ਏਅਰਪੋਰਟ 'ਤੇ ਸਕਿਓਰਿਟੀ ਨੇ ਸ਼ਾਹਰੁਖ ਨੂੰ ਰੋਕਿਆ, ਅੱਗੋ ਖ਼ਾਨ ਨੇ ਕਰ' ਤਾ ਕੁਝ ਅਜਿਹਾ... ਵੀਡੀਓ ਵਾਇਰਲ

Friday, Dec 01, 2023 - 04:32 PM (IST)

ਏਅਰਪੋਰਟ 'ਤੇ ਸਕਿਓਰਿਟੀ ਨੇ ਸ਼ਾਹਰੁਖ ਨੂੰ ਰੋਕਿਆ, ਅੱਗੋ ਖ਼ਾਨ ਨੇ ਕਰ' ਤਾ ਕੁਝ ਅਜਿਹਾ... ਵੀਡੀਓ ਵਾਇਰਲ

ਨਵੀਂ ਦਿੱਲੀ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਸਾਲ 2023 ਦੀ ਤੀਜੀ ਬਲਾਕਬਸਟਰ ਫ਼ਿਲਮ ਦੇਣ ਲਈ ਤਿਆਰ ਹਨ। ਸ਼ਾਹਰੁਖ 'ਜਵਾਨ' ਤੇ ਪਠਾਨ ਵਰਗੀਆਂ ਸੁਪਰਹਿੱਟ ਫ਼ਿਲਮਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਚੁੱਕਿਆ ਹੈ। ਉੱਥੇ ਹੀ ਉਹ ਹੁਣ ਆਪਣੀ ਤੀਜੀ ਫ਼ਿਲਮ 'ਡੰਕੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਸ਼ਾਹਰੁਖ ਖ਼ਾਨ ਦਾ ਇਕ ਵੀਡੀਓ ਸੁਰਖੀਆਂ 'ਚ ਹੈ। ਸ਼ਾਹਰੁਖ ਖ਼ਾਨ ਜਿੱਥੇ ਵੀ ਜਾਂਦੇ ਹਨ, ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਹੁਣ ਉਹ ਇਕ ਵਾਰ ਫਿਰ ਆਪਣੇ ਏਅਰਪੋਰਟ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਹਨ।

Baadshah on the Move!🛫 SRK looks dapper as he walks into the Mumbai Airport!🔥@iamsrk #ShahRukhKhan #SRK #Dunki pic.twitter.com/9YGUPPMtEw

— Shah Rukh Khan Universe Fan Club (@SRKUniverse) November 30, 2023

ਸੁਰੱਖਿਆ ਗਾਰਡਾਂ ਨੇ ਸ਼ਾਹਰੁਖ ਨੂੰ ਰੋਕਿਆ
ਸ਼ਾਹਰੁਖ ਦਾ ਹਾਲ ਹੀ 'ਚ ਏਅਰਪੋਰਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਅਦਾਕਾਰ ਆਲ ਬਲੈਕ ਲੁਕ 'ਚ ਨਜ਼ਰ ਆ ਰਿਹਾ ਹੈ। ਜਿਵੇਂ ਹੀ ਅਦਾਕਾਰ ਫਲਾਈਟ ਫੜਨ ਲਈ ਅੱਗੇ ਵਧਿਆ ਤਾਂ ਬਾਹਰ ਖੜ੍ਹੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਰੋਕ ਲਿਆ। ਸ਼ਾਹਰੁਖ ਖ਼ਾਨ ਨੇ ਸਟਾਰਡਮ ਦਾ ਰੌਅਬ ਨਾ ਦਿਖਾਉਂਦਿਆਂ ਚੁੱਪਚਾਪ ਸਾਰੀ ਫਾਰਮੈਲਟੀ ਪੂਰੀ ਕੀਤੀ। ਇਸ ਦੌਰਾਨ ਅਦਾਕਾਰ ਸੁਰੱਖਿਆ ਗਾਰਡਾਂ ਨਾਲ ਹੱਸਦੇ ਅਤੇ ਮਜ਼ਾਕ ਕਰਦੇ ਵੀ ਨਜ਼ਰ ਆਏ। ਹੁਣ ਏਅਰਪੋਰਟ ਤੋਂ ਸ਼ਾਹਰੁਖ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਸੁਰੱਖਿਆ ਗਾਰਡ ਅਤੇ ਸ਼ਾਹਰੁਖ ਦੀ ਉਨ੍ਹਾਂ ਦੇ ਕੰਮ 'ਚ ਇਮਾਨਦਾਰੀ ਦੀ ਤਾਰੀਫ਼ ਕਰ ਰਹੇ ਹਨ।

PunjabKesari

ਸ਼ਾਹਰੁਖ ਦੀਆਂ ਆਉਣ ਵਾਲੀਆਂ ਫ਼ਿਲਮਾਂ
ਸ਼ਾਹਰੁਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ 'ਡੰਕੀ' ਨਾਲ ਆਉਣ ਵਾਲੇ ਹਨ। ਫ਼ਿਲਮ 'ਚ ਉਨ੍ਹਾਂ ਨਾਲ ਵਿੱਕੀ ਕੌਸ਼ਲ ਅਤੇ ਤਾਪਸੀ ਪੰਨੂ ਵੀ ਅਹਿਮ ਭੂਮਿਕਾਵਾਂ 'ਚ ਹਨ। 'ਡੰਕੀ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਕਰ ਰਹੇ ਹਨ, ਜੋ '3 ਇਡੀਅਟਸ' ਅਤੇ 'ਮੁੰਨਾਭਾਈ ਐੱਮ. ਬੀ. ਬੀ. ਐੱਸ' ਵਰਗੀਆਂ ਬਲਾਕਬਸਟਰ ਫ਼ਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ।

PunjabKesari


author

sunita

Content Editor

Related News