ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਤ ਦੇ ਰਿਸ਼ਤੇ 'ਚ ਪੈਣ ਲੱਗੀ ਦਰਾਰ, ਨਹੀਂ ਕਰ ਰਹੇ ਇਕ-ਦੂਜੇ ਨਾਲ ਗੱਲ

09/10/2021 2:34:49 PM

ਮੁੰਬਈ : ਬਿੱਗ ਬੌਸ ਓਟੀਟੀ ਮੁਕਾਬਲੇਬਾਜ਼ ਰਾਕੇਸ਼ ਬਾਪਤ ਅਤੇ ਸ਼ਮਿਤਾ ਸ਼ੈੱਟੀ 'ਚ ਪਿਛਲੇ ਕੁਝ ਦਿਨਾਂ ਤੋਂ ਕਾਫੀਆਂ ਨਜ਼ਦੀਕੀਆਂ ਦੇਖੀਆਂ ਜਾ ਰਹੀਆਂ ਸੀ ਪਰ ਹੁਣ ਦੋਵਾਂ 'ਚ ਦਰਾਰ ਆਉਣ ਲੱਗੀ ਹੈ। ਰਾਕੇਸ਼ ਅਤੇ ਸ਼ਮਿਤਾ 'ਚ ਇਨ੍ਹੀਂ ਦਿਨੀਂ ਕਾਫੀ ਲੜਾਈਆਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਦੋਵੇਂ ਇਕ ਦੂਜੇ ਨਾਲ ਗੱਲ ਤੱਕ ਨਹੀਂ ਕਰ ਰਹੇ। 9 ਸਤੰਬਰ ਨੂੰ ਦਿਖਾਏ ਗਏ ਐਪੀਸੋਡ 'ਚ ਰਾਕੇਸ਼ ਨੇ ਨੇਹਾ ਭਸੀਨ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਮੈਸੇਜ ਸ਼ਮਿਤਾ ਨੂੰ ਦੇ ਦੇਣ ਕਿ ਉਹ ਇਸ ਲਈ ਸ਼ਮਿਤਾ ਨਾਲ ਗੱਲ ਨਹੀਂ ਕਰ ਰਹੇ ਕਿਉਂਕਿ ਉਹ ਉਨ੍ਹਾਂ ਦਾ ਐਨਜਾਇਟੀ ਲੈਵਲ ਨਹੀਂ ਵਧਾਉਣਾ ਚਾਹੁੰਦੇ। ਨੇਹਾ ਜਾ ਕੇ ਸ਼ਮਿਤਾ ਨੂੰ ਰਾਕੇਸ਼ ਦਾ ਮੈਸੇਜ ਦਿੰਦੀ ਹੈ।

 
 
 
 
 
 
 
 
 
 
 
 
 
 
 

A post shared by Voot (@voot)


ਇਸ ਤੋਂ ਬਾਅਦ ਬਿੱਗ ਬੌਸ ਦਿਵਿਆ ਨੂੰ ਛੱਡ ਕੇ ਸਾਰੇ ਘਰਵਾਲਿਆਂ ਨੂੰ ਟਾਸਕ ਦਿੰਦੇ ਹਨ। ਇਸ ਟਾਸਕ 'ਚ ਸ਼ਮਿਤਾ ਅਤੇ ਪ੍ਰਤੀਕ 'ਚ ਧੱਕਾ ਮੁੱਕੀ ਹੋ ਜਾਂਦੀ ਹੈ ਅਤੇ ਸ਼ਮਿਤਾ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਬਾਥਰੂਮ ਏਰੀਆ 'ਚ ਰਾਕੇਸ਼, ਸ਼ਮਿਤਾ ਅਤੇ ਨੇਹਾ ਨੂੰ ਸਮਝਾਉਂਦੇ ਹਨ ਕਿ ਕੱਲ੍ਹ ਉਹ ਇਸੇ ਸਟ੍ਰੈਂਥ ਦੀ ਗੱਲ ਕਰ ਰਹੇ ਸੀ ਇਸ ਲਈ ਉਨ੍ਹਾਂ ਨੇ ਪ੍ਰਤੀਕ ਨੂੰ ਨਾਮੀਨੇਟ ਕੀਤਾ ਸੀ। ਇਹ ਸੁਣ ਕੇ ਸ਼ਮਿਤਾ ਬੁਰੀ ਤਰ੍ਹਾਂ ਟੁੱਟ ਜਾਂਦੀ ਹੈ ਤੇ ਰਾਕੇਸ਼ 'ਤੇ ਜ਼ੋਰ-ਜ਼ੋਰ ਨਾਲ ਚੀਖਣ ਲੱਗ ਜਾਂਦੀ ਹੈ। ਸ਼ਮਿਤਾ ਰਾਕੇਸ਼ ਨੂੰ ਕਹਿੰਦੀ ਹੈ ਕਿ ਇਹ ਜਾਣਨ ਦੀ ਬਜਾਏ ਕਿ ਉਨ੍ਹਾਂ ਨੂੰ ਕਿਤੇ ਸੱਟ ਤਾਂ ਨਹੀਂ ਲੱਗੀ ਉਲਟਾ ਪ੍ਰਤੀਕ ਲਈ ਆਪਣੀ ਗੱਲ ਸਾਬਤ ਕਰਨ 'ਚ ਲੱਗੇ ਹੋਏੇ ਹਨ। ਇਸ ਤੋਂ ਬਾਅਦ ਰਾਕੇਸ਼ ਪਲਟ ਕੇ ਸ਼ਮਿਤਾ ਨੂੰ ਕਹਿੰਦੇ ਹਨ ਕਿ ਤੂੰ ਹਮੇਸ਼ਾ ਹਰਟ ਰਹਿੰਦੀ ਹੈ, ਜਿਵੇਂ ਤੇਰੇ ਤੋਂ ਇਲਾਵਾ ਇੱਥੇ ਕੋਈ ਹੋਰ ਹਰਟ ਨਹੀਂ ਹੁੰਦਾ। ਇਹ ਸੁਣ ਕੇ ਸ਼ਮਿਤਾ ਹੋਰ ਭੜਕ ਜਾਂਦੀ ਹੈ ਅਤੇ ਰਾਕੇਸ਼ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੀ ਹੈ। ਇਸ ਤੋਂ ਰਾਕੇਸ਼ ਉਥੋਂ ਚਲੇ ਜਾਂਦੇ ਹਨ। ਇਸ ਟਾਸਕ ਦੇ ਜੇਤੂ ਹੁੰਦੇ ਹਨ ਪ੍ਰਤੀਕ, ਰਾਕੇਸ਼ ਅਤੇ ਨੇਹਾ।

Bigg Boss OTT: Raqesh Bapat wakes Shamita Shetty up with a kiss, says he  'belongs to' her. Watch | Web Series - Hindustan Times
ਜ਼ਿਕਰਯੋਗ ਹੈ ਕਿ ਰਾਕੇਸ਼ ਅਤੇ ਸ਼ਮਿਤਾ ਇਸ਼ਾਰਿਆਂ-ਇਸ਼ਾਰਿਆਂ 'ਚ ਇਸ ਗੱਲ ਨੂੰ ਕਬੂਲ ਕਰ ਚੁੱਕੇ ਹਨ ਕਿ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਹਨ ਪਰ ਪਿਛਲੇ ਕੁਝ ਦਿਨਾਂ 'ਚ ਹਰ ਗੱਲ 'ਤੇ ਲੜਾਈ ਹੁੰਦੀ ਦਿਖ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ 'ਚ ਰਿਸ਼ਤਾ ਬਣਨ ਤੋਂ ਪਹਿਲਾਂ ਟੁੱਟ ਜਾਵੇਗਾ ਜਾਂ ਬਿੱਗ ਬੌਸ ਦੇ ਘਰ 'ਚ ਫਿਰ ਇਕ ਨਵੀਂ ਲਵ ਸਟੋਰੀ ਜਨਮ ਲਵੇਗੀ।


Aarti dhillon

Content Editor

Related News