OTT ਪਲੇਟਫ਼ਾਰਮ ’ਤੇ ਡੈਬਿਊ ਕਰਨ ਜਾ ਰਹੇ ਸ਼ਕਤੀ ਕਪੂਰ, ਵੈੱਬ ਸੀਰੀਜ਼ ’ਚ ਸੁਚਿਤਰਾ ਕ੍ਰਿਸ਼ਨਾਮੂਰਤੀ ਵੀ ਨਜ਼ਰ ਆਵੇਗੀ

Friday, May 27, 2022 - 03:03 PM (IST)

OTT ਪਲੇਟਫ਼ਾਰਮ ’ਤੇ ਡੈਬਿਊ ਕਰਨ ਜਾ ਰਹੇ ਸ਼ਕਤੀ ਕਪੂਰ, ਵੈੱਬ ਸੀਰੀਜ਼ ’ਚ ਸੁਚਿਤਰਾ ਕ੍ਰਿਸ਼ਨਾਮੂਰਤੀ ਵੀ ਨਜ਼ਰ ਆਵੇਗੀ

ਬਾਲੀਵੁੱਡ ਡੈਸਕ: ਅਦਾਕਾਰ ਸ਼ਕਤੀ ਕਪੂਰ ਬਾਲੀਵੁੱਡ ਨਾਲ ਮੰਨੇ ਜਾਣ ਵਾਲੇ ਅਦਾਕਾਰਾਂ ’ਚੋਂ ਇਕ ਹਨ। ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲ ’ਚ ਖ਼ਾਸ ਜਗ੍ਹਾ ਬਣਾਈ ਹੈ। ਹੁਣ ਅਦਾਕਾਰ ਜਲਦੀ ਹੀ OTT ਪਲੇਟਫ਼ਾਰਮ ’ਤੇ ਡੈਬਿਊ ਕਰਨ ਜਾ ਰਿਹਾ ਹੈ। ਉਹ ਅਦਕਾਰਾ ਸੁਚਿਤਰਾ ਕ੍ਰਿਸ਼ਨਾਮੂਰਤੀ ਦੇ ਨਾਲ ਵੈੱਬ ਸੀਰੀਜ਼ ‘ਬ੍ਰੇਵਹਾਰਟਸ ਦਿ ਅਨਟੋਲਡ ਸਟੋਰੀਜ਼ ਆਫ਼ ਹੀਰੋਜ਼’ ’ਚ ਨਜ਼ਰ ਆਉਣ ਵਾਲੀ ਹੈ।

PunjabKesari

ਇਹ ਵੀ ਪੜ੍ਹੋ: ਕਰਨ ਜੌਹਰ ਦੇ ਜਨਮਦਿਨ ਪਾਰਟੀ ’ਚ ਰਣਵੀਰ ਅਤੇ ਕਾਜੋਲ ਨੇ ਲਾਈਆ ਰੌਣਕਾਂ

ਸੁਚਿਤਰਾ ਕ੍ਰਿਸ਼ਨਾਮੂਰਤੀ ਨੇ ਇਸ ਫ਼ਿਲਮ ਦੇ ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿਖਿਆ,‘ ਬ੍ਰਿੰਗਿੰਗ ਯੂ ਇੰਡੀਆਜ਼ ਫ਼ਰਸਟ ਆਰਮੀ ਐਂਥੋਲੌਜੀ @ਅਨਾਕੇਡਮੀ ਪੇਸ਼ ਕਰਦਾ ਹੈ। ‘ਬ੍ਰੇਵਹਾਰਟਸ ਦਿ ਅਨਟੋਲਡ ਸਟੋਰੀਜ਼ ਆਫ਼ ਹੀਰੋਜ਼’

PunjabKesari

ਇਹ ਵੀ ਪੜ੍ਹੋ: ‘ਕੇਸਰੀਆ’ ਗੀਤ ਦੇ ਟੀਜ਼ਰ ਦਾ ਦੂਜਾ ਵਰਜ਼ਨ ਆਇਆ ਸਾਹਮਣੇ, ਰੋਮਾਂਟਿਕ ਅੰਦਾਜ਼ ’ਚ ਨਜ਼ਰ ਆਏ ਰਣਬੀਰ-ਆਲੀਆ

ਇਸ ਸੀਰੀਜ਼ ’ਚ ਕੇ.ਕੇ. ਰੈਨਾ, ਵਰੁਣ ਤਿਵਾੜੀ , ਗਿਰੀਸ਼ ਸਹਦੇਵ ਅਤੇ ਨਮਨ ਜੈਨ ਸਮੇਤ ਹੋਰ ਕਿਰਦਾਰ ਵੀ ਨਜ਼ਰ ਆਉਣਗੇ। ਇਸ ਵੈੱਬ ਸੀਰੀਜ਼ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਡਾਇਸ ਮੀਡੀਆ ਦੁਆਰਾ ਤਿਆਰ ‘ਬ੍ਰੇਵਹਾਰਟਸ ਦਿ ਅਨਟੋਲਡ ਸਟੋਰੀਜ਼ ਆਫ਼ ਹੀਰੋਜ਼’ ਦੇ ਜ਼ਰੀਏ ਭਾਰਤੀ ਸਸ਼ਤਰ ਬਲਾਂ ਦੇ ਨਾਇਕਾਂ ਦੇ ਪਰਿਵਾਰ ਦੇ ਬਾਰੇ ’ਚ ਪੰਜ ਸ਼ਾਰਟ ਫ਼ਿਲਮਾਂ ਨੂੰ ਇਕੱਠੇ ਸੀਰੀਜ ਦੇ ਰੂਪ ’ਚ ਦਿਖਾਇਆ ਜਾਵੇਗਾ।


author

Anuradha

Content Editor

Related News