ਜਦੋਂ ਰਵੀ ਦੂਬੇ ਨੇ ਸਰਗੁਣ ਦੀ ਮਾਂ ਤੋਂ ਮੰਗੀ ਸੀ ਕਿਸਿੰਗ ਸੀਨ ਦੀ ਇਜ਼ਾਜਤ, ਅੱਗੋਂ ਮਿਲਿਆ ਸੀ ਅਜਿਹਾ ਜਵਾਬ

Wednesday, Sep 11, 2024 - 12:04 PM (IST)

ਜਦੋਂ ਰਵੀ ਦੂਬੇ ਨੇ ਸਰਗੁਣ ਦੀ ਮਾਂ ਤੋਂ ਮੰਗੀ ਸੀ ਕਿਸਿੰਗ ਸੀਨ ਦੀ ਇਜ਼ਾਜਤ, ਅੱਗੋਂ ਮਿਲਿਆ ਸੀ ਅਜਿਹਾ ਜਵਾਬ

ਮੁੰਬਈ (ਬਿਊਰੋ) : ਰਵੀ ਦੂਬੇ ਅਤੇ ਸਰਗੁਣ ਮਹਿਤਾ ਮਸ਼ਹੂਰ ਜੋੜੀਆਂ 'ਚੋ ਇੱਕ ਹੈ। ਹਾਲ ਹੀ 'ਚ ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਨੇ ਨਿਆ ਸ਼ਰਮਾ ਨਾਲ ਇੱਕ ਸ਼ੋਅ ਕੀਤਾ ਸੀ, ਜਿਸ 'ਚ ਬਹੁਤ ਜ਼ਿਆਦਾ ਕਿਸਿੰਗ ਸੀਨ ਸੀ। ਇਸ ਨਾਲ ਹੀ ਨਿਆ ਸ਼ਰਮਾ ਨੇ ਰਵੀ ਦੂਬੇ ਨੂੰ 'ਬੈਸਟ ਕਿਸਰ' ਵੀ ਕਹਿ ਦਿੱਤਾ ਸੀ, ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ। ਹੁਣ ਸਰਗੁਣ ਮਹਿਤਾ ਨੇ ਇਸ 'ਤੇ ਚੁੱਪੀ ਤੋੜੀ ਹੈ। ਹਾਲ ਹੀ 'ਚ ਇੱਕ ਪੋਡਕਾਸਟ 'ਚ ਸ਼ਾਮਲ ਹੋਈ ਸਰਗੁਣ ਮਹਿਤਾ ਤੋਂ ਜਦੋ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਾਫ਼ੀ ਕੁਝ ਦੱਸਿਆ।

ਇਹ ਖ਼ਬਰ ਵੀ ਪੜ੍ਹੋ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਦਾ ਵੱਡਾ ਰਿਕਾਰਡ, ਹਰ ਪਾਸੇ ਹੋਈ ਬੱਲੇ-ਬੱਲੇ

ਰਵੀ ਨੇ ਸੱਸ ਤੋਂ ਮੰਗੀ ਸੀ ਕਿਸਿੰਗ ਸੀਨ ਲਈ ਇਜ਼ਾਜਤ
ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ Youtbe Vk_shorts ਤੋਂ ਸਾਹਮਣੇ ਆਈ ਹੈ, ਜਿਸ 'ਚ ਸਰਗੁਣ ਮਹਿਤਾ ਤੋਂ ਪੁੱਛਿਆ ਗਿਆ ਹੈ ਕਿ ਨਿਆ ਨੇ ਤੁਹਾਡੇ ਪਤੀ ਨੂੰ ਬੈਸਟ ਕਿਸਰ ਕਿਹਾ ਸੀ, ਕੀ ਤੁਹਾਨੂੰ ਪਰੇਸ਼ਾਨੀ ਨਹੀਂ ਹੋਈ? ਕਿਉਕਿ ਤੁਸੀਂ ਉਨ੍ਹਾਂ ਦੀ ਪਤਨੀ ਹੋ ਅਤੇ ਅਜਿਹੀਆਂ ਚੀਜ਼ਾਂ ਬੁਰੀਆਂ ਲੱਗਦੀਆਂ ਹਨ। ਇਸ 'ਤੇ ਸਰਗੁਣ ਮਹਿਤਾ ਨੇ ਜਵਾਬ ਦਿੰਦੇ ਹੋਏ ਕਿਹਾ,"ਇਹ ਗੱਲ ਮੈਨੂੰ ਪਤਾ ਹੈ ਪਰ ਕੋਈ ਨਹੀਂ ਮੰਨੇਗਾ, ਸਾਰਿਆ ਨੂੰ ਲੱਗੇਗਾ ਮੈ ਝੂਠ ਬੋਲ ਰਹੀ ਹਾਂ ਪਰ ਅਸਲ 'ਚ ਜਦੋਂ ਰਵੀ ਨੇ ਮੈਨੂੰ ਦੱਸਿਆ ਸੀ ਕਿ ਸ਼ੋਅ 'ਚ ਅਜਿਹੇ ਕਿਸਿੰਗ ਸੀਨ ਹਨ ਤਾਂ ਮੈ ਕਿਹਾ ਠੀਕ ਹੈ। ਉਨ੍ਹਾਂ ਨੇ ਕਿਹਾ ਮੈਨੂੰ ਮੰਮੀ ਪਾਪਾ ਨੂੰ ਦੱਸਣਾ ਚਾਹੀਦਾ ਹੈ ਤਾਂ ਮੈਂ ਕਿਹਾ ਹਾਂ ਦੱਸ ਦਿਓ ਆਪਣੇ ਘਰਦਿਆ ਨੂੰ। ਫਿਰ ਰਵੀ ਨੇ ਕਿਹਾ ਨਹੀਂ ਮੈਂ ਤੁਹਾਡੇ ਮੰਮੀ ਪਾਪਾ ਨੂੰ ਦੱਸਣਾ ਚਾਹੁੰਦਾ ਹਾਂ। ਉਨ੍ਹਾਂ ਦੀ ਇਜਾਜ਼ਤ ਲੈਣੀ ਚਾਹੁੰਦਾ ਹਾਂ ਤਾਂ ਮੈਂ ਕਿਹਾ ਨਹੀਂ ਰਵੀ, ਇਹ ਤੁਹਾਡੇ ਕੰਮ ਦਾ ਹਿੱਸਾ ਹੈ ਅਤੇ ਜੇਕਰ ਸਕ੍ਰਿਪਟ ਦੀ ਮੰਗ ਹੈ ਤਾਂ ਅੱਗੇ ਵਧੋ, ਕਿਸੇ ਇਜਾਜ਼ਤ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਨਹੀਂ, ਮੈਂ ਇਜਾਜ਼ਤ ਲਵਾਂਗਾ। ਫਿਰ ਰਵੀ ਨੇ ਮੇਰੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਆਗਿਆ ਲੈ ਲਈ।"

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਹੋਇਆ ਐਕਸੀਡੈਂਟ

ਕਿਸਿੰਗ ਸੀਨ 'ਤੇ ਸਰਗੁਣ ਨੇ ਆਖੀ ਇਹ ਗੱਲ
ਸਰਗੁਣ ਮਹਿਤਾ ਨੇ ਅੱਗੇ ਕਿਹਾ, "ਜਦੋ ਉਹ ਸ਼ੋਅ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਦੇਖੋ ਵਧੀਆ ਤਰੀਕੇ ਨਾਲ ਸ਼ੂਟ ਕਰਨਾ, ਬੁਰੀ ਤਰ੍ਹਾਂ ਨਾਲ ਨਹੀਂ। ਪਤਾ ਲੱਗੇ ਕਿ ਲੋਕ ਆਖਣ ਕਿ ਤੁਸੀਂ ਕਿੰਨੇ ਬੁਰੇ ਕਿਸਰ ਹੋ ਅਤੇ ਲੋਕ ਮੇਰੇ 'ਤੇ ਤਰਸ ਖਾਣ। ਅਜਿਹਾ ਨਾ ਕਰਨਾ, ਜੋ ਕਰੋ ਵਧੀਆ ਕਰੋ।"

ਨਿਆ ਤੇ ਰਵੀ ਇਕੱਠੇ ਕਰ ਚੁੱਕੇ ਨੇ ਕੰਮ
ਦੱਸ ਦਈਏ ਕਿ ਨਿਆ ਸ਼ਰਮਾ ਅਤੇ ਰਵੀ ਦੂਬੇ ਨੇ 'ਜਮਾਈ ਰਾਜਾ 2.0' ਨਾਮ ਦੇ ਵੈੱਬ ਸ਼ੋਅ 'ਚ ਇਕੱਠੇ ਕੰਮ ਕੀਤਾ ਸੀ, ਜਿਸ 'ਚ ਦੋਵਾਂ ਦੇ ਕਾਫ਼ੀ ਕਿਸਿੰਗ ਸੀਨ ਸੀ। ਇਸ ਸ਼ੋਅ ਤੋਂ ਬਾਅਦ ਨਿਆ ਨੇ ਰਵੀ ਨੂੰ ਬੈਸਟ ਕਿਸਰ ਕਿਹਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News