ਅਦਾਕਾਰਾ ਜਯਾ ਪ੍ਰਦਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਸਜ਼ਾ ’ਤੇ ਲੱਗੀ ਰੋਕ

Friday, Dec 15, 2023 - 11:33 AM (IST)

ਅਦਾਕਾਰਾ ਜਯਾ ਪ੍ਰਦਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਸਜ਼ਾ ’ਤੇ ਲੱਗੀ ਰੋਕ

ਨਵੀਂ ਦਿੱਲੀ (ਭਾਸ਼ਾ) – ਸੁਪਰੀਮ ਕੋਰਟ ਨੇ ਐਤਵਾਰ ਨੂੰ ਉਸ ਮਾਮਲੇ ਵਿਚ ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਦੀ ਸਜ਼ਾ ’ਤੇ ਰੋਕ ਲਾ ਦਿੱਤੀ, ਜਿਸ ਵਿਚ ਉਨ੍ਹਾਂ ਦੀ ਮਲਕੀਅਤ ਵਾਲੇ ਇਕ ਸਿਨੇਮਾ ਥਿਏਟਰ ਦੇ ਕਰਮਚਾਰੀਆਂ ਦਾ 18 ਸਾਲਾਂ ਤੋਂ ਵਧ ਸਮੇਂ ਤੋਂ ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਦਾ ਬਕਾਇਆ ਭੁਗਤਾਨ ਨਾ ਕਰਨ ’ਤੇ 6 ਮਹੀਨਿਆਂ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਬੌਬੀ ਦਿਓਲ ਨੇ ‘ਐਨੀਮਲ’ ਦੇ ਸੀਨ ’ਚ ਰੋਣ ਲਈ ਭਰਾ ਸੰਨੀ ਦਿਓਲ ਦੀ ਮੌਤ ਦੀ ਕੀਤੀ ਕਲਪਨਾ

ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਪੰਕਜ ਮਿਥਲ ਦੀ ਬੈਂਚ ਨੇ ਜਯਾ ਪ੍ਰਦਾ ਵਲੋਂ ਦਾਇਰ ਅਪੀਲ ’ਤੇ ਈ. ਐੱਸ. ਆਈ. ਸੀ. ਨੂੰ ਨੋਟਿਸ ਜਾਰੀ ਕੀਤਾ। ਜਯਾ ਪ੍ਰਦਾ ਵਲੋਂ ਪੇਸ਼ ਸੀਨੀਅਰ ਵਕੀਲ ਸੋਨੀਆ ਮਾਥੁਰ ਨੇ ਦਾਅਵਾ ਕੀਤਾ ਕਿ ਚੇਨਈ ਦੀ ਹੇਠਲੀ ਅਦਾਲਤ ਵਲੋਂ ਪਾਸ ਦੋਸ਼ਸਿੱਧੀ ਹੁਕਮ ਵਿਚ ਖਾਮੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ‘ਐਨੀਮਲ’ ਫ਼ਿਲਮ ਨੇ ਬਾਕਸ ਆਫਿਸ ’ਤੇ ਲਿਆਂਦਾ ਕਮਾਈ ਦਾ ਹੜ੍ਹ, 13 ਦਿਨਾਂ ’ਚ ਪੁੱਜੀ 800 ਕਰੋੜ ਦੇ ਨੇੜੇ

ਚੇਨਈ ਦੀ ਅਦਾਲਤ ਨੇ ਸੁਣਾਈ ਸੀ 6 ਮਹੀਨੇ ਦੀ ਸਜ਼ਾ
ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਦੇ ਨਾਲ 5, 000 ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਚੇਨਈ ਦੇ ਰਾਇਪੇਟਾ 'ਚ ਉਸ ਦੀ ਮਲਕੀਅਤ ਵਾਲੇ ਇਕ ਫ਼ਿਲਮ ਥੀਏਟਰ ਦੇ ਮੁਲਾਜ਼ਮਾਂ ਵੱਲੋਂ ਦਾਇਰ ਇਕ ਪਟੀਸ਼ਨ ਦੇ ਸਬੰਧ 'ਚ ਉਸ ਨੂੰ ਜੁਰਮਾਨਾ ਵੀ ਲਗਾਇਆ ਗਿਆ ਸੀ। ਸਿਨੇਮਾ ਹਾਲ ਰਾਮ ਕੁਮਾਰ ਤੇ ਰਾਜਾ ਬਾਬੂ ਚਲਾਉਂਦੇ ਹਨ। ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਪ੍ਰਬੰਧਕ ਥੀਏਟਰ ਵਰਕਰਾਂ ਨੂੰ ਈ. ਐੱਸ. ਆਈ. ਅਦਾ ਕਰਨ 'ਚ ਅਸਫਲ ਰਹੇ ਅਤੇ ਉਨ੍ਹਾਂ ਨੇ ਅਦਾਲਤ ਦਾ ਰੁਖ਼ ਕੀਤਾ। ਬਾਅਦ 'ਚ ਅਦਾਕਾਰਾ ਨੇ ਸਟਾਫ ਨੂੰ ਪੂਰੀ ਰਕਮ ਅਦਾ ਕਰਨ ਦਾ ਵਾਅਦਾ ਕੀਤਾ।  

ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’

ਕੀ ਹੈ ਪੂਰਾ ਮਾਮਲਾ
ਦਰਅਸਲ, ਅਦਾਕਾਰਾ ਜਯਾ ਪ੍ਰਦਾ ਚੇਨਈ 'ਚ ਇੱਕ ਥੀਏਟਰ ਚਲਾਉਂਦੀ ਸੀ, ਜਿਸ ਨੂੰ ਉਨ੍ਹਾਂ ਨੇ ਬਾਅਦ 'ਚ ਬੰਦ ਕਰ ਦਿੱਤਾ ਸੀ। ਥੀਏਟਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜਯਾ ਪ੍ਰਦਾ ਖ਼ਿਲਾਫ਼ ਆਵਾਜ਼ ਉਠਾਈ ਅਤੇ ਉਨ੍ਹਾਂ 'ਤੇ ਤਨਖਾਹ ਅਤੇ ਈ. ਐੱਸ. ਆਈ ਦੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਦਾ ਦੋਸ਼ ਸੀ ਕਿ ਸਰਕਾਰੀ ਬੀਮਾ ਨਿਗਮ ਨੂੰ ਈ. ਐੱਸ. ਆਈ ਦੇ ਪੈਸੇ ਨਹੀਂ ਦਿੱਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News