'ਕਿਸਮਤ 2' ਦੀ ਸ਼ੂਟਿੰਗ ਸ਼ੁਰੂ, ਐਮੀ ਵਿਰਕ ਤੇ ਸਰਗੁਣ ਮਹਿਤਾ ਨਾਲ ਦਮਦਾਰ ਕਿਰਦਾਰ 'ਚ ਦਿਸੇਗੀ ਤਾਨੀਆ

10/17/2020 2:55:14 PM

ਜਲੰਧਰ (ਬਿਊਰੋ) - 'ਕਿਸਮਤ' ਨਾਲ ਵੱਡੇ ਪਰਦੇ 'ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੀ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਫ਼ਿਲਮੀ ਜੋੜੀ ਐਮੀ ਵਿਰਕ ਤੇ ਸਰਗੁਣ ਮਹਿਤਾ ਇਕ ਵਾਰ ਫਿਰ ਇੱਕਠੇ 'ਕਿਸਮਤ 2' ਵਿਚ ਨਜ਼ਰ ਆਉਣਗੇ। ਦੱਸ ਦਈਏ ਕਿ ਸਾਲ 2018 ਦੀ ਸੁਪਰਹਿੱਟ ਫ਼ਿਲਮ 'ਕਿਸਮਤ' ਦਾ ਸੀਕੁਅਲ ਹੈ। 'ਕਿਸਮਤ 2' ਫ਼ਿਲਮ ਅਗਲੇ ਸਾਲ ਰਿਲੀਜ ਹੋਵੇਗੀ। ਸ਼੍ਰੀ ਨਿਰੋਤਮ ਜੀ ਸਟੂਡੀਓਸ ਵੱਲੋਂ 'ਜੀ ਸਟੂਡੀਓਸ' ਨਾਲ ਸਾਂਝੇਦਾਰੀ ਵਿਚ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਜਗਦੀਪ ਸਿੰਘ ਸਿੱਧੂ ਹੀ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਵੀ ਜਗਦੀਪ ਸਿੱਧੂ ਨੇ ਹੀ ਲਿਖੇ ਹਨ।

 
 
 
 
 
 
 
 
 
 
 
 
 
 

#Q2 ❤️ @ammyvirk @sargunmehta @taniazworld @jaani777 @bpraak @navdeepnarula26 @ankitvijan29 @navneetmisser

A post shared by Jagdeep Sidhu (@jagdeepsidhu3) on Oct 16, 2020 at 8:43pm PDT

ਦੱਸ ਦਈਏ ਕਿ ਪਹਿਲੀ ਫ਼ਿਲਮ 'ਕਿਸਮਤ' ਜਰੀਏ ਪੰਜਾਬੀ ਸਿਨੇਮਾ ਵਿਚ ਵੱਡੀ ਪਛਾਣ ਬਣਾਉਣ ਵਾਲੀ ਅਦਾਕਾਰਾ ਤਾਨੀਆ ਇਸ ਫ਼ਿਲਮ ਵਿਚ ਇਕ ਵੱਖਰੇ ਅਤੇ ਦਮਦਾਰ ਕਿਰਦਾਰ ਵਿਚ ਨਜ਼ਰ ਆਵੇਗੀ। ਇਸ ਫ਼ਿਲਮ ਪੰਜਾਬੀ ਦੇ ਕਈ ਹੋਰ ਚਰਚਿਤ ਸਿਤਾਰੇ ਵੀ ਨਜ਼ਰ ਆਉਣਗੇ। ਪਹਿਲੀ ਫ਼ਿਲਮ ਵਾਂਗ ਹੀ ਇਸ ਫ਼ਿਲਮ ਦਾ ਸੰਗੀਤ ਇਸ ਦੀ ਜ਼ਿੰਦਜਾਨ ਹੋਵੇਗਾ। ਫ਼ਿਲਮ ਦੇ ਮਿਊਜ਼ਿਕ ਦੀ ਜਿੰਮੇਵਾਰੀ ਇਕ ਵਾਰ ਫਿਰ ਗੀਤਕਾਰ ਜਾਨੀ ਤੇ ਸੰਗੀਤਕਾਰ-ਗਾਇਕ ਬੀ ਪਰਾਕ ਦੀ ਜੋੜੀ ਨਿਭਾ ਰਹੀ ਹੈ। ਫ਼ਿਲਮ ਦਾ ਮਿਊਜ਼ਿਕ ਟਿਪਸ ਕੰਪਨੀ ਵੱਲੋਂ ਰਿਲੀਜ ਕੀਤਾ ਜਾਵੇਗਾ।

 
 
 
 
 
 
 
 
 
 
 
 
 
 

#Q2 ❤️ Waheguru 🙏 @ammyvirk @sargunmehta @taniazworld @jaani777 @bpraak @navneetmisser @navdeepnarula26 @ankitvijan29 @thite_santosh @zeestudiosofficial

A post shared by Jagdeep Sidhu (@jagdeepsidhu3) on Oct 16, 2020 at 9:11pm PDT


sunita

Content Editor sunita