ਸ਼ਾਹਰੁਖ ਖ਼ਾਨ ਦੀ ''ਪਠਾਨ'' ਨੂੰ 3 ਯੂਰਪੀਅਨ ਦੇਸ਼ਾਂ ''ਚ ਕੀਤਾ ਜਾਵੇਗਾ ਸ਼ੂਟ

Monday, May 31, 2021 - 02:16 PM (IST)

ਸ਼ਾਹਰੁਖ ਖ਼ਾਨ ਦੀ ''ਪਠਾਨ'' ਨੂੰ 3 ਯੂਰਪੀਅਨ ਦੇਸ਼ਾਂ ''ਚ ਕੀਤਾ ਜਾਵੇਗਾ ਸ਼ੂਟ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖਾਨ ਸਟਾਰਰ 'ਪਠਾਨ' ਅਗਲੇ ਸਾਲ ਦੀ ਸਭ ਤੋਂ ਮੋਸਟ ਅਵੇਟੇਡ ਫ਼ਿਲਮ ਹੈ। ਇਸ ਫ਼ਿਲਮ ਨੂੰ ਡਾਇਰੈਕਟ ਸਿਧਾਰਥ ਆਨੰਦ ਨੇ ਕੀਤਾ ਹੈ, ਜਿਸ 'ਚ ਜਾਨ ਅਬ੍ਰਾਹਮ ਅਤੇ ਦੀਪਿਕਾ ਪਾਦੂਕੋਣ ਵੀ ਹਨ। ਹੁਣ ਫ਼ਿਲਮ ਨੂੰ ਲੈ ਕੇ ਸੁਪਰਸਟਾਰ ਸ਼ਾਹਰੁਖ ਦੇ ਸਾਰੇ ਹਾਰਡਕੋਰ ਪ੍ਰਸ਼ੰਸਕਾਂ ਲਈ ਇਕ ਖ਼ੁਸ਼ਖਬਰੀ ਹੈ। ਖੁਸ਼ਖਬਰੀ ਇਹ ਹੈ ਕਿ 'ਪਠਾਨ' ਨੂੰ ਤਿੰਨ ਯੂਰਪੀਅਨ ਦੇਸ਼ਾਂ 'ਚ ਸ਼ੂਟ ਕੀਤਾ ਜਾਵੇਗਾ। ਇਸੇ ਬਾਰੇ ਗੱਲ ਕਰਦਿਆਂ, ਪਿਛਲੇ ਸਾਲ ਦਾਅਵਾ ਕੀਤਾ ਗਿਆ ਸੀ ਕਿ ਫ਼ਿਲਮ ਦੀ ਸ਼ੂਟਿੰਗ ਫਿਨਲੈਂਡ ਅਤੇ ਰੂਸ ਵਰਗੀਆਂ ਥਾਵਾਂ 'ਤੇ ਕੀਤੀ ਜਾਵੇਗੀ। 

ਰਿਪੋਰਟਸ ਦੇ ਮੁਤਾਬਕ 'ਪਠਾਨ' ਦੀ ਸ਼ੂਟਿੰਗ ਤਿੰਨ ਯੂਰਪੀਅਨ ਦੇਸ਼ਾਂ 'ਚ ਕੀਤੀ ਜਾਵੇਗੀ ਪਰ ਅਜੇ ਇਹ ਸਾਫ਼ ਨਹੀਂ ਹੈ ਕਿ ਫ਼ਿਲਮ ਦੀ ਸ਼ੂਟਿੰਗ 'ਚ ਕਿਹੜੇ ਦੇਸ਼ ਸ਼ਾਮਲ ਹੋਣਗੇ। ਇਸ ਗੱਲ ਬਾਰੇ ਵੀ ਖ਼ੁਲਾਸਾ ਫਿਲਹਾਲ ਨਹੀਂ ਹੈ ਕਿ ਫ਼ਿਲਮ ਦਾ ਸ਼ੂਟਿੰਗ ਸ਼ੈਡਿਊਲ ਕਦੋ ਸ਼ੁਰੂ ਹੋਵੇਗਾ।

ਦੱਸ ਦਈਏ ਕਿ ਇਹ ਪੂਰੀ ਤਰ੍ਹਾਂ ਯੂਰਪੀਅਨ ਯੂਨੀਅਨ ਦੇ ਪ੍ਰੋਟੋਕੋਲ 'ਤੇ ਡਿਪੈਂਡ ਕਰਦਾ ਹੈ ਕਿ 'ਪਠਾਨ' ਦੀ ਟੀਮ ਸ਼ੂਟਿੰਗ ਲਈ ਟ੍ਰੈਵਲ ਕਰ ਸਕਦੀ ਹੈ। ਫ਼ਿਲਮ ਦੇ ਪ੍ਰਾਜੈਕਟ ਨੂੰ ਸਾਂਭ ਰਹੇ ਆਦਿੱਤਿਆ ਚੋਪੜਾ ਵੀ ਸਾਵਧਾਨੀ ਨਾਲ ਪੂਰੀ ਟੀਮ ਨੂੰ ਵੈਕਸੀਨੇਸ਼ਨ ਲਗਵਾਉਣਾ ਚਾਹੁੰਦੇ ਹਨ। ਹਾਲਾਂਕਿ, ਵੈਕਸੀਨੇਸ਼ਨ ਦੀ ਸਪੀਡ ਇਸ ਸਮੇਂ ਹੌਲੀ ਹੈ ਪਰ ਇਸ ਦੀ ਗਤੀ ਵਧਾਉਣ ਦੀ ਉਮੀਦ ਹੈ। ਮੇਕਰਸ ਯੂਰਪ 'ਚ ਟੀਮ ਦੇ ਕਰਿਊ ਮੈਂਬਰਾਂ ਨੂੰ ਲਿਆਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ, ਜਿਨ੍ਹਾਂ ਦਾ ਪੂਰੀ ਤਰ੍ਹਾਂ ਵੈਕਸੀਨੇਸ਼ਨ ਹੋ ਚੁੱਕਿਆ ਹੈ। 

ਦੱਸਣਯੋਗ ਹੈ ਕਿ ਪ੍ਰੋਡਕਸ਼ਨ ਬੈਨਰ ਯਸ਼ ਰਾਜ ਫਿਲਮਜ਼ ਤੈਅ ਕਰੇਗੀ ਕਿ ਕੁਝ ਹਫ਼ਤਿਆਂ ਦੀ ਸ਼ੂਟਿੰਗ ਤੋਂ ਬਾਅਦ ਕਿਹੜੇ ਦੇਸ਼ਾਂ ਨੂੰ ਅਗਲੇ ਸ਼ੂਟ ਲਈ ਚੁਣਿਆ ਜਾਵੇ। ਫ਼ਿਲਮ 'ਪਠਾਣ' ਦਾ ਸ਼ੂਟ ਦੀ 60% ਕੀਤਾ ਜਾ ਚੁੱਕਿਆ ਹੈ ਜਦਕਿ ਬਾਕੀ 40% ਦੀ ਸ਼ੂਟਿੰਗ ਯੂਰਪ 'ਚ ਕੀਤੀ ਜਾਵੇਗੀ। ਆਦਿੱਤਿਆ ਚੋਪੜਾ ਨੇ ਫ਼ਿਲਮ ਦੇ ਕਲਾਈਮੈਕਸ 'ਚ ਖ਼ੂਬਸੂਰਤੀ ਲਿਆਉਣ ਅਤੇ ਵਰਤੀਆਂ ਨਾ ਕੀਤੀਆਂ ਗਈਆਂ ਲੋਕੇਸ਼ਨਾਂ ਨੂੰ ਦਿਖਾਉਣ ਲਈ ਫ਼ਿਲਮ ਨੂੰ ਯੂਰਪ ਦੇਸ਼ਾਂ 'ਚ ਸ਼ੂਟ ਕਰਨ ਦਾ ਪਲਾਨ ਬਣਾਇਆ ਹੈ। 


author

sunita

Content Editor

Related News