ਸੈਕਸੀ ਲੁੱਕ ਤੇ ਹੌਟ ਮਿਊਜ਼ਿਕ ਵੀਡੀਓ, ਸੈਲੇਨਾ ਨੇ ਵਰ੍ਹਾਇਆ ਕਹਿਰ (ਦੇਖੋ ਤਸਵੀਰਾਂ)
Sunday, Aug 16, 2015 - 06:14 PM (IST)

ਜੇਕਰ ਤੁਸੀਂ ਸੋਚਦੇ ਹੋ ਕਿ ਗਾਇਕਾ-ਅਭਿਨੇਤਰੀ ਸੈਲੇਨਾ ਗੋਮੇਜ਼ ''ਗੁੱਡ ਫਾਰ ਯੂ'' ਗੀਤ ''ਚ ਬੇਹੱਦ ਹੌਟ ਲੱਗੀ ਹੈ ਤਾਂ ਤੁਸੀਂ ਇਹ ਗੀਤ ਭੁੱਲ ਜਾਓ ਕਿਉਂਕਿ ਇਕ ਨਵੀਂ ਮਿਊਜ਼ਿਕ ਐਲਬਮ ਦਾ ਗੀਤ ''ਸੇਮ ਓਲਡ ਲਵ'' ਇਸ ਤੋਂ ਵੀ ਵਧੀਆ ਹੋਣ ਵਾਲਾ ਹੈ। ਅਸਲ ''ਚ ਹਾਲ ਹੀ ''ਚ ਲਾਸ ਏਂਜਲਸ ''ਚ ਸੈਲੇਨਾ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ਦਾ ਗੀਤ ''ਸੇਮ ਓਲਡ ਲਵ'' ਦੀ ਵੀਡੀਓ ਸ਼ੂਟ ਕੀਤੀ ਹੈ, ਜਿਸ ''ਚ ਉਹ ਕਾਲੇ ਰੰਗ ਦੀ ਡਰੈੱਸ ''ਚ ਡੀਪ ਕਲੀਵੇਜ ਦਿਖਾ ਕੇ ਆਪਣੀ ਵੀਡੀਓ ਨੂੰ ਹੋਰ ਵੀ ਬੋਲਡ ਬਣਾ ਦਿੱਤਾ ਹੈ।
ਦੱਸਣਯੋਗ ਹੈ ਕਿ ਸੈਲੇਨਾ ਨੇ ਛੋਟੀ ਉਮਰ ''ਚ ਹੀ ਐਂਟਰਟੇਨਮੈਂਟ ਦੀ ਦੁਨੀਆ ''ਚ ਕਦਮ ਰੱਖਿਆ। ਉਸ ਨੇ ਡਿਜ਼ਨੀ ਚੈਨਲ ਦੇ ਐਮੀ ਐਵਾਰਡ ਜੇਤੂ ਸੀਰੀਅਲ ਵਿਜ਼ਾਰਡ ਆਫ ਵੇਵਰਲੀ ਪਲੇਸ ''ਚ ਅਲੈਕਸ ਰੂਸੋ ਦੀ ਭੂਮਿਕਾ ਨਿਭਾਈ ਹੈ। ਸੈਲੇਨਾ ਨੂੰ ਸੀਰੀਅਲ ਤੇ ਫਿਲਮਾਂ ''ਚ ਬਿਹਤਰੀਨ ਅਦਾਕਾਰੀ ਲਈ ਕਈ ਐਵਾਰਡ ਮਿਲੇ ਹਨ। ਸੈਲੇਨਾ ਜ਼ਿੰਦਗੀ ਨੂੰ ਮਸਤੀ ਨਾਲ ਜਿਊਣ ਤੇ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਨੈੱਟਵਰਕਿੰਗ ਸਾਈਟਸ ''ਤੇ ਨਿੱਤ ਦਿਨ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਉਸ ਦੇ ਨਵੇਂ-ਨਵੇਂ ਅੰਦਾਜ਼ ਦੀਆਂ ਤਸਵੀਰਾਂ ਹਮੇਸ਼ਾ ਸੁਰਖੀਆਂ ਬਣੀਆਂ ਰਹਿੰਦੀਆਂ ਹਨ।