ਸੀਲ ਪੈਕ ਕਾਗਜ਼ਾਤ ਨੂੰ ਲੈ ਕੇ NCB ਦੇ ਦਫ਼ਤਰ ਪਹੁੰਚੀ ਸ਼ਾਹਰੁਖ ਖ਼ਾਨ ਦੀ ਮੈਨੇਜਰ ਪੂਜਾ ਦਦਲਾਨੀ

Saturday, Oct 23, 2021 - 02:01 PM (IST)

ਸੀਲ ਪੈਕ ਕਾਗਜ਼ਾਤ ਨੂੰ ਲੈ ਕੇ NCB ਦੇ ਦਫ਼ਤਰ ਪਹੁੰਚੀ ਸ਼ਾਹਰੁਖ ਖ਼ਾਨ ਦੀ ਮੈਨੇਜਰ ਪੂਜਾ ਦਦਲਾਨੀ

ਮੁੰਬਈ- ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਆਰਥਰ ਜੇਲ੍ਹ 'ਚ ਕੈਦ ਹੈ। ਕੋਰਟ ਨੇ 21 ਅਕਤੂਬਰ ਦੀ ਨਿਆਂਇਕ ਹਿਰਾਸਤ 30 ਅਕਤੂਬਰ ਤੱਕ ਵਧਾ ਦਿੱਤੀ ਹੈ। ਐੱਨ.ਸੀ.ਬੀ. ਲਗਾਤਾਰ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ। ਵੀਰਵਾਰ ਨੂੰ ਐੱਨ.ਸੀ.ਬੀ. ਨੇ ਅਦਾਕਾਰਾ ਅਨਨਿਆ ਪਾਂਡੇ ਦੇ ਘਰ ਛਾਪਾ ਮਾਰਿਆ ਅਤੇ ਪੁੱਛਗਿੱਛ ਲਈ ਸੰਮਨ ਭੇਜਿਆ। ਅਦਾਕਾਰਾ ਤੋਂ ਐੱਨ.ਸੀ.ਬੀ. ਨੇ ਵੀਰਵਾਰ ਅਤੇ ਸ਼ੁੱਕਰਵਾਰ ਦੋ ਦਿਨ ਪੁੱਛਗਿੱਛ ਕੀਤੀ। ਹੁਣ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਦਦਲਾਨੀ ਐੱਨ.ਸੀ.ਬੀ. ਦੇ ਦਫਤਰ ਪਹੁੰਚੀ ਹੈ। 

PunjabKesari
ਐੱਨ.ਸੀ.ਬੀ. ਨੇ ਡਰੱਗਸ ਮਾਮਲੇ 'ਚ ਪੁੱਛਗਿੱਛ ਲਈ ਪੂਜਾ ਨੂੰ ਬੁਲਾਇਆ ਹੈ। ਐੱਨ.ਸੀ.ਬੀ. ਪੂਜਾ ਦੇ ਆਰੀਅਨ ਦੇ ਖਾਣੇ ਦੇ ਬਾਰੇ 'ਚ ਪੁੱਛ ਸਕਦੀ ਹੈ। ਪੂਜਾ ਦੀ ਐੱਨ.ਸੀ.ਬੀ. ਆਫਿਸ ਜਾਂਦੀ ਹੋਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

 

ਵੀਡੀਓ 'ਚ ਪੂਜਾ ਬਲੈਕ ਡਰੈੱਸ 'ਚ ਨਜ਼ਰ ਆ ਰਹੇ ਹਨ। ਪੂਜਾ ਨੇ ਚਿਹਰੇ 'ਤੇ ਮਾਸਕ ਲਗਾਇਆ ਹੋਇਆ ਹੈ। ਦਦਲਾਨੀ ਨੇ ਹੱਥ 'ਚ ਇਕ ਡਾਕੂਮੈਂਟਸ ਫੜ੍ਹੇ ਹੋਏ ਹਨ ਜੋ ਪੂਰੀ ਤਰ੍ਹਾਂ ਨਾਲ ਸੀਲ ਪੈਕ ਹੈ। ਆਰੀਅਨ ਦੀ ਮੈਡੀਕਲ ਰਿਪੋਰਟ ਅਤੇ ਉਨ੍ਹਾਂ ਸਿੱਖਿਆ ਨਾਲ ਸੰਬੰਧਤ ਦਸਤਾਵੇਜ਼ਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਇਕ ਨੋਟਿਸ ਦਿੱਤਾ ਗਿਆ ਸੀ। ਐੱਨ.ਸੀ.ਬੀ. ਡਰੱਗਸ ਮਾਮਲੇ ਨੂੰ ਲੈ ਕੇ ਪੂਜਾ ਤੋਂ ਪੁੱਛਗਿੱਛ ਕਰੇਗੀ। 

 

PunjabKesari


author

Aarti dhillon

Content Editor

Related News