ਦਿਲ ਦਾ ਦੌਰਾ ਪੈਣ ਕਾਰਨ ਪ੍ਰਸਿੱਧ ਅਦਾਕਾਰ ਜੈਪ੍ਰਕਾਸ਼ ਰੈੱਡੀ ਦਾ ਦਿਹਾਂਤ

09/08/2020 1:40:19 PM

ਮੁੰਬਈ (ਬਿਊਰੋ) — ਤੇਲੁਗੂ ਫ਼ਿਲਮਾਂ ਦੇ ਸੁਪਰਸਟਾਰ ਅਦਾਕਾਰ ਜੈਪ੍ਰਕਾਸ਼ ਰੈੱਡੀ (74) ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਹ ਆਂਧਰਾ ਪ੍ਰਦੇਸ਼ ਦੇ ਗੁੰਟੂਰ 'ਚ ਰਹਿੰਦੇ ਸਨ। ਜੈਪ੍ਰਕਾਸ਼ ਨੂੰ ਉਨ੍ਹਾਂ ਕਾਮੇਡੀ ਕਿਰਦਾਰ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'Brahmaputrudu' ਨਾਲ ਕੀਤੀ ਸੀ।

ਜੈਪ੍ਰਕਾਸ਼ ਰੈੱਡੀ ਨੂੰ ਆਖ਼ਰੀ ਵਾਰ ਮਹੇਸ਼ ਬਾਬੂ ਸਟਾਰਰ Sarileru Neekevvaru 'ਚ ਦੇਖਿਆ ਗਿਆ ਸੀ, ਜੋ ਇਸੇ ਸਾਲ 11 ਜਨਵਰੀ ਨੂੰ ਰਿਲੀਜ਼ ਹੋਈ ਸੀ। ਜੈਪ੍ਰਕਾਸ਼ ਰੈੱਡੀ ਨੇ ਮੁੱਖ ਰੂਪ 'ਚ ਤੇਲਗੂ ਫ਼ਿਲਮ ਇੰਡਸਟਰੀ 'ਚ ਕੰਮ ਕੀਤਾ। ਹਾਲਾਂਕਿ ਕੰਨੜ ਤੇ ਤਾਮਿਲ ਸਿਨੇਮਾ 'ਚ ਵੀ ਉਨ੍ਹਾਂ ਨੇ ਕੁਝ ਫ਼ਿਲਮਾਂ ਕੀਤੀਆਂ ਹਨ।

ਜੈਪ੍ਰਕਾਸ਼ ਰੈਡੀ ਦੇ ਦਿਹਾਂਤ ਦੀ ਖ਼ਬਰ ਫ਼ੈਲਦਿਆਂ ਹੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਫ਼ੈਲ ਗਈ। ਕਈ ਸਾਊਥ ਇੰਡੀਅਨ ਫ਼ਿਲਮਾਂ 'ਚ ਕੰਮ ਕਰ ਚੁੱਕੀ ਬਾਲੀਵੁੱਡ ਅਦਾਕਾਰਾ ਜੀਨੇਲੀਆ ਡਿਸੂਜ਼ਾ ਨੇ ਟਵਿੱਟਰ 'ਤੇ ਲਿਖਿਆ,'ਜੈਪ੍ਰਕਾਸ਼ ਰੈੱਡੀ ਗੂਰੂ ਜੀ ਨੂੰ ਸ਼ਰਧਾਂਜਲੀ। ਤੇਲਗੂ ਫ਼ਿਲਮ ਇੰਡਸਟਰੀ ਦੇ ਬਿਹਤਰੀਨ ਕਲਾਕਾਰ ਕਾਮੇਡੀਅਨਾਂ 'ਚੋਂ ਇਕ। ਉਨ੍ਹਾਂ ਨਾਲ ਕੰਮ ਕਰਨ ਦੇ ਅਨੁਭਵ ਨੂੰ ਹਰ ਪਲ ਯਾਦ ਰੱਖਾਂਗੀ। ਉਨ੍ਹਾਂ ਦੇ ਪਰਿਵਾਰ ਤੇ ਪਿਆਰੇ ਲੋਕਾਂ ਨੂੰ ਦਿਲੀਂ ਸੰਵੇਦਨਾਵਾਂ।'


sunita

Content Editor

Related News