ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਲੈ ਕੇ ਛਿੜਿਆ ਵਿਵਾਦ, ਜੰਮ ਕੇ ਹੋ ਰਿਹੈ ਵਿਰੋਧ

Friday, Oct 04, 2024 - 11:53 AM (IST)

ਜਲੰਧਰ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਵਿਵਾਦਾਂ ’ਚ ਘਿਰਦੇ ਨਜ਼ਰ ਆ ਰਹੇ ਹਨ। ਗਾਇਕ ਦੀ ਪਹਿਲੀ ਫ਼ਿਲਮ ਦੇ ਐਲਾਨ ਦੇ ਨਾਲ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸ ਦੇਈਏ ਕਿ ਗੁਰੂ ਰੰਧਾਵਾ ਦੀ ਪਹਿਲੀ ਫ਼ਿਲਮ ‘ਸ਼ਾਹਕੋਟ’ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਫ਼ਿਲਮ ਦਾ ਟ੍ਰੇਲਰ 30 ਸਤੰਬਰ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਟ੍ਰੇਲਰ ’ਚ ਕੁਝ ਅਜਿਹੇ ਸੀਨ ਦਿਖਾਏ ਗਏ ਹਨ, ਜਿਨ੍ਹਾਂ ਨੂੰ ਵੇਖ ਕੇ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਇਹ ਫ਼ਿਲਮ 4 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ

ਫ਼ਿਲਮ ‘ਸ਼ਾਹਕੋਟ’ ’ਤੇ ਦੋਸ਼ ਹੈ ਕਿ ਇਸ ’ਚ ਪਾਕਿਸਤਾਨ ਦੀ ਹਮਾਇਤ ਕੀਤੀ ਗਈ ਹੈ। ਇਸ ਕਾਰਨ ਫ਼ਿਲਮ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ। ਦੱਸਿਆ ਗਿਆ ਹੈ ਕਿ ਸ਼ਿਵਸੈਨਾ ਪੰਜਾਬ ਨੇ ਸ਼ਾਹਕੋਟ ’ਚ ਰਿਹਾਈ ਦਾ ਵਿਰੋਧ ਕੀਤਾ। ਇਸ ਦੌਰਾਨ ਫ਼ਿਲਮ ਦੇ ਪੋਸਟਰ ਪਾੜੇ ਗਏ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇ ਲਾਏ ਗਏ। ਇਸ ਦੇ ਨਾਲ ਹੀ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਜੇਕਰ ਅਸੀਂ ਸਿਨੇਮਾ ਦਾ ਸਮਰਥਨ ਕਰਾਂਗੇ ਤਾਂ ਸਿਨੇਮਾ ਵੱਡਾ ਹੋ ਜਾਵੇਗਾ। ਇਹ ਪੰਜਾਬੀ ਫ਼ਿਲਮ ਬੜੇ ਦਿਲ ਨਾਲ ਕੀਤੀ ਹੈ ਅਤੇ ‘ਸ਼ਾਹਕੋਟ’ ਮੇਰੀ ਪਹਿਲੀ ਪੰਜਾਬੀ ਫਿਲਮ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News