ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਨੇ ਆਖ਼ਰੀ ਪਲਾਂ ’ਚ ਬਿਤਾਈ ਗੁਰਬਤ ਭਰੀ ਜ਼ਿੰਦਗੀ

4/10/2021 5:07:55 PM

ਜਲੰਧਰ: ਪੰਜਾਬੀ ਇੰਡਸਟਰੀ ਦੇ ਅਦਾਕਾਰ ਸਤੀਸ਼ ਕੌਲ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲੁਧਿਆਣਾ ’ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਨਾਲ ਇੰਡਸਟਰੀ ਅਤੇ ਆਮ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਹਾਲ ਹੀ ’ਚ ਉਹ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ ਸਨ।

PunjabKesari
ਉਹ ਹਿੰਦੀ ਅਤੇ ਪੰਜਾਬੀ ਫ਼ਿਲਮਾਂ ’ਚ ਜਾਣਿਆ-ਪਛਾਣਿਆ ਚਿਹਰਾ ਸੀ। ਅਦਾਕਾਰ ਪਿਛਲੇ ਕਾਫ਼ੀ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਇਥੋਂ ਤੱਕ ਕਿ ਉਨ੍ਹਾਂ ਦੇ ਕੋਲ ਦਵਾਈ ਅਤੇ ਜ਼ਰੂਰੀ ਸਾਮਾਨ ਖਰੀਦਣ ਲਈ ਵੀ ਪੈਸੇ ਨਹੀਂ ਸਨ। 

PunjabKesari
ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਸਤੀਸ਼ ਕੌਲ ਦੀ ਹਾਲਾਤ ਬਹੁਤ ਚੰਗੀ ਨਹੀਂ ਹੈ। ਹਾਲਾਂਕਿ ਅਜਿਹੀ ਖ਼ਬਰ ਆਈ ਸੀ ਕਿ ਉਹ ਬਿਰਧ ਆਸ਼ਰਮ ’ਚ ਹਨ। ਇਸ ਤੋਂ ਬਾਅਦ ਖ਼ੁਦ ਅਦਾਕਾਰ ਸਤੀਸ਼ ਕੌਲ ਨੇ ਦੱਸਿਆ ਸੀ ਕਿ ਉਹ ਲੁਧਿਆਣਾ ’ਚ ਇਕ ਕਿਰਾਏ ਦੇ ਘਰ ’ਚ ਰਹਿ ਰਹੇ ਹਨ। ਸਤੀਸ਼ ਕੌਲ ਸਾਲ 2011 ’ਚ ਹੀ ਮੁੰਬਈ ਤੋਂ ਪੰਜਾਬ ਆ ਗਏ ਸਨ। ਹਾਲਾਂਕਿ ਪੰਜਾਬ ’ਚ ਉਨ੍ਹਾਂ ਦਾ ਪ੍ਰਾਜੈਕਟ ਅਸਫ਼ਲ ਰਿਹਾ। 2015 ’ਚ ਉਨ੍ਹਾਂ ਦੇ ਲੱਕ ਦੀ ਹੱਡੀ ਲੁੱਟ ਗਈ ਸੀ। ਉਹ ਕਰੀਬ ਢਾਈ ਸਾਲ ਹਸਪਤਾਲ ’ਚ ਬਿਸਤਰ ’ਤੇ ਰਹੇ ਆਖਿਰਕਾਰ ਅੱਜ ਭਾਵ ਸ਼ਨੀਵਾਰ ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ।


Aarti dhillon

Content Editor Aarti dhillon