‘ਜਵਾਨ’ ਲਈ ਸ਼ਾਹਰੁਖ ਖ਼ਾਨ ਨੂੰ ਮਿਲਿਆ ਸਰਵੋਤਮ ਅਦਾਕਾਰ ਦਾ ‘ਦਾਦਾ ਸਾਹਿਬ ਫਾਲਕੇ ਐਵਾਰਡ’

02/21/2024 11:15:06 AM

ਮੁੰਬਈ (ਯੂ. ਐੱਨ. ਆਈ.)– ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਨੂੰ ਫ਼ਿਲਮ ‘ਜਵਾਨ’ ਲਈ ਸਰਵੋਤਮ ਅਦਾਕਾਰ ਲਈ ‘ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਐਵਾਰਡ’ ਦਿੱਤਾ ਗਿਆ।

ਨਯਨਤਾਰਾ ਨੂੰ ਫ਼ਿਲਮ ‘ਜਵਾਨ’ ਲਈ ਸਰਵੋਤਮ ਅਦਾਕਾਰਾ ਲਈ ‘ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਐਵਾਰਡ’ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਸਰਵੋਤਮ ਅਦਾਕਾਰ (ਨਕਾਰਾਤਮਕ ਭੂਮਿਕਾ) ਲਈ ਬੌਬੀ ਦਿਓਲ (ਐਨੀਮਲ), ਸਰਵੋਤਮ ਨਿਰਦੇਸ਼ਕ ਲਈ ਸੰਦੀਪ ਰੈੱਡੀ ਵਾਂਗਾ (ਐਨੀਮਲ) ਤੇ ਸਰਵੋਤਮ ਅਦਾਕਾਰ (ਆਲੋਚਕ ਸ਼੍ਰੇਣੀ) ਲਈ ਵਿੱਕੀ ਕੌਸ਼ਲ (ਸੈਮ ਬਹਾਦਰ) ਨੂੰ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ਼ਾਹਰੁਖ ਖ਼ਾਨ ਨੇ ਕਿਹਾ, ‘‘ਮੈਨੂੰ ਕਈ ਸਾਲਾਂ ਤੋਂ ਸਰਵੋਤਮ ਅਦਾਕਾਰ ਦਾ ਐਵਾਰਡ ਨਹੀਂ ਮਿਲਿਆ ਸੀ। ਮੈਨੂੰ ਲੱਗਣ ਲੱਗਾ ਕਿ ਹੁਣ ਮੈਨੂੰ ਇਹ ਐਵਾਰਡ ਨਹੀਂ ਮਿਲੇਗਾ। ਮੈਂ ਇਹ ਐਵਾਰਡ ਹਾਸਲ ਕਰਕੇ ਬਹੁਤ ਖ਼ੁਸ਼ ਹਾਂ। ਐਵਾਰਡ ਮਿਲਣ ਤੋਂ ਬਾਅਦ ਮੈਂ ਹਮੇਸ਼ਾ ਚੰਗਾ ਮਹਿਸੂਸ ਕਰਦਾ ਹਾਂ। ਟਰਾਫੀਆਂ ਮੈਨੂੰ ਆਕਰਸ਼ਿਤ ਕਰਦੀਆਂ ਹਨ। ਮੈਂ ਲੋਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਨੂੰ ਲੱਗਦਾ ਹੈ ਕਿ ਮੇਰੀ ਮਿਹਨਤ ਰੰਗ ਲਿਆਈ ਹੈ। ਮੈਂ ਨੌਜਵਾਨ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਫ਼ਿਲਮ ਤੇ ਮੇਰੀ ਅਦਾਕਾਰੀ ਨੂੰ ਇੰਨਾ ਪਿਆਰ ਦਿੱਤਾ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News