ਸਤਵਿੰਦਰ ਬਿੱਟੀ ਨੇ ਇੰਝ ਮਨਾਇਆ ਤੀਜ ਦਾ ਤਿਉਹਾਰ, ਲਿਖੀਆਂ ਦਿਲ ਛੂਹ ਲੈਣ ਵਾਲੀਆਂ ਗੱਲਾਂ

2021-08-14T13:09:20.503

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਤੀਜ ਦੇ ਮੌਕੇ 'ਤੇ ਕਲਿੱਕ ਕੀਤੀਆਂ ਗਈਆਂ ਹਨ। ਤੀਜ ਦੇ ਮੌਕੇ 'ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਤਵਿੰਦਰ ਬਿੱਟੀ ਨੇ ਇੱਕ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਰਿਸ਼ਤਿਆਂ ਦੀ ਅਹਿਮੀਅਤ ਦੱਸੀ ਹੈ।

PunjabKesari

ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸਤਿੰਦਰ ਬਿੱਟੀ ਨੇ ਲਿਖਿਆ, ''ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਨੇ, ਜਿਹੜੇ ਅਨੇਕਾਂ ਵਾਰ ਲਿੱਪਣੇ ਪੈਂਦੇ ਹਨ। ਜੇ ਲਿੱਪਣਾ ਛੱਡ ਦਈਏ ਤਾਂ ਹੌਲੀ-ਹੌਲੀ ਮਿੱਟੀ ਦੇ ਢੇਰ ਬਣ ਜਾਂਦੇ ਹਨ।''

PunjabKesari

ਇਸ ਤੋਂ ਇਲਾਵਾ ਸਤਿੰਦਰ ਬਿੱਟੀ ਨੇ ਦੋ ਤਸਵੀਰਾਂ ਹੋਰ ਸ਼ੇਅਰ ਕੀਤੀਆਂ ਹਨ। ਗਾਇਕਾ ਨੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਗਾਇਕਾ ਟ੍ਰੈਕਟਰ 'ਤੇ ਸਵਾਰ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ ਕਿ ''ਨਫਰਤਾਂ ਦੇ ਸ਼ਹਿਰ 'ਚ ਚਲਾਕੀਆਂ ਦੇ ਡੇਰੇ ਨੇ, ਗੁਰਾਇਆ ਇੱਥੇ ਉਹ ਲੋਕ ਵੱਸਦੇ ਨੇ ਜੋ ਤੇਰੇ ਮੂੰਹ 'ਤੇ ਤੇਰੇ, ਮੇਰੇ ਮੂੰਹ 'ਤੇ ਮੇਰੇ ਨੇ।''

PunjabKesari  

ਦੱਸ ਦਈਏ ਕਿ ਸਤਿੰਦਰ ਬਿੱਟੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਗਾਇਕਾ ਦੇ ਪ੍ਰਸ਼ੰਸਕ ਇਸ 'ਤੇ ਲਗਾਤਾਰ ਕੁਮੈਂਟਸ ਕਰ ਰਹੇ ਹਨ। ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

PunjabKesari


sunita

Content Editor sunita