ਪਹਿਲੇ ਦਿਨ ਅਕਸ਼ੇ-ਇਮਰਾਨ ਦੀ ਫ਼ਿਲਮ ਨੂੰ ਮਿਲੀ ਹੈਰਾਨੀਜਨਕ ਓਪਨਿੰਗ, ਬੇਹੱਦ ਘੱਟ ਰਹੀ ਕਮਾਈ

Saturday, Feb 25, 2023 - 02:00 PM (IST)

ਪਹਿਲੇ ਦਿਨ ਅਕਸ਼ੇ-ਇਮਰਾਨ ਦੀ ਫ਼ਿਲਮ ਨੂੰ ਮਿਲੀ ਹੈਰਾਨੀਜਨਕ ਓਪਨਿੰਗ, ਬੇਹੱਦ ਘੱਟ ਰਹੀ ਕਮਾਈ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਸਟਾਰਰ ਫ਼ਿਲਮ ‘ਸੈਲਫੀ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ, ਜੋ ਬੇਹੱਦ ਘੱਟ ਹੈ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਕੰਗਨਾ ਰਣੌਤ ਦੀ ਖੁੱਲ੍ਹੀ ਚੁਣੌਤੀ, ਕਿਹਾ- ‘ਜੇ ਮੈਨੂੰ ਗੋਲੀ ਨਾ ਮਾਰੀ ਗਈ ਤਾਂ...’

ਪਹਿਲੇ ਦਿਨ ‘ਸੈਲਫੀ’ ਫ਼ਿਲਮ ਸਿਰਫ 2.55 ਕਰੋੜ ਰੁਪਏ ਕਮਾਉਣ ’ਚ ਹੀ ਸਫਲ ਰਹੀ ਹੈ। ਦੱਸ ਦੇਈਏ ਕਿ ‘ਸੈਲਫੀ’ ਪਹਿਲੇ ਦਿਨ ਸਭ ਤੋਂ ਘੱਟ ਕਮਾਈ ਕਰਨ ਵਾਲੀਆਂ ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਦੀ ਲਿਸਟ ’ਚ ਸ਼ਾਮਲ ਹੋ ਗਈ ਹੈ।

ਇਸ ਦਾ ਵੱਡਾ ਕਾਰਨ ਫ਼ਿਲਮ ਦਾ ਰੀਮੇਕ ਹੋਣਾ ਮੰਨਿਆ ਜਾ ਰਿਹਾ ਹੈ। ‘ਸੈਲਫੀ’ ਸਾਲ 2019 ’ਚ ਰਿਲੀਜ਼ ਹੋਈ ਮਲਿਆਲਮ ਫ਼ਿਲਮ ‘ਡਰਾਈਵਿੰਗ ਲਾਇਸੰਸ’ ਦੀ ਹਿੰਦੀ ਰੀਮੇਕ ਹੈ।

PunjabKesari

ਦਰਸ਼ਕਾਂ ਦਾ ਮਨ ਉਂਝ ਵੀ ਰੀਮੇਕ ਫ਼ਿਲਮਾਂ ਤੋਂ ਭਰਦਾ ਜਾ ਰਿਹਾ ਹੈ, ਜਿਸ ਦੀ ਉਦਾਹਰਣ ਇਸ ਤੋਂ ਪਹਿਲਾਂ ਕਾਰਤਿਕ ਆਰੀਅਨ ਦੀ ‘ਸ਼ਹਿਜ਼ਾਦਾ’ ਫ਼ਿਲਮ ਨਾਲ ਦੇਖਣ ਨੂੰ ਮਿਲੀ, ਜੋ ਅੱਲੂ ਅਰਜੁਨ ਦੀ ਸੁਪਰਹਿੱਟ ਫ਼ਿਲਮ ‘ਆਲਾ ਵੈਕੁੰਥਾਪੁਰਾਮੁੱਲੂ’ ਦੀ ਹਿੰਦੀ ਰੀਮੇਕ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News