ਕੰਗਨਾ ਰਣੌਤ ਨੂੰ ਬਿਲਕਿਸ ਦਾਦੀ ਦਾ ਕਰਾਰਾ ਜਵਾਬ, ਸੁਣ ਅਦਾਕਾਰਾ ਦੀ ਬੋਲਤੀ ਹੋਵੇਗੀ ਬੰਦ

Monday, Dec 21, 2020 - 08:05 AM (IST)

ਕੰਗਨਾ ਰਣੌਤ ਨੂੰ ਬਿਲਕਿਸ ਦਾਦੀ ਦਾ ਕਰਾਰਾ ਜਵਾਬ, ਸੁਣ ਅਦਾਕਾਰਾ ਦੀ ਬੋਲਤੀ ਹੋਵੇਗੀ ਬੰਦ

ਨਵੀਂ ਦਿੱਲੀ (ਬਿਊਰੋ)  : ਬਿਲਕਿਸ ਬਾਨੋ ਦਾਦੀ ਐਂਟੀ ਸੀਏਏ ਪ੍ਰੋਟੈਸਟ ਦੌਰਾਨ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਮਸ਼ਹੂਰ ਚਿਹਰਾ ਸੀ। ਇਨ੍ਹਾਂ ਬਾਰੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਟਵਿਟਰ 'ਤੇ ਵੀਡੀਓ ਬਣਾ ਕੇ ਇਲਜ਼ਾਮ ਲਾਇਆ ਕਿ ਸ਼ਾਹੀਨ ਬਾਗ ਦੀ ਅਨਪੜ੍ਹ ਦਾਦੀ ਬਿਨਾਂ ਕਿਸੇ ਜਾਣਕਾਰੀ ਦੇ ਪ੍ਰਦਰਸ਼ਨ 'ਚ ਜੁੱਟ ਗਈ। ਇਸ ਤਰ੍ਹਾਂ ਦੇ ਲੋਕਾਂ ਨੂੰ ਮੋਹਰਾ ਬਣਾ ਲਿਆ ਜਾਂਦਾ ਹੈ, ਜਿੰਨ੍ਹਾਂ ਨੂੰ ਕੁਝ ਪਤਾ ਨਹੀਂ ਹੁੰਦਾ। ਇਸ 'ਤੇ ਬਿਲਕਿਸ ਦਾਦੀ ਨੇ ਕਿਹਾ, 'ਉਹ ਵੀ ਸਾਡੀ ਬੇਟੀ ਹੈ। ਸਾਨੂੰ ਨਾਸਮਝ ਕਹਿ ਰਹੀ ਹੈ। ਜਦੋਂ ਅਸੀਂ ਬੱਚੇ ਪੈਦਾ ਕਰਨਾ ਜਾਣਦੇ ਹਾਂ, ਉਨ੍ਹਾਂ ਨੂੰ ਪੜ੍ਹਾਉਣਾ-ਲਿਖਾਉਣਾ ਜਾਣਦੇ ਹਾਂ ਤਾਂ ਵੈਸੇ ਹੀ ਥੋੜਾ ਬੈਠੇ ਹਾਂ। ਜਾਮਿਆ 'ਚ, ਜੇ. ਐਨ. ਯੂ. 'ਚ ਸਾਡੇ ਬੱਚਿਆਂ ਨੂੰ ਮਾਰਿਆ ਤਾਂ ਸਾਡੇ ਤੋਂ ਬਰਦਾਸ਼ਤ ਨਹੀਂ ਹੋਇਆ। ਪੁਲਸ ਦੀ ਬੇਰਹਿਮੀ ਸਾਡੇ ਤੋਂ ਦੇਖੀ ਨਹੀਂ ਗਈ।'

ਇਸ ਦੇ ਨਾਲ ਹੀ ਉਨ੍ਹਾਂ ਕਿਹਾ 'ਕੰਗਨਾ ਨੂੰ ਮੈਂ ਕਦੇ ਦੇਖਿਆ ਵੀ ਨਹੀਂ। ਅਸੀਂ ਸੌ-ਸੌ ਰੁਪਏ 'ਚ ਨਹੀਂ ਵਿਕਦੇ, ਅਸੀਂ ਦੇਸ਼ ਬਚਾਉਣ ਲਈ ਬੈਠੇ ਸੀ। ਕਿਸਾਨ ਦੀ ਧੀ ਹਾਂ, ਕਿਸਾਨ ਦੀ ਬਹੂ ਹਾਂ, ਅਸੀਂ ਦੇਸ਼ ਸਮੇਟਣ ਲਈ ਬੈਠੇ ਸੀ। ਉਮਰ ਹੰਢਾਈ ਹੈ, ਸਫੇਦੀ ਵੈਸੇ ਹੀ ਨਹੀਂ ਆਈ। ਇਹ ਕੱਲ੍ਹ ਪਰਸੋਂ ਦੀ ਪੈਦਾ ਹੋਈ ਹੈ। ਅਸੀਂ ਕੀ ਨਹੀਂ ਜਾਣਦੇ? ਲੋੜ ਪੈਣ 'ਤੇ ਬਾਹਰ ਨਿਕਲਣਾ, ਆਵਾਜ਼ ਚੁੱਕਣਾ ਵੀ ਜਾਣਦੇ ਹਾਂ।'

ਕੰਗਨਾ ਦਾ ਦਾਅਵਾ

ਕੰਗਨਾ ਨੇ ਆਪਣੇ ਟਵੀਟ 'ਚ ਦਾਅਵਾ ਕੀਤਾ ਸੀ ਕਿ ਜਿਸ ਦਾਦੀ ਨੂੰ ਟਾਈਮ ਮੈਗਜੀਨ ਨੇ ਮੋਸਟ ਪਾਵਰਫੁੱਲ ਇੰਡੀਆ ਦੱਸਿਆ ਸੀ, ਉਹ 100 ਰੁਪਏ ਲਈ ਕੀਤੇ ਵੀ ਆ ਜਾ ਸਕਦੀ ਹੈ। ਉਸ ਦੇ ਇਸੇ ਟਵੀਟ 'ਤੇ ਦਿਲਜੀਤ ਨੇ ਮਹਿੰਦਰ ਕੌਰ ਨਾਂ ਦੀ ਦਾਦੀ ਦਾ ਵੀਡੀਓ ਸਾਂਝਾ ਕਰਦੇ ਹੋਏ ਪੂਰਾ ਸੱਚ ਦੱਸਿਆ ਤੇ ਉਸ ਤੋਂ ਮੁਆਫ਼ੀ ਦੀ ਮੰਗ ਕੀਤੀ।

ਕੰਗਨਾ ਨੇ ਟਵਿੱਟਰ ਅਕਾਊਂਟ 'ਤੇ ਰੋਕ ਦੀ ਮੰਗ
ਦੂਜੇ ਪਾਸੇ ਹੁਣ ਕੰਗਨਾ ਨੂੰ ਲੈ ਕੇ ਬੰਬੇ ਹਾਈਕੋਰਟ 'ਚ ਇਕ ਪਟੀਸ਼ਨ ਲਾਈ ਗਈ ਸੀ, ਜਿਸ 'ਚ ਉਸ ਦੇ ਟਵਿੱਟਰ ਅਕਾਊਂਟ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕੰਗਨਾ ਆਪਣੇ ਟਵਿੱਟਰ ਅਕਾਊਂਟ ਦੇ ਜਰੀਏ ਦੇਸ਼ 'ਚ ਲਗਾਤਾਰ ਨਫ਼ਰਤ ਤੇ ਦੇਸ਼ਦ੍ਰਹ ਫੈਲਾਉਣ ਦੀ ਕੋਸ਼ਿਸ਼ ਕਰ ਰਹੀ। ਉਸ ਦੇ ਟਵੀਟਸ ਦੇਸ਼ ਨੂੰ ਭੜਕਾਉਣ ਵਾਲੇ ਸਨ। ਇਸ ਲਈ ਉਸ ਦੇ ਟਵਿੱਟਰ ਅਕਾਊਂਟ ਨੂੰ ਰੱਦ ਕੀਤਾ ਜਾਵੇ।

ਪਟੀਸ਼ਨ 'ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ

ਇਸ ਪੂਰੇ ਮਾਮਲੇ 'ਤੇ ਕੰਗਨਾ ਰਣੌਤ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ 'ਹਾ ਹਾ ਹਾ ਮੈਂ ਲਗਾਤਾਰ ਅਖੰਡ ਭਾਰਤ ਲਈ ਖੜ੍ਹੀ ਰਹੀ ਹਾਂ, ਹਰ ਦਿਨ ਟੁਕੜੇ-ਟੁਕੜੇ ਗੈਂਗ ਨਾਲ ਲੜ ਰਹੀ ਹਾਂ ਅਤੇ ਮੇਰੇ 'ਤੇ ਹੀ ਦੇਸ਼ ਨੂੰ ਭੜਕਾਉਣ ਦਾ ਦੋਸ਼ ਲੱਗ ਰਿਹਾ ਹੈ। ਵਾਹ ਕੀ ਗੱਲ ਹੈ। ਉਂਝ ਵੀ ਟਵਿੱਟਰ ਮੇਰੇ ਲਈ ਇਕੱਲਾ ਪਲੇਟਫਾਰਮ ਨਹੀਂ ਹੈ, ਇਕ ਚੁਟਕੀ ਵਜਾਉਂਦੇ ਹੀ ਹਜ਼ਾਰਾਂ ਕੈਮਰੇ ਸਾਹਮਣੇ ਆ ਜਾਣਗੇ।'


ਕੰਗਨਾ ਨੇ ਦਿਲਜੀਤ ਨੂੰ ਕਿਹਾ 'ਕਰਨ ਜੌਹਰ ਦਾ ਪਾਲਤੂ'

ਦਿਲਜੀਤ ਦੇ ਟਵੀਟ ਤੋਂ ਬਾਅਦ ਕੰਗਨਾ ਨਹੀਂ ਰੁਕੀ। ਉਸ ਇਕ ਟਵੀਟ ਕਰਦਿਆਂ ਲਿਖਿਆ, ''ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ 'ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮ. ਐਸ. ਪੀ. ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।'' ਕੰਗਨਾ ਨੇ ਇਸ ਟਵੀਟ ਤੋਂ ਬਾਅਦ ਦਿਲਜੀਤ ਨੇ ਸਿੱਧਾ ਕੰਗਨਾ ਨੂੰ ਵੰਗਾਰਿਆ ਤੇ ਟਵਿੱਟਰ ਦੇ ਜਰੀਏ ਕਾਫ਼ੀ ਕੁਝ ਸੁਣਾਇਆ। ਇਸ ਤੋਂ ਬਾਅਦ ਪੰਜਾਬੀ ਕਲਾਕਾਰ ਭਾਈਚਾਰਾ ਵੀ ਦਿਲਜੀਤ ਦੀ ਹਮਾਇਤ ਕਰਦਾ ਨਜ਼ਰ ਆਇਆ। ਉਨ੍ਹਾਂ ਨੇ ਇਸ ਮਾਮਲੇ 'ਚ ਦਿਲਜੀਤ ਦੋਸਾਂਝ ਦਾ ਪੂਰਾ ਸਾਥ ਦਿੱਤਾ।

ਕੰਗਨਾ ਨੂੰ ਦਿਲਜੀਤ ਨੇ ਸੁਣਾਈਆਂ ਖਰੀਆਂ-ਖਰੀਆਂ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬਜ਼ੁਰਗ ਬੇਬੇ ਦੇ ਬਿਆਨ ਨੂੰ ਟਵੀਟ ਕੀਤਾ, ਜਿਸ ਬਾਰੇ ਕੰਗਨਾ ਨੇ ਇਕ ਬਿਆਨ ਦਿੱਤਾ ਸੀ। ਦਿਲਜੀਤ ਦੁਸਾਂਝ ਨੇ ਉਸ ਨੂੰ ਇੰਨਾ ਵੀ ਅੰਨ੍ਹੇ ਨਾ ਹੋਣ ਦੀ ਸਲਾਹ ਦਿੱਤੀ। ਦਿਲਜੀਤ ਨੇ ਕੰਗਨਾ ਰਣੌਤ ’ਤੇ ਭੜਕਦਿਆਂ ਕਿਹਾ ਸੀ, ‘ਸਿਤਕਾਰਯੋਗ ਮਹਿੰਦਰ ਕੌਰ ਜੀ। ਇਹ ਸੁਣ ਲੈ ਨੀਂ ਸਬੂਤਾਂ ਦੇ ਨਾਲ ਕੰਗਨਾ ਰਣੌਤ। ਬੰਦਾ ਇੰਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲੀ ਤੁਰੀ ਜਾਂਦੀ ਹੈ।’


ਨੋਟ - ਕੰਗਨਾ ਰਣੌਤ ਤੇ ਬਿਲਕਿਸ ਦਾਦੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ?ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


author

sunita

Content Editor

Related News