‘ਨਾਟੂ-ਨਾਟੂ’ ਗੀਤ ’ਤੇ ਥਿਰਕੇ ਤਿੰਨੇ ਖ਼ਾਨਜ਼, ਸ਼ਾਹਰੁਖ ਨੇ ਕਿਹਾ– ‘ਜੈ ਸ਼੍ਰੀ ਰਾਮ’
Monday, Mar 04, 2024 - 04:11 AM (IST)
ਜਾਮਨਗਰ (ਏਜੰਸੀ)– ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਤੇ ਰਾਧਿਕਾ ਮਰਚੇਂਟ ਦੀ ਪ੍ਰੀ ਵੈਡਿੰਗ ਸੈਰੇਮਨੀ ’ਚ ਅਦਾਕਾਰ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਤੇ ਆਮਿਰ ਖ਼ਾਨ ਨੇ ਜ਼ਬਰਦਸਤ ਪੇਸ਼ਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਅੰਬਾਨੀਆਂ ਦੇ ਵਿਆਹ ’ਚ ਛਾ ਗਿਆ ਦੋਸਾਂਝਾ ਵਾਲਾ, ਲਾੜੇ ਨੇ ਖ਼ੁਦ ਕੀਤੀ ਦਿਲਜੀਤ ਨੂੰ ਖ਼ਾਸ ਫ਼ਰਮਾਇਸ਼, ਦੇਖੋ ਵੀਡੀਓ
ਇਸ ਦੌਰਾਨ ਸ਼ਾਹਰੁਖ ਨੇ ਸਟੇਜ ’ਤੇ ‘ਜੈ ਸ਼੍ਰੀ ਰਾਮ’ ਦਾ ਨਾਅਰਾ ਵੀ ਲਾਇਆ। ਇਸ ਮੌਕੇ ਤਿੰਨੇ ਖ਼ਾਨਜ਼ ਫ਼ਿਲਮ ‘ਆਰ. ਆਰ. ਆਰ.’ ਦੇ ਆਸਕਰ ਜੇਤੂ ਤੇਲਗੂ ਗੀਤ ‘ਨਾਟੂ ਨਾਟੂ’ ਦੀ ਧੁਨ ’ਤੇ ਥਿਰਕੇ। ਸਟੇਜ ’ਤੇ ਤਿੰਨਾਂ ਵਿਚਕਾਰ ਆਪਸੀ ਲਗਾਅ ਵੀ ਦੇਖਣ ਨੂੰ ਮਿਲਿਆ।
ਐਤਵਾਰ ਸਵੇਰੇ ਭਾਰਤੀ ਫ਼ਿਲਮੀ ਸਿਤਾਰਿਆਂ ਦੀ ਟੋਲੀ ਸੱਜ-ਧੱਜ ਕੇ ਪ੍ਰੀ ਵੈਡਿੰਗ ਦਾ ਜਸ਼ਨ ਮਨਾਉਣ ਲਈ ਜਾਮਨਗਰ ਨੇੜੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਪੈਟਰੋਲੀਅਮ ਰਿਫਾਇਨਰੀ ਨੇੜੇ ਸਥਿਤ ਇਕ ਰਿਹਾਇਸ਼ੀ ਟਾਊਨਸ਼ਿਪ ’ਚ ਸਟੇਜ ’ਤੇ ਪਹੁੰਚੀ। ਤਿੰਨਾਂ ਨੇ ਰਾਮ ਚਰਨ ਦੀ ਮਦਦ ਨਾਲ ‘ਨਾਟੂ ਨਾਟੂ’ ਦੀ ਮਸ਼ਹੂਰ ਹੁੱਕ ਬੀਟ ’ਤੇ ਨੱਚਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਯੋਜਨਾ ਮੁਤਾਬਕ ਨਾ ਬਣੀ ਤਾਂ ਸਲਮਾਨ ਨੇ ਆਪਣੀਆਂ ਫ਼ਿਲਮਾਂ ਦੇ ਮਸ਼ਹੂਰ ਗੀਤਾਂ ‘ਜੀਨੇ ਕੇ ਹੈ ਚਾਰ ਦਿਨ’ ਤੇ ‘ਮੁਝਸੇ ਸ਼ਾਦੀ ਕਰੋਗੀ’ ’ਤੇ ਟਾਵਲ ਡਾਂਸ ਕੀਤਾ।
ਆਮਿਰ ਤੇ ਸ਼ਾਹਰੁਖ ਨੇ ਵੀ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਆਮਿਰ ਨੇ ਆਪਣੇ ਮਸ਼ਹੂਰ ਗੀਤ ‘ਮਸਤੀ ਕੀ ਪਾਠਸ਼ਾਲਾ’ (ਰੰਗ ਦੇ ਬਸੰਤੀ) ’ਤੇ ਡਾਂਸ ਕੀਤਾ ਤੇ ਸ਼ਾਹਰੁਖ ਖ਼ਾਨ ਨੇ ‘ਛਈਆਂ ਛਈਆਂ’ (ਦਿਲ ਸੇ) ’ਤੇ ਡਾਂਸ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੁਕੇਸ਼ ਅੰਬਾਨੀ ਦੀ ਮਾਂ ਕੋਕੀਲਾਬੇਨ ਧੀਰੂਭਾਈ ਅੰਬਾਨੀ, ਪੂਰਨਿਮਾ ਦਲਾਲ (ਨੀਤਾ ਅੰਬਾਨੀ ਦੀ ਮਾਂ) ਤੇ ਦੇਵਿਆਨੀ ਖਿਮਜੀ (ਰਾਧਿਕਾ ਮਰਚੇਂਟ ਦੀ ਦਾਦੀ) ਨੂੰ ਅੰਬਾਨੀ ਪਰਿਵਾਰ ਦੀਆਂ ‘ਤਿੰਨ ਦੇਵੀਆਂ’ ਵਜੋਂ ਪੇਸ਼ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।