ਮੈਂ ''ਅਰਜੁਨ ਰੈੱਡੀ'' ਦੀ ਕਰਜ਼ਦਾਰ ਹਾਂ : ਸ਼ਾਲਿਨੀ ਪਾਂਡੇ

Wednesday, Aug 25, 2021 - 12:09 PM (IST)

ਮੈਂ ''ਅਰਜੁਨ ਰੈੱਡੀ'' ਦੀ ਕਰਜ਼ਦਾਰ ਹਾਂ : ਸ਼ਾਲਿਨੀ ਪਾਂਡੇ

ਮੁੰਬਈ (ਬਿਊਰੋ) - ਸ਼ਾਲਿਨੀ ਪਾਂਡੇ ਅਦਾਕਾਰ ਰਣਵੀਰ ਸਿੰਘ ਦੇ ਨਾਲ 'ਜਏਸ਼ਭਾਈ ਜ਼ੋਰਦਾਰ' ਵਰਗੀ ਵੱਡੀ ਫ਼ਿਲਮ ਨਾਲ ਬਾਲੀਵੁੱਡ 'ਚ ਪੈਰ ਰੱਖਣ ਲਈ ਤਿਆਰ ਹੈ। ਫ਼ਿਲਮ 'ਅਰਜੁਨ ਰੇੱਡੀ' ਦੀ ਰਿਲੀਜ਼ ਦੇ ਤੁਰੰਤ ਬਾਅਦ ਹੀ ਉਹ ਸਾਊਥ ਦੀ ਸਟਾਰ ਬਣ ਗਈ। ਇਸ ਦੇ 4 ਸਾਲ ਪੂਰੇ ਹੋਣ ਦੇ ਮੌਕੇ 'ਤੇ ਸ਼ਾਲਿਨੀ ਨੇ ਦੱਸਿਆ ਕਿ ਇਸ ਫ਼ਿਲਮ ਅਤੇ ਫ਼ਿਲਮ ਦੇ ਡਾਇਰੈਕਟਰ ਸੰਦੀਪ ਰੈੱਡੀ ਵਾਂਗਾ ਨੇ ਹੀ ਉਸ ਨੂੰ ਇਕ ਅਜਿਹਾ ਕਲਾਕਾਰ ਬਣਾਇਆ ਹੈ, ਜਿਸ ਦੇ ਪ੍ਰਫਾਰਮੈਂਸ ਨੂੰ ਲੋਕ ਦੇਖਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ - Amitabh Bachchan 'ਤੇ Transport Department ਕਰ ਸਕਦੈ ਕਾਰਵਾਈ, ਜ਼ਬਤ ਕੀਤੀ Rolls Royce ਦੇ ਮਾਮਲੇ 'ਚ ਆਇਆ ਨਾਂ

ਸ਼ਾਲਿਨੀ ਕਹਿੰਦੀ ਹੈ, ''ਮੈਂ 'ਅਰਜੁਨ ਰੇੱਡੀ' ਦੀ ਵਜ੍ਹਾ ਨਾਲ ਇਸ ਮੁਕਾਮ ਤਕ ਪਹੁੰਚੀ ਹਾਂ, ਕਿਉਂਕਿ ਇਸ ਨੇ ਮੈਨੂੰ ਇਕ ਪ੍ਰਫਾਰਮਰ ਦੇ ਤੌਰ 'ਤੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਇਕ ਅਦਾਕਾਰ ਦੇ ਤੌਰ 'ਤੇ ਮੈਂ ਇਸ ਕਾਮਯਾਬੀ ਲਈ ਆਪਣੇ ਡਾਇਰੈਕਟਰ ਸੰਦੀਪ ਵਾਂਗਾ ਰੈੱਡੀ ਦੀ ਅਹਿਸਾਨਮੰਦ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਸ ਤਰ੍ਹਾਂ ਦੀ ਇਕ ਬੇਮਿਸਾਲ ਪ੍ਰੇਮ-ਕਹਾਣੀ ਨੂੰ ਪਰਦੇ 'ਤੇ ਉਤਾਰਣ ਦੇ ਉਨ੍ਹਾਂ ਦੇ ਵਿਜ਼ਨ ਦਾ ਹਿੱਸਾ ਬਣੀ, ਜਿਸ ਨੇ ਪੂਰੇ ਭਾਰਤ 'ਚ ਫ਼ਿਲਮ ਪ੍ਰੇਮੀਆਂ ਦੇ ਦਿਲ-ਦਿਮਾਗ 'ਚ ਆਪਣੀ ਜਗ੍ਹਾ ਬਣਾ ਲਈ ਹੈ। 

ਇਹ ਖ਼ਬਰ ਵੀ ਪੜ੍ਹੋ - Spider-Man: No Way Home ਦਾ ਟੀਜ਼ਰ ਟਰੇਲਰ ਹੋਇਆ ਰਿਲੀਜ਼, 17 ਦਸੰਬਰ ਨੂੰ ਹੋਵੇਗੀ ਰਿਲੀਜ਼

ਇਹ ਅਦਾਕਾਰਾ ਕਹਿੰਦੀ ਹੈ ਕਿ 'ਅਰਜੁਨ ਰੇੱਡੀ' ਦੀ ਕਾਮਯਾਬੀ ਨੇ ਉਸ ਦੇ ਅੰਦਰ ਇਕ ਵਰਸੇਟਾਈਲ ਐਕਟਰ ਦੇ ਰੂਪ 'ਚ ਆਪਣੀ ਪਛਾਣ ਬਣਾਉਣ ਦੇ ਜਨੂੰਨ ਨੂੰ ਵਧਾਵਾ ਦਿੱਤਾ।'' ਉਹ ਕਹਿੰਦੀ ਹੈ ਕਿ 'ਜਏਸ਼ਭਾਈ ਜ਼ੋਰਦਾਰ' ਮੇਰੀ ਇਸ ਗੱਲ ਨੂੰ ਸੱਚ ਸਾਬਤ ਕਰੇਗਾ। ਬਦਕਿਸਮਤੀ ਨਾਲ ਮੈਂ ਫਿਲਹਾਲ ਆਪਣੇ ਰੋਲ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦੀ, ਇਸ ਲਈ ਤੁਹਾਨੂੰ ਕੁਝ ਸਮੇਂ ਤਕ ਇੰਤਜ਼ਾਰ ਕਰਨਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - 2022 ’ਚ ਕੀ ਕਾਂਗਰਸ ਵਲੋਂ ਚੋਣ ਲੜਨਗੇ ਸੋਨੂੰ ਸੂਦ? ਜਾਣੋ ਵਾਇਰਲ ਖ਼ਬਰ ਦਾ ਸੱਚ


author

sunita

Content Editor

Related News