ਪਾਕਿ ਗਾਇਕਾ ਨੇ ਪ੍ਰਗਟਾਇਆ ਸਿੱਧੂ ਦੀ ਮੌਤ ’ਤੇ ਦੁੱਖ ਤਾਂ ਲੋਕ ਕਰਨ ਲੱਗੇ ਟਰੋਲ, ਹੁਣ ਮਿਲਿਆ ਇਹ ਜਵਾਬ

05/31/2022 6:00:01 PM

ਮੁੰਬਈ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਨੇ ਮਿਊਜ਼ਿਕ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਾਕਿਸਤਾਨ ’ਚ ਵੀ ਸਿੱਧੂ ਦੀ ਮੌਤ ’ਤੇ ਪ੍ਰਸ਼ੰਸਕ ਤੇ ਸਿਤਾਰੇ ਦੁੱਖ ਪ੍ਰਗਟਾ ਰਹੇ ਹਨ। ‘ਪਸੂਰੀ’ ਗੀਤ ਦੀ ਗਾਇਕਾ ਸ਼ਿਆ ਗਿੱਲ ਨੇ ਵੀ ਸਿੱਧੂ ਮੂਸੇ ਵਾਲਾ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਪਰ ਇਹ ਕੀ, ਅਜਿਹਾ ਕਰਨ ’ਤੇ ਗਾਇਕਾ ਨੂੰ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਹੁਣ ਗਾਇਕਾ ਨੇ ਮੂੰਹ-ਤੋੜ ਜਵਾਬ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਏ ਸਿੱਧੂ ਮੂਸੇ ਵਾਲਾ, ਪਿਤਾ ਨੇ ਦਿੱਤੀ ਮੁੱਖ ਅਗਨੀ, ਹਜ਼ਾਰਾਂ ਨਮ ਅੱਖਾਂ ਨੇ ਕਿਹਾ ਅਲਵਿਦਾ

ਸ਼ਿਆ ਨੇ ਇੰਸਟਾਗ੍ਰਾਮ ਸਟੋਰੀ ’ਤੇ ਸਿੱਧੂ ਦੀ ਮੌਤ ਦੀ ਖ਼ਬਰ ਸਾਂਝੀ ਕਰਕੇ ਦਿਲ ਟੁੱਟਣ ਦੀ ਗੱਲ ਲਿਖੀ। ਆਪਣੀ ਪੋਸਟ ’ਚ ਗਾਇਕਾ ਨੇ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਮਿਲਣ ਦੀ ਦੁਆ ਕੀਤੀ। ਸ਼ਿਆ ਦੀ ਇਹ ਪੋਸਟ ਕੁਝ ਲੋਕਾਂ ਨੂੰ ਪਸੰਦ ਨਹੀਂ ਆਈ। ਸ਼ਿਆ ਨੇ ਮੈਸੇਜ ਕਰਨ ਵਾਲਿਆਂ ਦੇ ਸਕ੍ਰੀਨਸ਼ਾਟਸ ਸਾਂਝੇ ਕੀਤੇ ਤੇ ਆਪਣੇ ਪੱਖ ਨੂੰ ਸਪੱਸ਼ਟ ਕੀਤਾ। ਟਰੋਲਰ ਨੇ ਲਿਖਿਆ, ‘‘ਬਤੌਰ ਮੁਸਲਿਮ, ਗੈਰ ਮੁਸਲਿਮ ਜਦੋਂ ਮਰਦੇ ਹਨ ਤਾਂ ਉਨ੍ਹਾਂ ਲਈ ਦੁਆ ਮੰਗਣ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ।’’

PunjabKesari

ਇਨ੍ਹਾਂ ਕੁਮੈਂਟਾਂ ਦਾ ਜਵਾਬ ਦਿੰਦਿਆਂ ਸ਼ਿਆ ਨੇ ਲਿਖਿਆ, ‘‘ਮੈਨੂੰ ਅਜਿਹੇ ਬਹੁਤ ਸਾਰੇ ਮੈਸੇਜਿਸ ਮਿਲ ਰਹੇ ਹਨ। ਮੈਂ ਹਰ ਕਿਸੇ ਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਂ ਮੁਸਲਿਮ ਨਹੀਂ ਹਾਂ। ਮੈਂ ਕ੍ਰਿਸ਼ਚੀਅਨ ਹਾਂ। ਕ੍ਰਿਸ਼ਚੀਅਨ ਫੈਮਿਲੀ ਨਾਲ ਸਬੰਧ ਰੱਖਦੀ ਹਾਂ ਤੇ ਵੱਖ-ਵੱਖ ਧਰਮਾਂ ਦੇ ਲੋਕਾਂ ਲਈ ਦੁਆ ਕਰ ਸਕਦੀ ਹਾਂ।’’ ਗਾਇਕਾ ਦੇ ਇਸ ਜਵਾਬ ਤੋਂ ਬਾਅਦ ਉਸ ਨੂੰ ਲੋਕਾਂ ਵਲੋਂ ਕਾਫੀ ਸੁਪੋਰਟ ਮਿਲੀ ਹੈ।

PunjabKesari

ਦੱਸ ਦੇਈਏ ਕਿ ਇਸ ਪੋਸਟ ਤੋਂ ਬਾਅਦ ਜਿਥੇ ਕੁਝ ਲੋਕਾਂ ਨੇ ਸ਼ਿਆ ਦਾ ਸਮਰਥਨ ਕੀਤਾ ਹੈ, ਉਥੇ ਕੁਝ ਅਜਿਹੇ ਵੀ ਹਨ, ਜੋ ਉਸ ਨੂੰ ਪੋਸਟ ਤੋਂ ਬਾਅਦ ਵੀ ਧਮਕੀਆਂ ਦੇ ਰਹੇ ਹਨ ਤੇ ਆਖ ਰਹੇ ਹਨ ਕਿ ਉਹ ਪਾਕਿਸਤਾਨੀ ’ਚ ਰਹਿੰਦੀ ਹੈ ਤੇ ਇਹ ਮੁਸਲਿਮ ਦੇਸ਼ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News