ਪਹਿਲਾਂ ਨਾਲੋਂ ਤਕੜੇ ਹੋਏ Sarthi K, Video ਕੀਤਾ ਸਾਂਝਾ

Friday, Sep 27, 2024 - 11:10 AM (IST)

ਪਹਿਲਾਂ ਨਾਲੋਂ ਤਕੜੇ ਹੋਏ Sarthi K, Video ਕੀਤਾ ਸਾਂਝਾ

ਜਲੰਧਰ- ਸਾਰਥੀ ਕੇ ਨੇ ਹਾਰਟ ਅਟੈਕ ਦਾ ਇਲਾਜ ਕਰਵਾਉਣ ਤੋਂ ਬਾਅਦ ਆਪਣਾ ਨਵਾਂ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਗਾਇਕ ਐਕਸਰਸਾਈਜ਼ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਗਾਇਕ ਦੀ ਜਲਦ ਸਿਹਤਮੰਦੀ ਦੀਆਂ ਦੁਆਵਾਂ ਕਰ ਰਹੇ ਹਨ । ਦੱਸ ਦਈਏ ਕਿ ਸਾਰਥੀ ਕੇ ਨੂੰ ਕੁਝ ਦਿਨ ਪਹਿਲਾਂ ਹਾਰਟ ਅਟੈਕ ਹੋਇਆ ਸੀ । ਜਿਸ ਤੋਂ ਬਾਅਦ ਉਹ ਹਸਪਤਾਲ 'ਚ ਭਰਤੀ ਸਨ ।ਪਰ ਹੁਣ ਉਹ ਹੌਲੀ ਹੌਲੀ ਆਪਣੀ ਬਿਮਾਰੀ ਤੋਂ ਉੱਭਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਗਾਇਕ ਐਕਸਰਸਾਈਜ਼ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਇਸ ਵੀਡੀਓ 'ਤੇ ਫੈਨਸ ਵੀ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

 

ਸਾਰਥੀ ਕੇ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਡਰਾਈਵਰਾਂ ਨੂੰ ਮਖੌਲ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਇਸ ਤੋਂ ਇਲਾਵਾ ਕਈ ਧਾਰਮਿਕ ਗੀਤ ਵੀ ਉਨ੍ਹਾਂ ਦੇ ਵੱਲੋਂ ਕੱਢੇ ਗਏ ਹਨ ਜੋ ਕਿ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਹਨ ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News