‘ਪਠਾਨ’ ਲਈ ਸ਼ਾਹਰੁਖ ਖ਼ਾਨ ਦੀ ਫੀਸ ਸੁਣ ਤੁਹਾਡੇ ਵੀ ਉੱਡਣਗੇ ਹੋਸ਼, ਹਿੱਟ ਹੋਈ ਤਾਂ ਵਸੂਲਣਗੇ ਮੋਟੀ ਰਕਮ

Thursday, Jan 19, 2023 - 01:11 PM (IST)

‘ਪਠਾਨ’ ਲਈ ਸ਼ਾਹਰੁਖ ਖ਼ਾਨ ਦੀ ਫੀਸ ਸੁਣ ਤੁਹਾਡੇ ਵੀ ਉੱਡਣਗੇ ਹੋਸ਼, ਹਿੱਟ ਹੋਈ ਤਾਂ ਵਸੂਲਣਗੇ ਮੋਟੀ ਰਕਮ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵੱਡੇ ਬਜਟ ਦੀ ਬਾਲੀਵੁੱਡ ਫ਼ਿਲਮ 25 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ‘ਪਠਾਨ’ ਬਾਲੀਵੁੱਡ ਦੇ ਬਾਦਸ਼ਾਹ ਦੀ ਡਰੀਮ ਫ਼ਿਲਮ ਹੈ। ਫ਼ਿਲਮ ’ਚ ਸ਼ਾਹਰੁਖ ਖ਼ਾਨ ਐਕਸ਼ਨ ਹੀਰੋ ਦੇ ਰੂਪ ’ਚ ਨਜ਼ਰ ਆਉਣ ਵਾਲੇ ਹਨ। ‘ਪਠਾਨ’ ਬਾਰੇ ਹੁਣ ਤਕ ਤੁਸੀਂ ਬਹੁਤ ਕੁਝ ਜਾਣ ਚੁੱਕੇ ਹੋ। ਆਓ ਜਾਣਦੇ ਹਾਂ ਇਸ ਫ਼ਿਲਮ ਲਈ ਕਿੰਗ ਖ਼ਾਨ ਨੇ ਕਿੰਨੀ ਫੀਸ ਲਈ ਹੈ।

ਪਠਾਨ ਇਕ ਵੱਡੇ ਬਜਟ ਦੀ ਫ਼ਿਲਮ ਹੈ
‘ਪਠਾਨ’ 2023 ਦੀ ਪਹਿਲੀ ਵੱਡੀ ਰਿਲੀਜ਼ ਹੈ। ਸੂਤਰਾਂ ਮੁਤਾਬਕ ਇਹ ਫ਼ਿਲਮ ਕਰੀਬ 250 ਕਰੋੜ ਰੁਪਏ ਦੇ ਬਜਟ ਨਾਲ ਬਣਾਈ ਗਈ ਹੈ। ਇਹ ਜਾਣਨ ਤੋਂ ਬਾਅਦ ਮਨ ’ਚ ਇਹ ਸਵਾਲ ਉੱਠਣਾ ਜਾਇਜ਼ ਹੈ ਕਿ ‘ਪਠਾਨ’ ਲਈ ਸ਼ਾਹਰੁਖ ਨੇ ਕਿੰਨੀ ਫੀਸ ਲਈ ਹੈ। ਟ੍ਰੇਡ ਐਕਸਪਰਟ ਦਾ ਕਹਿਣਾ ਹੈ ਕਿ ਸ਼ਾਹਰੁਖ ਖ਼ਾਨ ਨੇ ‘ਪਠਾਨ’ ਲਈ ਕਰੀਬ 35-40 ਕਰੋੜ ਰੁਪਏ ਚਾਰਜ ਕੀਤੇ ਹਨ। ਇਹ ਜਾਣ ਕੇ ਬਹੁਤ ਸਾਰੇ ਲੋਕ ਹੈਰਾਨ ਹੋਣਗੇ। ਹੈ ਨਾ? ਹੋਣਾ ਜਾਇਜ਼ ਵੀ ਹੈ ਕਿਉਂਕਿ ਸ਼ਾਹਰੁਖ ਖ਼ਾਨ ਵਰਗਾ ਸੁਪਰਸਟਾਰ ਇੰਨੀ ਘੱਟ ਫੀਸ ’ਤੇ ਕਿਵੇਂ ਕੰਮ ਕਰ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ

ਇਸ ਦੇ ਜਵਾਬ ’ਚ ਵਪਾਰ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਹਰੁਖ ਖ਼ਾਨ ਨੇ ‘ਪਠਾਨ’ ਤੋਂ ਘੱਟ ਖਰਚਾ ਲਿਆ ਕਿਉਂਕਿ ਫ਼ਿਲਮ ’ਚ ਉਨ੍ਹਾਂ ਦਾ ਵੀ ਮੁਨਾਫ਼ਾ ਹਿੱਸਾ ਹੈ। ਸ਼ਾਹਰੁਖ ਖ਼ਾਨ ਇਸ ਮਾਡਲ ’ਤੇ ਕੰਮ ਕਰਨ ਵਾਲੇ ਪਹਿਲੇ ਅਦਾਕਾਰ ਨਹੀਂ ਹਨ। ਕਿੰਗ ਖ਼ਾਨ ਤੋਂ ਇਲਾਵਾ ਅਕਸ਼ੇ ਕੁਮਾਰ, ਸਲਮਾਨ ਖ਼ਾਨ ਤੇ ਆਮਿਰ ਖ਼ਾਨ ਵਰਗੇ ਸਿਤਾਰੇ ਵੀ ਇਸ ਮਾਡਲ ’ਤੇ ਕੰਮ ਕਰਦੇ ਹਨ। ਸਾਈਨਿੰਗ ਫੀਸ ਤੋਂ ਇਲਾਵਾ ਇਹ ਸਾਰੇ ਸਿਤਾਰੇ ਫ਼ਿਲਮ ਦੇ ਮੁਨਾਫ਼ੇ ਦਾ ਵੱਡਾ ਹਿੱਸਾ ਲੈਂਦੇ ਹਨ।

ਸਭ ਤੋਂ ਵੱਡੀ ਹਿੱਟ ਸਾਬਿਤ ਹੋਵੇਗੀ
‘ਪਠਾਨ’ ਨੂੰ ਲੈ ਕੇ ਦਰਸ਼ਕਾਂ ’ਚ ਕਾਫੀ ਚਰਚਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਫ਼ਿਲਮ ਦੀ ਐਡਵਾਂਸ ਬੁਕਿੰਗ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਇਸ ਕਾਰਨ ‘ਪਠਾਨ’ 35-40 ਕਰੋੜ ਵਿਚਕਾਰ ਓਪਨਿੰਗ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ‘ਪਠਾਨ’ ‘ਹੈਪੀ ਨਿਊ ਈਅਰ’ ਦੇ ਸ਼ੁਰੂਆਤੀ ਦਿਨ ਨੂੰ ਮਾਤ ਦੇ ਸਕੇਗੀ। ‘ਹੈਪੀ ਨਿਊ ਈਅਰ’ ਨੇ ਪਹਿਲੇ ਦਿਨ ਕਰੀਬ 36 ਕਰੋੜ ਦਾ ਕਾਰੋਬਾਰ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News