ਅੱਧੀ ਰਾਤ ਸ਼ਾਹਰੁਖ ਪ੍ਰਸ਼ੰਸਕਾਂ ਨੂੰ ਮਿਲਣ ਪਹੁੰਚੇ ''ਮੰਨਤ'' ਦੀ ਬਾਲਕਨੀ ''ਚ, ਵੇਖ ਲੋਕਾਂ ਨੇ ਗਾਏ ਫ਼ਿਲਮਾਂ ਦੇ ਗੀਤ
Wednesday, Nov 02, 2022 - 01:33 PM (IST)
ਨਵੀਂ ਦਿੱਲੀ (ਬਿਊਰੋ) : ਹਿੰਦੀ ਸਿਨੇਮਾ ਦੀਆਂ ਕਈ ਪੀੜ੍ਹੀਆਂ ਨੂੰ ਆਪਣੀ ਅਦਾਕਾਰੀ ਨਾਲ ਦੀਵਾਨਾ ਬਣਾਉਣ ਵਾਲੇ ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀਕਿ ਸ਼ਾਹਰੁਖ ਖ਼ਾਨ ਅੱਜ ਆਪਣਾ 57ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸ਼ਾਹਰੁਖ ਦਾ ਜਨਮਦਿਨ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਇਸ ਦਾ ਅੰਦਾਜ਼ਾ ਕਿੰਗ ਖ਼ਾਨ ਦੇ ਜਨਮਦਿਨ 'ਤੇ ਮੰਨਤ ਦੇ ਬਾਹਰ ਇਕੱਠੀ ਹੋਈ ਪ੍ਰਸ਼ੰਸਕਾਂ ਦੀ ਭੀੜ ਦੇ ਉਤਸ਼ਾਹ ਤੋਂ ਲਗਾਇਆ ਜਾ ਸਕਦਾ ਹੈ।
Fan movement 💜😇
— parth Shah 💫 (@ParthSh81717141) November 1, 2022
Happy Birthday shah 💜🥂#ShahRukhKhan𓀠 #SRK𓃵 #PathaanTeaser #HappyBirthdaySRK pic.twitter.com/vMIE9RISB5
ਦੱਸ ਦਈਏ ਕਿ 2 ਨਵੰਬਰ ਦੀ ਅੱਧੀ ਰਾਤ ਨੂੰ ਉਸ ਦੇ ਘਰ ਦੇ ਬਾਹਰ ਪ੍ਰਸ਼ੰਸਕ ਇਕੱਠੇ ਹੋਣੇ ਸ਼ੁਰੂ ਹੋ ਗਏ। ਹੱਥਾਂ 'ਚ ਹੈਪੀ ਬਰਥਡੇ ਸ਼ਾਹਰੁਖ ਖ਼ਾਨ ਦੇ ਪੋਸਟਰ ਫੜੇ ਪ੍ਰਸ਼ੰਸਕ ਉਨ੍ਹਾਂ ਦੀਆਂ ਫ਼ਿਲਮਾਂ ਦੇ ਗੀਤ ਗਾ ਕੇ ਆਪਣੇ ਹੀਰੋ ਦਾ ਜਨਮਦਿਨ ਮਨਾ ਰਹੇ ਸਨ। ਇਸ ਦੇ ਨਾਲ ਹੀ ਇਹ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਕਿੰਗ ਖ਼ਾਨ ਆਪਣੇ ਜਨਮਦਿਨ 'ਤੇ ਪ੍ਰਸ਼ੰਸਕਾਂ ਦੀਆਂ ਸ਼ੁਭਕਾਮਨਾਵਾਂ ਨੂੰ ਸਵੀਕਾਰ ਕਰਨ ਲਈ ਉਨ੍ਹਾਂ ਵਿਚਕਾਰ ਪਹੁੰਚਣਗੇ।
ਸ਼ਾਹਰੁਖ ਵੀ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਦੇ। 1 ਨਵੰਬਰ ਦੀ ਰਾਤ ਤੋਂ ਹੀ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ ਸਨ, ਜਿਨ੍ਹਾਂ 'ਚ ਪ੍ਰਸ਼ੰਸਕਾਂ ਦਾ ਉਤਸ਼ਾਹ ਵੇਖਿਆ ਜਾ ਸਕਦਾ ਹੈ।
ਪ੍ਰਸ਼ੰਸਕਾਂ ਨੇ ਕਿੰਗ ਖ਼ਾਨ ਦਾ ਜਨਮਦਿਨ ਮਨਾਉਣ ਲਈ ਪੋਸਟਰ ਵੀ ਤਿਆਰ ਕੀਤੇ ਹੋਏ ਹਨ। ਮੁੰਬਈ 'ਚ ਉਨ੍ਹਾਂ ਦੇ ਘਰ ਮੰਨਤ ਦੇ ਆਲੇ-ਦੁਆਲੇ ਅਜਿਹੇ ਕਈ ਪੋਸਟਰ ਚਿਪਕਾਏ ਗਏ ਹਨ।
ਦੱਸਣਯੋਗ ਹੈ ਕਿ ਤਿੰਨ ਦਹਾਕਿਆਂ ਤੋਂ ਵੱਧ ਦੇ ਕਰੀਅਰ 'ਚ ਉਨ੍ਹਾਂ ਨੇ ਸੁਪਰਹਿੱਟ ਅਤੇ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਨੇ ਯਾਦਗਾਰੀ ਕਿਰਦਾਰਾਂ ਨਾਲ ਵਿਸ਼ਾਲ ਫੈਨ-ਫਾਲੋਇੰਗ ਬਣਾਈ ਹੋਈ ਹੈ, ਜਿਸ 'ਚ ਹਰ ਉਮਰ ਅਤੇ ਵਰਗ ਦੇ ਲੋਕ ਸ਼ਾਮਲ ਹਨ।
ਖ਼ਬਰਾਂ ਮੁਤਾਬਕ, ਸ਼ਾਹਰੁਖ ਦੀ ਜਾਇਦਾਦ 2021 'ਚ 690 ਮਿਲੀਅਨ ਡਾਲਰ ਯਾਨੀਕਿ 5 ਹਜ਼ਾਰ ਕਰੋੜ ਦੱਸੀ ਗਈ ਹੈ। ਸ਼ਾਹਰੁਖ ਦੀਆਂ ਫ਼ਿਲਮ ਅੱਜ ਭਾਵੇਂ ਚੱਲ ਨਹੀਂ ਰਹੀਆਂ ਪਰ ਇਸ ਨਾਲ ਸ਼ਾਹਰੁਖ ਦੀ ਪ੍ਰਸਿੱਧੀ ਤੇ ਕਮਾਈ 'ਚ ਕੋਈ ਕਮੀ ਨਹੀਂ ਆਈ। ਹੈ।
ਸ਼ਾਹਰੁਖ ਦੀ ਆਮਦਨ ਦਾ ਸਰੋਤ ਸਿਰਫ਼ ਫ਼ਿਲਮਾਂ ਨਹੀਂ ਹਨ ਸਗੋਂ ਉਹ ਸੋਸ਼ਲ ਮੀਡੀਆ ਤੋਂ ਵੀ ਮੋਟੀ ਕਮਾਈ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਦੁਬਈ ਦੇ ਬਰਾਂਡ ਅੰਬੈਸਡਰ ਹਨ। ਉਹ ਇਸ਼ਤਿਹਾਰਾਂ ਤੋਂ ਵੀ ਕਰੋੜਾਂ ਰੁਪਏ ਦੀ ਕਮਾਈ ਕਰਦੇ ਹਨ।
ਇਸ ਤੋਂ ਇਵਾਲਾ ਸ਼ਾਹਰੁਖ ਵਿਆਹ ਸ਼ਾਦੀਆਂ ਦੇ ਫੰਕਸ਼ਨਾਂ 'ਚ ਵੀ ਪਰਫ਼ਾਰਮ ਕਰਨ ਲਈ 4-8 ਕਰੋੜ ਫੀਸ ਲੈਂਦੇ ਹਨ। ਦੱਸਿਆ ਜਾਂਦਾ ਹੈ ਕਿ ਸ਼ਾਹਰੁਖ ਖਾਨ ਇੱਕ ਦਿਨ 'ਚ 1 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਦੇ ਹਨ ਅਤੇ ਇੱਕ ਮਹੀਨੇ 'ਚ 30 ਕਰੋੜ ਤੋਂ ਜ਼ਿਆਦਾ ਦੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।