜਿਸ ਕਾਰਣ ਅਸੀਂ ਇਸਨੂੰ ਚੁਣਿਆ। ਅੱਜ ਇੰਨੇ ਸ਼ੋਅਜ਼ ਹਨ, ਇੰਨੀਆਂ ਫ਼ਿਲਮਾਂ ਹਨ... ਮਤਲਬ ਬਹੁਤ ਸਾਰੇ ਕੰਟੈਂਟ ਹਨ। ਇੰਨਾ ਕੁਝ ਹੈ ਵਿਖਾਉਣ ਲਈ ਅਜਿਹੇ ਵਿਚ ਜਦੋਂ ਮੈਂ ਅਚਾਨਕ ਕਫਸ ਫੇਂਕੂ, ਤਾਂ ਇਕ ਵਾਰ ਤਾਂ ਲੋਕ ਇਸਦਾ ਨਾਂ ਸੁਣਨ ਨੂੰ ਲਈ ਰੁਕਣਗੇ।

ਇਸ ਫ਼ਿਲਮ ਨੂੰ ਬਣਾਉਣ ਦਾ ਖਿਆਲ ਤੁਹਾਨੂੰ ਕਿਵੇਂ ਅਤੇ ਕਿੱਥੋਂ ਆਇਆ ?
ਇਹ ਇਕ ਫਾਰਮੈਟ ਹੈ ਯੂ.ਕੇ. ਵਿਚ ਜਿਸਨੂੰ ਡਾਰਕ ਮੰਥ ਕਹਿੰਦੇ ਹਨ ਜਿਸਦੇ ਰਾਈਟਸ ਅਪਲਾਜ ਕੋਲ ਹਨ। ਮੈਂ ਅਪਲਾਜ ਇੰਟਰਟੇਨਮੈਂਟ ਨਾਲ ਪਹਿਲਾਂ ਕੰਮ ਕਰ ਰਿਹਾ ਸੀ ਤੱਦ ਇਸਨੂੰ ਲੱਭਿਆ। ਜਦੋਂ ਅਸੀਂ ਪਹਿਲਾ ਪ੍ਰਾਜੈਕਟ ਖਤਮ ਕੀਤਾ ਤਦ ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਕਫਸ ਕਰਦੇ ਹਾਂ। ਇਹ ਸ਼ੈਲੀ ਪੂਰੀ ਅਲੱਗ ਹੈ, ਇਸ ਵਿਚ ਜ਼ਿਆਦਾ ਮਜ਼ਾ ਆਵੇਗਾ। ਸਫਰ ਉੱਥੋਂ ਇਹ ਸ਼ੁਰੂ ਹੋਇਆ। ਮੇਰੀ ਰਾਈਟਰ ਕਰਨ ਸ਼ਰਮਾ ਨਾਲ ਗੱਲ ਹੋਈ। ਉਨ੍ਹਾਂ ਨੇ ਇਸਦਾ ਇੰਡੀਅਨ ਵਰਜਨ ਲਿਖਣਾ ਸ਼ੁਰੂ ਕੀਤਾ। ਬਹੁਤ ਚੈਲੇਂਜਿੰਗ ਸੀ ਕਿਉਂਕਿ ਜਦੋਂ ਕੋਈ ਕਹਾਣੀ ਗਲੋਬਲ ਹੋਵੇ ਤਾਂ ਉਸਨੂੰ ਕਲਚਰਲ ਬਣਾਉਣਾ ਟਰਿੱਕੀ ਹੁੰਦਾ ਹੈ ਪਰ ਕਰਨ ਨੇ ਇਸਨੂੰ ਲਿਖਣ ਵਿਚ ਬਹੁਤ ਮਿਹਨਤ ਕੀਤੀ ਅਤੇ ਖੂਬਸੂਰਤੀ ਨਾਲ ਇਸਨੂੰ ਲਿਖਿਆ।

ਤੁਹਾਡੇ ਲਈ ਇਸਦੀ ਕਾਸਟ ਚੁਣਨਾ ਕਿੰਨਾ ਚੈਲੇਂਜਿੰਗ ਰਿਹਾ ?
ਹਾਂ, ਇਹ ਮੇਰੇ ਲਈ ਚੈਲੇਂਜਿੰਗ ਰਿਹਾ ਖਾਸ ਕਰ ਕੇ ਤਦ ਜਦੋਂ ਸ਼ੋਅ ਵਿਚ ਬੱਚੇ ਕੰਮ ਕਰ ਰਹੇ ਹੋਣ। ਚਾਈਲਡ ਐਕਟਰਸ ਨੂੰ ਲੱਭਣਾ ਹੀ ਖੁਦ ਵਿਚ ਚੈਲੇਂਜ ਹੈ ਪਰ ਮੇਰੇ ਕੋਲ ਮੁਕੇਸ਼ ਛਾਬੜਾ ਦਾ ਸਪੋਰਟ ਸੀ। ਉਨ੍ਹਾਂ ਨੇ ਚਾਈਲਡ ਐਕਟਰਜ਼ ਨੂੰ ਮਿਲਵਾਇਆ, ਤੱਦ ਮੈਂ ਮਿਖਾਇਲ ਗਾਂਧੀ ਨੂੰ ਮਿਲਿਆ। ਉਹ ਖੂਬਸੂਰਤ-ਮਾਸੂਮ ਲੜਕਾ ਹੈ ਜੋ ਕਿਰਦਾਰ ਵਿਚ ਫਿੱਟ ਬੈਠਿਆ। ਉਸਨੇ ਸਕ੍ਰਿਪਟ ਪੜ੍ਹੀ ਤਾਂ ਉਸਨੂੰ ਵੀ ਪਸੰਦ ਆਈ ਅਤੇ ਕਿਹਾ ਕਿ ਮੈਨੂੰ ਇਹ ਕਰਨਾ ਹੈ। ਸਿਰਫ ਮਿਖਾਇਲ ਹੀ ਨਹੀਂ ਸ਼ੋਅ ਦੇ ਸਾਰੇ ਚਾਈਲਡ ਆਰਟਿਸਟ ਬਹੁਤ ਟੈਲੇਂਟਿਡ ਹਨ। ਮੈਂ ਖੁਸ਼ਕਿਸਮਤੀ ਮਹਿਸੂਸ ਕਰਦਾ ਹਾਂ ਕਿ ਉਹ ਮੇਰੇ ਸ਼ੋਅ ਦਾ ਹਿੱਸਾ ਬਣੇ। ਬਾਕੀ ਜੇਕਰ ਮੈਂ ਸੀਨੀਅਰ ਐਕਟਰ ਦੀ ਗੱਲ ਕਰਾਂ ਤਾਂ ਚਾਹੇ ਫਿਰ ਉਹ ਸ਼ਰਮਨ ਹੋਵੇ ਜਾਂ ਮੋਨਾ ਸਾਰਿਆਂ ਨੇ ਬਹੁਤ ਚੰਗਾ ਅਤੇ ਜਲਦੀ ਕੰਮ ਕੀਤਾ।

‘ਕਫਸ’ ਤੋਂ ਕੀ ਸੰਦੇਸ਼ ਜਾਣ ਵਾਲਾ ਹੈ ?
ਕਫਸ ਇਹ ਸੰਦੇਸ਼ ਦੇ ਰਿਹਾ ਹੈ ਕਿ ਬੱਚੇ ਆਪਣੇ ਮਾਤਾ-ਪਿਤਾ ਨਾਲ ਖੁੱਲ੍ਹ ਕੇ ਗੱਲ ਕਰਨ। ਜਿਵੇਂ ਸ਼ੋਅ ਦੀ ਸ਼ੁਰੂਆਤ ਵਿਚ ਵਿਖਾਇਆ ਗਿਆ ਹੈ ਕਿ ਉਹ ਬੱਚਾ ਆਪਣੇ ਮਾਤਾ-ਪਿਤਾ ਕੋਲ ਆਉਂਦਾ ਹੈ ਅਤੇ ਉਨ੍ਹਾਂ ਨੂੰ ਬਿਨ੍ਹਾਂ ਡਰੇ ਜੋ ਕੁਝ ਵੀ ਉਸ ਨਾਲ ਹੋਇਆ ਸਭ ਕੁਝ ਦੱਸਦਾ ਹੈ। ਤਾਂ ਸਾਡਾ ਪਹਿਲਾ ਕਦਮ ਹੀ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ ਕਿ ਤੁਹਾਡੇ ਨਾਲ ਜੋ ਵੀ ਹੋਵੇ ਘਰ ਆ ਕੇ ਸਭ ਕੁਝ ਸ਼ੇਅਰ ਕਰਨ।

ਅਜੋਕੇ ਸਮੇਂ ਵਿਚ ਬਤੌਰ ਡਾਇਰੈਕਟਰ ਤੁਸੀਂ ਕਿਸ ਤਰ੍ਹਾਂ ਦਾ ਕੰਟੈਂਟ ਬਣਾਉਣਾ ਚਾਹੁੰਦੇ ਹੋ ?
ਮੇਰਾ ਪਿਛਲਾ ਸ਼ੋਅ ਇਕ ਪਰਵੈਰਿਕ ਸਿਟ-ਕਮ ਡਰਾਮਾ ਸੀ, ਜੋ ਨੈੱਟਫਲਿਕਸ ’ਤੇ ਸਟਰੀਮ ਹੋਇਆ ਸੀ। ਉਹ ‘ਕਫਸ’ ਤੋਂ ਬਿਲਕੁੱਲ ਅਲੱਗ ਸੀ ਤਾਂ ਮੈਂ ਬਹੁਤ ਅਲੱਗ-ਅਲੱਗ ਤਰ੍ਹਾਂ ਸ਼ੈਲੀ ਦੇ ਸ਼ੋਅ ਬਣਾਉਣਾ ਚਾਹੁੰਦਾ ਹਾਂ ਪਰ ਜੇਕਰ ਮੈਂ ਹੁਣ ਦੀ ਗੱਲ ਕਰਾਂ ਤਾਂ ਮੈਂ ਡਰਾਮਾਟਿਕ, ਐਕਸ਼ਨ ’ਤੇ ਆਧਾਰਿਤ ਸ਼ੋਅ ਬਣਾਉਣਾ ਪਸੰਦ ਕਰਾਂਗਾ ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News