‘KGF’ ਤੇ ‘ਕਾਂਤਾਰਾ’ ਬਣਾਉਣ ਵਾਲੇ ਹੋਮਬਾਲੇ ਫ਼ਿਲਮਜ਼ ਨਾਲ ਕੰਮ ਕਰਨਗੇ ਸ਼ਾਹਰੁਖ

Tuesday, Dec 06, 2022 - 12:55 PM (IST)

‘KGF’ ਤੇ ‘ਕਾਂਤਾਰਾ’ ਬਣਾਉਣ ਵਾਲੇ ਹੋਮਬਾਲੇ ਫ਼ਿਲਮਜ਼ ਨਾਲ ਕੰਮ ਕਰਨਗੇ ਸ਼ਾਹਰੁਖ

ਮੁੰਬਈ (ਬਿਊਰੋ)– ਹੋਮਬਾਲੇ ਫ਼ਿਲਮਜ਼ ਨੇ ਪਿਛਲੇ ਕੁਝ ਸਾਲਾਂ ’ਚ ਦਰਸ਼ਕਾਂ ਨੂੰ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ’ਚ ‘ਕੇ. ਜੀ. ਐੱਫ.’ ਚੈਪਟਰ 1 ਤੇ 2 ਸ਼ਾਮਲ ਹਨ। ਨਾਲ ਹੀ ਇਸ ਸਾਲ ਰਿਲੀਜ਼ ਹੋਈ ਰਿਸ਼ਬ ਸ਼ੈੱਟੀ ਦੀ ਫ਼ਿਲਮ ‘ਕਾਂਤਾਰਾ’ ਨੂੰ ਵੀ ਹੋਮਬਾਲੇ ਫ਼ਿਲਮਜ਼ ਨੇ ਹੀ ਪ੍ਰੋਡਿਊਸ ਕੀਤਾ ਹੈ।

ਹੁਣ ਖ਼ਬਰਾਂ ਹਨ ਕਿ ਬਾਲੀਵੁੱਡ ਦੇ ਕਿੰਗ ਖ਼ਾਨ ਨਾਲ ਮਿਲ ਕੇ ਹੋਮਬਾਲੇ ਫ਼ਿਲਮਜ਼ ਵੱਡਾ ਧਮਾਕਾ ਕਰਨ ਵਾਲੇ ਹਨ। ਜੀ ਹਾਂ, ਤੁਸੀਂ ਸਹੀ ਸੁਣਿਆ। ਹੋਮਬਾਲੇ ਫ਼ਿਲਮਜ਼ ਆਪਣੇ ਪਹਿਲੇ ਬਾਲੀਵੁੱਡ ਪ੍ਰਾਜੈਕਟ ਨੂੰ ਲੈ ਕੇ ਤਿਆਰੀਆਂ ਕਰ ਰਿਹਾ ਹੈ। ਇਸ ’ਚ ਸ਼ਾਹਰੁਖ ਖ਼ਾਨ ਦੇ ਮੁੱਖ ਭੂਮਿਕਾ ਨਿਭਾਉਣ ਦੀ ਚਰਚਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !

ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਸ ਫ਼ਿਲਮ ’ਚ ‘ਕਾਂਤਾਰਾ’ ਫੇਮ ਰਿਸ਼ਬ ਸ਼ੈੱਟੀ ਵੀ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ। ਉਥੇ ਕੁਝ ਸੂਤਰ ਦੱਸਦੇ ਹਨ ਕਿ ਰਿਸ਼ਬ ਸ਼ੈੱਟੀ ਇਸ ਫ਼ਿਲਮ ’ਚ ਮੁੱਖ ਵਿਲੇਨ ਦੀ ਭੂਮਿਕਾ ਨਿਭਾਉਣਗੇ। ਦੱਸ ਦੇਈਏ ਕਿ ਇਸ ਫ਼ਿਲਮ ਲਈ ‘777 ਚਾਰਲੀ’ ਵਾਲੇ ਰਕਸ਼ਿਤ ਸ਼ੈੱਟੀ ਨੂੰ ਵੀ ਅਹਿਮ ਭੂਮਿਕਾ ਲਈ ਕਾਸਟ ਕੀਤਾ ਜਾ ਸਕਦਾ ਹੈ।

ਫ਼ਿਲਮ ਦੇ ਡਾਇਰੈਕਟਰ ਵਜੋਂ ਰੋਹਿਤ ਸ਼ੈੱਟੀ ਦਾ ਨਾਂ ਸਾਹਮਣੇ ਆਇਆ ਹੈ। ਸ਼ਾਹਰੁਖ ਖ਼ਾਨ ਤੇ ਹੋਮਬਾਲੇ ਫ਼ਿਲਮਜ਼ ਦੀ ਇਹ ਇਕ ਐਕਸ਼ਨ ਮੂਵੀ ਹੋਣ ਵਾਲੀ ਹੈ। ਰੋਹਿਤ ਸ਼ੈੱਟੀ ਇਸ ਤੋਂ ਪਹਿਲਾਂ ਸ਼ਾਹਰੁਖ ਖ਼ਾਨ ਨੂੰ ‘ਚੇਨਈ ਐਕਸਪ੍ਰੈੱਸ’ ਤੇ ‘ਦਿਲਵਾਲੇ’ ਵਰਗੀਆਂ ਫ਼ਿਲਮਾਂ ’ਚ ਡਾਇਰੈਕਟ ਕਰ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News