ਆਈਸ ਕਰੀਮ ਖਾਣ ਨਿਕਲੀ ਸੰਜੇ ਕਪੂਰ ਦੀ ਧੀ ਸ਼ਨਾਇਆ, ਲੱਖਾਂ ਰੁਪਏ ਦਾ ਹੈਂਡ ਬੈਗ ਹੱਥ ''ਚ ਆਇਆ ਨਜ਼ਰ

06/25/2021 3:17:26 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਨਾਇਆ ਕਪੂਰ ਆਪਣੇ ਲੁੱਕ ਅਤੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਸ ਨੇ ਹਾਲ ਹੀ ਵਿਚ ਇੰਸਟਾਗ੍ਰਾਮ 'ਤੇ ਆਪਣੇ ਭਰਾ ਜਹਾਨ ਕਪੂਰ ਨਾਲ ਇੱਕ ਤੋਂ ਵੱਧ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਜਹਾਨ ਅਤੇ ਸ਼ਨਾਇਆ ਬਹੁਤ ਹੀ ਪਿਆਰੇ ਲੱਗ ਰਹੇ ਹਨ। ਇਸ ਦੌਰਾਨ ਸ਼ਨਾਇਆ ਨੇ ਲਾਲ ਰੰਗ ਦਾ ਹੈਂਡ ਬੈਗ ਫੜ੍ਹਿਆ ਹੋਇਆ ਹੈ, ਜਿਸ ਦੀ ਕੀਮਤ ਲੱਖਾਂ ਵਿਚ ਹੈ।

PunjabKesari

ਸ਼ਨਾਇਆ ਨੇ ਜੋ ਹੈਂਡ ਬੈਗ ਕੈਰੀ ਕੀਤਾ ਹੈ ਉਹ PRADA ਬ੍ਰਾਂਡ ਦਾ ਹੈ ਅਤੇ ਬਾਜ਼ਾਰ ਵਿਚ ਇਸ ਦੀ ਕੀਮਤ 2.12 ਲੱਖ ਰੁਪਏ ਹੈ। ਸ਼ਨਾਇਆ ਵ੍ਹਾਈਟ ਆਊਟਫਿੱਟ ਵਿਚ ਖੂਬਸੂਰਤ ਲੱਗ ਰਹੀ ਸੀ। ਕਾਲੇ ਰੰਗ ਦੇ ਗਲਾਸ ਉਸਦੀ ਲੁੱਕ ਨੂੰ ਪੂਰਾ ਕਰ ਰਹੇ ਸੀ।

PunjabKesari

ਸ਼ਨਾਇਆ ਦੇ ਇਸ ਅੰਦਾਜ਼ ਨੂੰ ਉਸਦੇ ਪ੍ਰਸ਼ੰਸਕਾਂ ਖੂਬ ਪਸੰਦ ਕਰ ਰਹੇ ਹਨ। ਉਸ ਦੀਆਂ ਇਹ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਦੋਵੇਂ ਭੈਣ-ਭਰਾ ਆਈਸ ਕਰੀਮ ਖਾਣ ਲਈ ਘਰੋਂ ਬਾਹਰ ਜਾਂਦੇ ਹੋਏ ਸਪੌਟ ਕੀਤੇ ਗਏ। ਸ਼ਨਾਇਆ ਦਾ ਭਰਾ ਜਹਾਨ ਵੀ ਚਿੱਟੇ ਰੰਗ ਦੀ ਡਰੈੱਸ 'ਚ ਕਾਫ਼ੀ ਪਿਆਰਾ ਲੱਗ ਰਿਹਾ ਹੈ। ਉਸ ਦੀ ਫੈਨ ਫਾਲੋਇੰਗ ਵੀ ਹੌਲੀ-ਹੌਲੀ ਵੱਧ ਰਹੀ ਹੈ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਸ਼ਨਾਇਆ ਜਲਦ ਹੀ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਕਰਨ ਜੌਹਰ ਦੀ ਫ਼ਿਲਮ ਨਾਲ ਡੈਬਿਊ ਕਰੇਗੀ।

PunjabKesari

ਇਸ ਦੌਰਾਨ ਸ਼ਨਾਇਆ ਅਤੇ ਜਹਾਨ ਬਹੁਤ ਖੁਸ਼ ਨਜ਼ਰ ਆ ਰਹੇ ਸੀ। ਸ਼ਨਾਇਆ ਦੀ ਸੈਲਫੀ ਵਿਚ ਉਸ ਦਾ ਖ਼ੂਬਸੂਰਤ ਅੰਦਾਜ਼ ਦੇਖਿਆ। ਇਸ ਤਸਵੀਰ ਵਿਚ ਉਹ ਆਈਸ ਕਰੀਮ ਦੇ ਨਾਲ ਨਜ਼ਰ ਆ ਰਹੀ ਹੈ।

PunjabKesari


sunita

Content Editor

Related News