ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ''ਚ ਪਹੁੰਚੀ ਸ਼ਹਿਨਾਜ਼ ਨੇ ਲੁੱਟੀ ਮਹਿਫ਼ਿਲ, ਦੇਖੋ ਖੂਬਸੂਰਤ ਤਸਵੀਰਾਂ

Tuesday, Apr 19, 2022 - 06:01 PM (IST)

ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ''ਚ ਪਹੁੰਚੀ ਸ਼ਹਿਨਾਜ਼ ਨੇ ਲੁੱਟੀ ਮਹਿਫ਼ਿਲ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ 'ਬਿਗ ਬੌਸ 13' 'ਚ ਆਪਣੇ ਕਿਊਟ ਅਤੇ ਚੁਲਬੁਲੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ। ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਨਾਲ ਸਨਾ ਬਲਾਉਂਦੇ ਹਨ। ਬਿਗ ਬੌਸ 'ਚੋਂ ਨਿਕਲਣ ਤੋਂ ਬਾਅਦ 'ਪੰਜਾਬ ਦੀ ਕੈਟਰੀਨਾ' ਨੇ ਆਪਣੀ ਬਾਡੀ ਅਤੇ ਲੁੱਕ 'ਤੇ ਬਹੁਤ ਕੰਮ ਕੀਤਾ ਅਤੇ ਬਬਲੀ ਗਰਲ ਤੋਂ ਹੌਟ ਬੇਬ ਬਣ ਗਈ। ਕਿਸੇ ਨੇ ਸੋਚਿਆ ਨਹੀਂ ਸੀ ਕਿ ਪੰਜਾਬ ਤੋਂ ਆਈ ਇਹ ਲੜਕੀ ਇਕ ਦਿਨ ਸੋਸ਼ਲ ਮੀਡੀਆ 'ਤੇ ਰਾਜ ਕਰੇਗੀ। ਖੈਰ ਸਨਾ ਆਏ ਦਿਨ ਆਪਣੇ ਗਲੈਮਰਸ ਲੁੱਕ ਨਾਲ ਇੰਟਰਨੈੱਟ 'ਤੇ ਚਰਚਾ 'ਚ ਰਹਿੰਦੀ ਹੈ। 

PunjabKesari
ਉਨ੍ਹਾਂ ਦਾ ਡਰੈਸਿੰਗ ਸੈਂਸ ਦੇਖ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਸਟਾਈਲਿੰਗ ਗੇਮ ਬਸ ਬਿੰਦੂ 'ਤੇ ਹੈ। ਇਸ ਵਿਚਾਲੇ ਇਕ ਵਾਰ ਫਿਰ ਸ਼ਹਿਨਾਜ਼ ਆਪਣੀ ਲੁੱਕ ਦੇ ਚੱਲਦੇ ਚਰਚਾ 'ਚ ਹੈ। ਇਸ ਵਾਰ ਸ਼ਹਿਨਾਜ਼ ਨੇ ਆਪਣੀ ਟ੍ਰੇਡੀਸ਼ਨਲ ਲੁੱਕ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ। 

PunjabKesari
ਦਰਅਸਲ ਸ਼ਹਿਨਾਜ਼ ਐਤਵਾਰ ਰਾਤ ਕਾਂਗਰਸ ਨੇਤਾ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਪਹੁੰਚੀ। ਇਸ ਦੌਰਾਨ ਜਿਵੇਂ ਹੀ ਸ਼ਹਿਨਾਜ਼ ਨੇ ਐਂਟਰੀ ਕੀਤੀ ਤਾਂ ਉਨ੍ਹਾਂ ਨੂੰ ਦੇਖ ਲੋਕ ਦੇਖੋ ਚੰਨ ਨਜ਼ਰ ਆਇਆ ਕਹਿਣ ਲੱਗੇ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਵ੍ਹਾਈਟ ਰੰਗ ਦੇ ਸੂਟ 'ਚ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਵ੍ਹਾਈਟ ਸਲਵਾਰ ਦੇ ਨਾਲ ਗ੍ਰੇਅ ਐਂਬਰਾਇਡਰੀ ਵਾਲਾ ਕੁੜਤਾ ਕੈਰੀ ਕੀਤਾ ਸੀ। ਇਸ ਦੇ ਨਾਲ ਮੈਚਿੰਗ ਦੁਪੱਟਾ ਲਿਆ ਸੀ।

PunjabKesari
ਰੈੱਡ ਕਾਰਪਟ 'ਤੇ ਅਪਸਕਰਾ ਬਣ ਉਤਰੀ ਸ਼ਹਿਨਾਜ਼ ਨੇ ਬੇਹੱਦ ਪੋਜ਼ ਦਿੱਤੇ। ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ-'ਤੁਸੀਂ ਐਨੀ ਸੁੰਦਰ ਕਿਉਂ ਹੋ। ਦੂਜੇ ਨੇ ਦਿਲ ਦਾ ਇਮੋਜ਼ੀ ਭੇਜਿਆ।

PunjabKesari

PunjabKesari
ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਹਾਲ ਹੀ 'ਚ ਸ਼ਿਲਪਾ ਦੇ ਚੈੱਟ ਸ਼ੋਅ 'ਚ ਨਜ਼ਰ ਆਈ। ਫਿਲਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਖਿਰੀ ਫਿਲਮ 'ਹੌਂਸਲਾ ਰੱਖ' ਸੀ ਜਿਸ 'ਚ ਉਨ੍ਹਾਂ ਦੇ ਨਾਲ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਸਨ। 

PunjabKesari

PunjabKesari


author

Aarti dhillon

Content Editor

Related News