ਫ਼ਿਲਮ ''ਪਠਾਨ'' ਦੀ ਸਫ਼ਲਤਾ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਖਰੀਦੀ 8.20 ਕਰੋੜ ਦੀ ਲਗਜ਼ਰੀ ਕਾਰ

03/28/2023 10:46:12 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਫ਼ਿਲਮ 'ਪਠਾਨ' ਰਾਹੀਂ 4 ਸਾਲ ਬਾਅਦ ਵੱਡੇ ਪਰਦੇ 'ਤੇ ਕਦਮ ਰੱਖਿਆ ਹੈ। ਇਹੀ ਕਾਰਨ ਹੈ ਕਿ ਸ਼ਾਹਰੁਖ ਖ਼ਾਨ ਦੀ ਇਸ ਫ਼ਿਲਮ ਨੇ ਬਾਕਸ ਆਫਸ 'ਤੇ ਕਮਾਈ ਦੇ ਕਈ ਰਿਕਾਰਡ ਤੋੜ ਕੇ ਆਪਣੇ ਨਾਂ ਵੱਡੀ ਜਿੱਤ ਹਾਸਲ ਕੀਤੀ ਹੈ।

PunjabKesari

ਹੁਣ ਸ਼ਾਹਰੁਖ ਖ਼ਾਨ ਆਪਣੀ ਨਵੀਂ ਕਾਰ ਕਾਰਨ ਸੁਰਖੀਆਂ 'ਚ ਆਏ ਹਨ। ਹਾਲਾਂਕਿ ਸ਼ਾਹਰੁਖ ਕੋਲ ਕਈ ਲਗਜ਼ਰੀ ਕਾਰਾਂ ਹਨ ਪਰ ਹੁਣ ਇਕ ਰੋਲਸ ਰਾਇਸ ਕਲੀਨਨ ਵੀ ਉਨ੍ਹਾਂ ਦੇ ਗੈਰੇਜ 'ਚ ਸ਼ਾਮਲ ਹੋ ਗਈ ਹੈ। 

PunjabKesari

ਜੀ ਹਾਂ, ਹਾਲ ਹੀ 'ਚ ਸ਼ਾਹਰੁਖ ਖ਼ਾਨ ਦੇ ਬੰਗਲੇ 'ਚ ਇਸ ਕਾਰ ਨੂੰ ਅੰਦਰ ਜਾਂਦੇ ਦੇਖਿਆ ਗਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਇਸ ਲਗਜ਼ਰੀ ਕਾਰ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

PunjabKesari

ਇਨ੍ਹਾਂ ਵੀਡੀਓਜ਼ 'ਚ ਸਫੇਦ ਰੰਗ ਦੀ ਰੋਲਸ ਰਾਇਸ ਕੁਲੀਨਨ ਗੱਡੀ ਮੰਨਤ ਦੇ ਦਰਵਾਜ਼ੇ ਦੇ ਅੰਦਰ ਜਾਂਦੀ ਦਿਖਾਈ ਦੇ ਰਹੀ ਹੈ। ਕਾਰ ਦੇ ਇਹ ਵੀਡੀਓ ਅਦਾਕਾਰ ਦੇ ਫੈਨ ਪੇਜ 'ਤੇ ਦੇਖਣ ਨੂੰ ਮਿਲ ਰਹੇ ਹਨ। ਕਾਰ ਦੀ ਨੇਮ ਪਲੇਟ 'ਤੇ '555' ਨੰਬਰ ਹੈ। ਖ਼ਬਰਾਂ ਮੁਤਾਬਕ, ਇਸ ਕਾਰ ਦੀ ਸ਼ੋਰੂਮ ਕੀਮਤ ਕਰੀਬ 8.20 ਕਰੋੜ ਹੈ ਅਤੇ ਜੇਕਰ ਕਾਰ ਨੂੰ ਪਰਸਨਲਾਈਜ਼ ਕੀਤਾ ਜਾਵੇ ਤਾਂ ਇਸ ਦੀ ਕੀਮਤ 10 ਕਰੋੜ ਦੇ ਕਰੀਬ ਪਹੁੰਚ ਜਾਂਦੀ ਹੈ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖ਼ਾਨ ਜਲਦ ਹੀ ਫਿਲਮ 'ਜਵਾਨ' 'ਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਕੋਲ ਰਾਜਕੁਮਾਰ ਹਿਰਾਨੀ ਦੀ ਫ਼ਿਲਮ 'ਡੰਕੀ' ਵੀ ਪਾਈਪਲਾਈਨ 'ਚ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News