ਬਿੱਗ ਬੌਸ ਦੇ ਘਰ ''ਚ ਸਾਰਾ ਗੁਰਪਾਲ ''ਤੇ ਹੋਇਆ ਹਮਲਾ, ਬੇਘਰ ਹੁੰਦੇ ਸਾਹਮਣੇ ਆਈਆਂ ਹੈਰਾਨੀਜਨਕ ਤਸਵੀਰਾਂ

10/14/2020 4:14:05 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਵੇਂ ਸੀਜ਼ਨ ਦਾ ਪਹਿਲਾ ਅਵਿਕਸ਼ਨ ਹੋ ਚੁੱਕਾ ਹੈ। ਇਸ ਘਰ ਤੋਂ ਜਿਹੜੇ ਮੁਕਾਬਲੇਬਾਜ਼ ਨੇ ਸਭ ਤੋਂ ਪਹਿਲਾਂ ਅਲਵਿਦਾ ਲਈ ਹੈ, ਉਹ ਹੈ ਪੰਜਾਬ ਦੀ ਪ੍ਰਸਿੱਧ ਗਾਇਕਾ ਸਾਰਾ ਗੁਰਪਾਲ। ਸਾਰਾ ਗੁਰਪਾਲ ਪਹਿਲੇ ਹੀ ਹਫ਼ਤੇ 'ਚ ਘਰ ਤੋਂ ਬੇਘਰ ਹੋ ਗਈ ਹੈ. ਹਾਲਾਂਕਿ ਉਨ੍ਹਾਂ ਨੇ ਵੋਟਿੰਗ ਦੇ ਆਧਾਰ 'ਤੇ ਨਹੀਂ ਸਗੋਂ 'ਬਿੱਗ ਬੌਸ' ਦੇ ਸੀਨੀਅਰਸ (ਪੁਰਾਣੇ ਮੁਕਾਬਲੇਬਾਜ਼ਾਂ)  ਦੇ ਫ਼ੈਸਲੇ 'ਤੇ ਹੀ ਘਰ ਤੋਂ ਬੇਘਰ ਕੀਤਾ ਗਿਆ ਹੈ। ਸਾਰਾ ਗੁਰਪਾਲ ਦਾ ਜਾਣਾ ਜਿੰਨਾ ਘਰਵਾਲਿਆਂ ਲਈ ਹੈਰਾਨੀਜਨਕ ਰਿਹਾ ਹੈ, ਉਨਾ ਹੀ ਬਾਹਰ ਵਾਲੇ ਲੋਕਾਂ ਲਈ ਵੀ ਰਿਹਾ ਹੈ।
PunjabKesari
ਲੋਕਾਂ ਦਾ ਕਹਿਣਾ ਹੈ ਕਿ 'ਬਿੱਗ ਬੌਸ' ਨੂੰ ਇਹ ਫ਼ੈਸਲਾ ਲੈਣ ਦੇ ਅਧਿਕਾਰ ਸੀਨੀਅਰ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਨੂੰ ਨਹੀਂ ਦੇਣਾ ਚਾਹੀਦਾ। ਇੰਨਾ ਹੀ ਨਹੀਂ ਲੋਕਾਂ ਨੇ ਤਿੰਨਾਂ ਪੁਰਾਣੇ ਮੁਕਾਬਲੇਬਾਜ਼ਾਂ 'ਤੇ ਪੱਖਪਾਤ ਕਰਨ ਦਾ ਵੀ ਦੋਸ਼ ਲਾਇਆ ਹੈ। ਖ਼ੈਰ ਹੁਣ ਸਾਰਾ ਗੁਰਪਾਲ ਤਾਂ ਘਰ ਤੋਂ ਬਾਹਰ ਹੋ ਚੁੱਕੀ ਹੈ ਪਰ ਉਸ ਨਾਲ ਜੁੜੀ ਇਕ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ।
PunjabKesari
ਸਪਾਟਬੁਆਏ ਦੀ ਖ਼ਬਰ ਮੁਤਾਬਕ, ਘਰ 'ਚ ਟਾਸਕ ਦੌਰਾਨ ਸਾਰਾ ਗੁਰਪਾਲ ਦੀਆਂ ਅੱਖਾਂ 'ਤੇ ਕਾਫ਼ੀ ਜ਼ਿਆਦਾ ਸੱਟ ਲੱਗੀ ਅਤੇ ਉਸ ਦੇ ਇਹ ਸੱਟ ਲੱਗਣ ਪਿੱਛੇ ਨਿੱਕੀ ਤੰਬੋਲੀ ਦਾ ਹੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਹ ਟੈਲੀਕਾਸਟ ਨਹੀਂ ਕੀਤਾ ਗਿਆ ਹੈ ਪਰ ਖ਼ਬਰਾਂ ਮੁਤਾਬਕ ਅਵੀਕਸ਼ਨ ਤੋਂ ਪਹਿਲਾਂ ਹਿਨਾ ਖ਼ਾਨ, ਗੌਹਰ ਖ਼ਾਨ ਤੇ ਏਜ਼ਾਜ ਨੂੰ ਇਹ ਡਿਸਕਸ ਕਰਦੇ ਹੋਏ ਦੇਖਿਆ ਗਿਆ ਸੀ ਕਿ ਸਾਰਾ ਗੁਰਪਾਲ ਦੀ ਸਿਹਤ ਠੀਕ ਨਹੀਂ ਹੈ, ਉਸ ਨੂੰ ਦੇਖਣ ਲਈ ਡਾਕਟਰ ਨੂੰ ਬੁਲਾਇਆ ਗਿਆ ਹੈ। ਹਾਲਾਂਕਿ ਸੱਟ ਕੀ ਸੀ ਇਹ ਪਤਾ ਨਹੀਂ ਲੱਗਾ ਸੀ ਪਰ ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਉਸ ਸਮੇਂ ਸਾਰਾ ਦੀਆਂ ਅੱਖਾਂ 'ਤੇ ਸੱਟ ਲੱਗੀ ਸੀ, ਜਿਸ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਹਨ।
PunjabKesari
ਸਾਰਾ ਗੁਰਪਾਲ ਦੇ ਕੁਝ ਪ੍ਰਸ਼ੰਸਕ ਫੈਨ ਪੇਜ਼ 'ਤੇ ਉਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਸਾਰਾ ਗੁਰਪਾਲ ਦੀਆਂ ਅੱਖਾਂ ਕਾਫ਼ੀ ਲਾਲ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸਾਰਾ ਗੁਰਪਾਲ ਦੀਆਂ ਅੱਖਾਂ 'ਤੇ ਕਿੰਨੀ ਜ਼ਿਆਦਾ ਸੱਟ ਲੱਗੀ ਹੋਈ ਹੈ।
PunjabKesari

ਕਿਵੇਂ ਲੱਗੀ ਸੱਟ
ਖ਼ਬਰਾਂ ਮੁਤਾਬਕ, ਪਿਛਲੇ ਹਫ਼ਤੇ ਇਮਿਊਨਿਟੀ ਟਾਸਕ ਦੌਰਾਨ ਸਾਰਾ ਗੁਰਪਾਲ ਬੁਲਡੋਜ਼ਰ 'ਤੇ ਬੈਠੀ ਹੋਈ ਸੀ, ਨਿੱਕੀ ਤੰਬੋਲੀ ਨੇ ਜਦੋਂ ਉਸ ਨੂੰ ਬੁਲਡੋਜ਼ਰ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਾਰਾ ਗੁਰਪਾਲ ਦੇ ਮੂੰਹ 'ਤੇ ਆਪਣੇ ਨਹੁੰਆਂ ਤੇ ਕੁਝ ਜ਼ਹਿਰੀਲੇ ਪ੍ਰੋਡਕਟਸ ਦਾ ਵੀ ਇਸਤੇਮਾਲ ਕੀਤਾ, ਜਿਸ ਕਰਕੇ ਸਾਰਾ ਦੀਆਂ ਅੱਖਾਂ ਖ਼ਰਾਬ ਹੋ ਗਈਆਂ। ਇਹੀ ਵਜ੍ਹਾ ਹੈ ਕਿ ਸਾਰਾ ਗੁਰਪਾਲ ਨੂੰ ਦੇਖਣ ਘਰ 'ਚ ਡਾਟਕਰ ਆਏ ਸਨ। ਸੀਨੀਅਰ ਮੁਕਾਬਲੇਬਾਜ਼ ਮੁਤਾਬਕ ਸਾਰਾ ਖ਼ੁਦ ਨੂੰ ਪ੍ਰਾਜੈਂਟ ਕਰਨ 'ਚ ਅਸਫ਼ਲ ਰੀ ਸੀ, ਇਹੀ ਵਜ੍ਹੀ ਸੀ ਕਿ ਉਨ੍ਹਾਂ ਨੇ ਸਾਰਾ ਨੂੰ ਘਰ ਤੋਂ ਬੇਘਰ ਕਰਨ ਦਾ ਫ਼ੈਸਲਾ ਕੀਤਾ।


sunita

Content Editor sunita