ਸ਼ਹਿਨਾਜ਼ ਨੇ ਰਾਜਕੁਮਾਰੀ ਦੇ ਰੂਪ ’ਚ ਕੀਤੀ ਐਂਟਰੀ, ਰੈੱਡ ਕਾਰਪੇਟ ’ਤੇ ਸ਼ਾਨਦਾਰ ਲੁੱਕ ਨਾਲ ਦਿੱਤੇ ਪੋਜ਼

Saturday, Jul 16, 2022 - 11:20 AM (IST)

ਸ਼ਹਿਨਾਜ਼ ਨੇ ਰਾਜਕੁਮਾਰੀ ਦੇ ਰੂਪ ’ਚ ਕੀਤੀ ਐਂਟਰੀ, ਰੈੱਡ ਕਾਰਪੇਟ ’ਤੇ ਸ਼ਾਨਦਾਰ ਲੁੱਕ ਨਾਲ ਦਿੱਤੇ ਪੋਜ਼

ਮੁੰਬਈ: ਗਾਇਕ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਇਕ ਅਜਿਹੀ ਅਦਾਕਾਰਾ ਹੈ ਜਿਸ ਨੂੰ ਦੇਖ ਹਰ ਕੋਈ ਖ਼ੁਸ਼ ਹੋ ਜਾਂਦਾ ਹੈ। ਬਿਗ ਬਾਗ 13 ’ਚ ਮੁਕਾਬਲੇਬਾਜ਼ ਵਜੋਂ ਆਈ ਸ਼ਹਿਨਾਜ਼ ਨੂੰ ਦੇਖ ਕੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਕ ਦਿਨ ਉਹ ਸੋਸ਼ਲ ਮੀਡੀਆ ’ਤੇ ਰਾਜ ਕਰੇਗੀ।

PunjabKesari

ਸ਼ਹਿਨਾਜ਼ ਦੇ ਨਾਂ ’ਤੇ ਹਰ ਰੋਜ਼ ਕੋਈ ਨਾ ਕੋਈ ਟ੍ਰੈਂਡ ਦੇਖਣ ਨੂੰ ਮਿਲਦਾ ਹੈ। ਹਾਲ ਹੀ ’ਚ ਸ਼ਹਿਨਾਜ਼ ਇਕ ਅਵਾਰਡ ਸ਼ੋਅ ’ਚ ਪਹੁੰਚੀ। ਹਾਲਾਂਕਿ ਇਸ ਅਵਾਰਡ ਸ਼ੋਅ ’ਚ ਕਈ ਸਿਤਾਰਿਆਂ ਨੇ ਹਿੱਸਾ ਲਿਆ ਪਰ ਸਾਰੀਆਂ ਦੀਆਂ ਨਜ਼ਰਾਂ ਸ਼ਹਿਨਾਜ਼ ’ਤੇ ਹੀ ਟਿਕੀਆਂ।

PunjabKesari

ਸ਼ਹਿਨਾਜ਼ ਨੇ ਰੈੱਡ ਕਾਰਪੇਟ ’ਤੇ ਰਾਜਕੁਮਾਰੀ ਲੁੱਕ ’ਚ ਐਂਟਰੀ ਕੀਤੀ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਡਿਜ਼ਾਈਨਰ ਸਾਮੰਤ ਚੌਹਾਨ ਦੇ ਹਾਲਟਰ ਨੇਕ ਗਾਊਨ ’ਚ ਸ਼ਾਨਦਾਰ ਲੱਗ ਰਹੀ ਸੀ। ਉਸ ਦਾ ਗਾਊਨ ਬੈਕਲੈੱਸ ਸੀ।

PunjabKesari

ਇਹ ਵੀ ਪੜ੍ਹੋ : ਕੇ.ਕੇ. ਦੀ ਮੌਤ ਤੋਂ ਬਾਅਦ ਪਤਨੀ ਨੇ ਆਪਣੇ ਹੱਥਾਂ ਨਾਲ ਬਣਾਈ ਪੇਂਟਿੰਗ ਕੀਤੀ ਸਾਂਝੀ, ਕਿਹਾ- ‘ਮਿਸ ਯੂ ਸਵੀਟਹਾਰਟ’

ਉਸ ਦੇ ਪਹਿਰਾਵੇ ’ਚ ਮੈਟੇਲਿਕ ਕਢਾਈ ਸੀ। ਸ਼ਹਿਨਾਜ਼ ਨੇ ਮਿਨੀਮਲ ਗਹਿਣਿਆਂ ਨਾਲ ਆਪਣੀ ਲੁੱਕ ਨੂੰ ਬਰਕਰਾਰ ਰੱਖਿਆ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਸ਼ਹਿਨਾਜ਼ ਇਸ ਲੁੱਕ ’ਚ ਪਰਫ਼ੈਕਟ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : Koffee With Karan 7: ਸਾਰਾ ਅਤੇ ਜਾਹਨਵੀ ਕਰ ਰਹੀਆਂ ਸੀ ਇਨ੍ਹਾਂ ਦੋ ਸਕੇ ਭਰਾਵਾਂ ਨੂੰ ਡੇਟ, ਜਾਣੋ ਕੌਣ ਨੇ ਦੋ ਭਰਾ

ਹੇਅਰਸਟਾਈਲ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਇਸ ਦੇ ਨਾਲ ਬਨ ਬਣਾਇਆ ਹੋਇਆ ਹੈ। ਰੈੱਡ ਕਾਰਪੇਟ ’ਤੇ ਸ਼ਹਿਨਾਜ਼ ਨੇ ਸ਼ਾਨਦਾਰ ਪੋਜ਼ ਦਿੱਤੇ। ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਪ੍ਰਸ਼ੰਸਕਾਂ ਨਾਲ ਸ਼ਹਿਨਾਜ਼ ਦਾ ਇਕ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। 

PunjabKesari
 

ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਹਿਨਾਜ਼ ਨੇ ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸੈੱਟ ਤੋਂ ਇਕ ਵੀਡੀਓ ਲੀਕ ਹੋ ਗਈ ਸੀ ਜਿਸ ’ਚ ਉਸਦਾ ਸਾਊਥੀ ਇੰਡੀਅਨ ਅਵਤਾਰ ਦੇਖਿਆ ਗਿਆ ਸੀ।

PunjabKesari

 


author

Anuradha

Content Editor

Related News