ਤੂਫਾਨ ਵਿਚਾਲੇ ਡਾਂਸ ਕਰਦੀ ਦੀਪਿਕਾ ਸਿੰਘ ਨੂੰ ਦੇਖ ਭੜਕੇ ਲੋਕਾਂ ਨੇ ਲਗਾਈ ਕਲਾਸ

Thursday, May 20, 2021 - 09:56 AM (IST)

ਤੂਫਾਨ ਵਿਚਾਲੇ ਡਾਂਸ ਕਰਦੀ ਦੀਪਿਕਾ ਸਿੰਘ ਨੂੰ ਦੇਖ ਭੜਕੇ ਲੋਕਾਂ ਨੇ ਲਗਾਈ ਕਲਾਸ

ਮੁੰਬਈ: ਇਕ ਪਾਸੇ ਜਿਥੇ ਤੌਕਤੇ ਤੂਫਾਨ ਨੇ ਮਹਾਰਾਸ਼ਟਰ ਤੋਂ ਲੈ ਕੇ ਗੁਜਰਾਤ ’ਚ ਭਾਰੀ ਤਬਾਹੀ ਮਚਾਈ ਹੈ, ਲੋਕਾਂ ਘਰ ਵੀ ਤਬਾਅ ਹੋ ਗਏ ਹਨ, ਦਰਖ਼ਤ ਡਿੱਗ ਗਏ ਹਨ, ਉੱਧਰ ਦੂਜੇ ਪਾਸੇ ਅਦਾਕਾਰਾ ਦੀਪਿਕਾ ਸਿੰਘ ਇਸ ਤਬਾਹੀ ਦੇ ਮੰਜਰ ਦੌਰਾਨ ਡਾਂਸ ਕਰਦੀ ਨਜ਼ਰ ਆਈ। ਇਸ ’ਚ ਦੀਪਿਕਾ ਸਿੰਘ ਨੂੰ ਸੋਸ਼ਲ ਮੀਡੀਆ ’ਤੇ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ। 
ਸ਼ੋਅ ‘ਦੀਆ ਔਰ ਬਾਤੀ ਹਮ’ ਨਾਲ ਚਰਚਾ ’ਚ ਆਈ ਦੀਪਿਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ‘ਤੌਕਤੇ’ ਤੂਫਾਨ ਦੇ ਕਾਰਨ ਡਿੱਗੇ ਦਰਖ਼ਤਾਂ ਵਿਚਾਲੇ ਮੀਂਹ ’ਚ ਡਾਂਸ ਕਰ ਰਹੀ ਹੈ ਅਤੇ ਬੈਕਗਰਾਊਂਡ ’ਚ ਗਾਣਾ ਚੱਲ ਰਿਹਾ ਹੈ। 


ਇਸ ਵੀਡੀਓ ਨੂੰ ਦੇਖ ਲੋਕਾਂ ਨੂੰ ਅਦਾਕਾਰਾ ’ਤੇ ਬੇਹੱਦ ਗੁੱਸਾ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਤੌਕਤੇ ਤੂਫਾਨ ਨੇ ਸਭ ਕੁਝ ਉਜਾੜ ਦਿੱਤਾ ਹੈ, ਲੋਕਾਂ ਦੇ ਘਰ ਤਬਾਹ ਕਰ ਦਿੱਤੇ ਹਨ ਅਤੇ ਇਹ ਮੋਹਤਰਮਾ ਇਸ ਤਬਾਹੀ ਦੇ ਮੰਜਰ ’ਚ ਡਾਂਸ ਕਰ ਰਹੀ ਹੈ ਅਤੇ ਲੋਕਾਂ ਨੂੰ ਗਿਆਨ ਵੰਡ ਰਹੀ ਹੈ।

PunjabKesari
ਲੋਕਾਂ ਨੇ ਕੀਤੇ ਇਹ ਕੁਮੈਂਟ
ਵੀਡੀਓ ਸ਼ੇਅਰ ਕਰ ਦੀਪਿਕਾ ਸਿੰਘ ਨੇ ਲਿਖਿਆ ਹੈ ਕਿ ‘ਬੋਲਾ ਥਾ ਜ਼ਿੰਦਗੀ ਤੂਫਾਨ ਦੇ ਨਿਕਲ ਜਾਣ ਦੀ ਉਡੀਕ ਕਰਨ ਦੇ ਬਾਰੇ ’ਚ ਨਹੀਂ ਸਗੋਂ ਬਾਰਿਸ਼ ’ਚ ਡਾਂਸ ਕਰਨਾ ਸਿੱਖਣ ਦੇ ਬਾਰੇ ’ਚ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੀ ਦੀਪਿਕਾ ਟਰੋਲਰਸ ਦੇ ਨਿਸ਼ਾਨੇ ’ਤੇ ਆ ਗਈ। ਦੇਖੋ ਲੋਕਾਂ ਦੇ ਕੁਮੈਂਟ...

PunjabKesari


author

Aarti dhillon

Content Editor

Related News