ਰਿਤੇਸ਼ ਸਿਧਵਾਨੀ ਦੀ ਪਾਰਟੀ ’ਚ ਸਾਰਾ-ਧਨੁਸ਼ ਦਾ ਸ਼ਾਨਦਾਰ ਬੰਧਨ, ‘ਅਤਰੰਗੀ ਰੇ’ ਦੇ ਸਿਤਾਰਿਆਂ ਨੇ ਇਕੱਠੇ ਦਿੱਤੇ ਪੋਜ਼
Saturday, Jul 23, 2022 - 05:28 PM (IST)
ਬਾਲੀਵੁੱਡ ਡੈਸਕ: ਰੂਸੋ ਬ੍ਰਦਰਜ਼ ਤਮਿਲ ਅਦਾਕਾਰ ਧਨੁਸ਼ ਆਪਣੀ ਫ਼ਿਲਮ ‘ਦਿ ਗ੍ਰੇ ਮੈਨ’ ਦੇ ਪ੍ਰਚਾਰ ਲਈ ਇਨ੍ਹੀਂ ਦਿਨੀਂ ਇੰਡੀਆ ’ਚ ਹਨ। ਭਾਰਤ ਆਏ ਰੂਸੋ ਬ੍ਰਦਰਜ਼ ਦਾ ਬਾਲੀਵੁੱਡ ਸਿਤਾਰੇ ਸਵਾਗਤ ਕਰ ਰਹੇ ਹਨ। ਇਸ ਦੌਰਾਨ ਸ਼ੁੱਕਰਵਾਰ ਰਾਤ ਨੂੰ ਫ਼ਿਲਮ ਨਿਰਮਾਤਾ ਰਿਤੇਸ਼ ਸਿਧਵਾਨੀ ਨੇ ਰੂਸੋ ਬ੍ਰਦਰਜ਼ ਲਈ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ, ਜਿਸ ’ਚ ਇੰਡਸਟਰੀ ਦੇ ਸਿਤਾਰੇ ਵੀ ਸ਼ਾਮਲ ਹੋਏ।
ਪਾਰਟੀ ’ਚ ਅਦਾਕਾਰਾ ਸਾਰਾ ਅਲੀ ਖ਼ਾਨ, ਅਦਾਕਾਰ ਧਨੁਸ਼ ਨਾਲ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਇਸ ਦੌਰਾਨ ਇੰਟਰਨੈੱਟ ’ਤੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸਾਰਾ ਅਲੀ ਖ਼ਾਨ ਕ੍ਰੌਪ ਟੌਪ ਅਤੇ ਮੈਚਿੰਗ ਮਿਨੀ ਸਕਰਟ ’ਚ ਬੇਹੱਦ ਬੋਲਡ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਸੱਸ ਮਾਂ ਨਾਲ ਕੀਤਾ ਨਿਕ ਨੇ ਡਾਂਸ, ਪੂਲ ਪਾਰਟੀ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ
ਇਸ ਲੁੱਕ ’ਚ ਅਦਾਕਾਰਾ ਨੇ ਖੁੱਲ੍ਹੇ ਵਾਲਾਂ ਨਾਲ ਅਤੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੌਰਾਨ ਉਹ ‘ਦਿ ਗ੍ਰੇ ਮੈਨ’ ਐਕਟਰ ਧਨੁਸ਼ ਦੀਆਂ ਬਾਹਾਂ ’ਚ ਜ਼ਬਰਦਸਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਹਰਿਆਣਾ ’ਚ ਕਾਰਤਿਕ ਆਰੀਅਨ ਦੀ ਸ਼ੂਟਿੰਗ ਦੇਖਣ ਪਹੁੰਚੇ ਪ੍ਰਸ਼ੰਸਕ, ਭੀੜ ’ਚ ਖ਼ੁਦ ਮਿਲਣ ਲਈ ਗੇਟ ’ਤੇ ਪਹੁੰਚੇ ਅਦਾਕਾਰ
ਦੱਸ ਦੇਈਏ ਕਿ ਧਨੁਸ਼ ਅਤੇ ਸਾਰਾ ਅਲੀ ਖ਼ਾਨ ਨੂੰ ਫ਼ਿਲਮ ‘ਅਤਰੰਗੀ ਰੇ’ ’ਚ ਇਕੱਠੇ ਦੇਖਿਆ ਗਿਆ ਸੀ, ਜਿਸ ’ਚ ਪ੍ਰਸ਼ੰਸਕਾਂ ਨੇ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਹੈ।