ਸਾਰਾ ਅਲੀ ਖ਼ਾਨ ਦੀਆਂ ਤਸਵੀਰਾਂ ਕਲਿੱਕ ਲੈ ਰਹੇ ਸਨ ਪਾਪਰਾਜ਼ੀ, ਵਿਚ ਆ ਗਏ ਬਜ਼ੁਰਗ ਅੰਕਲ, ਖੋਹਣ ਲੱਗੇ ਫੋਨ

Wednesday, Nov 27, 2024 - 02:52 PM (IST)

ਸਾਰਾ ਅਲੀ ਖ਼ਾਨ ਦੀਆਂ ਤਸਵੀਰਾਂ ਕਲਿੱਕ ਲੈ ਰਹੇ ਸਨ ਪਾਪਰਾਜ਼ੀ, ਵਿਚ ਆ ਗਏ ਬਜ਼ੁਰਗ ਅੰਕਲ, ਖੋਹਣ ਲੱਗੇ ਫੋਨ

ਨਵੀਂ ਦਿੱਲੀ : ਕਈ ਵਾਰ ਸਾਰਾ ਅਲੀ ਖ਼ਾਨ ਨੂੰ ਪਾਪਰਾਜ਼ੀ ਕਦੇ ਜਿੰਮ ਦੇ ਬਾਹਰ ਜਾਂ ਦਫਤਰ ਦੇ ਬਾਹਰ ਬੜੇ ਸਲੀਕੇ ਨਾਲ ਪੋਜ਼ ਦਿੰਦੀ ਹੈ ਤੇ ਸ਼ਾਇਦ ਇਸੇ ਲਈ ਉਸ ਨੂੰ 'ਅਰਥ ਟੂ ਡਾਊਨ' ਕਿਹਾ ਜਾਂਦਾ ਹੈ। ਅਦਾਕਾਰਾ ਕਿਤੇ ਵੀ ਹੋਵੇ, ਪਾਪਰਾਜ਼ੀ ਤਸਵੀਰਾਂ ਜਾਂ ਵੀਡੀਓ ਲੈਣ ਲਈ ਪਹੁੰਚ ਹੀ ਜਾਂਦੇ ਹਨ।

ਪਾਪਰਾਜ਼ੀ ਦੇ ਫੋਨ ਖੋਹਣ ਲੱਗੇ ਅੰਕਲ
ਹਾਲ ਹੀ 'ਚ ਸਾਰਾ ਨੂੰ ਇਕ ਸੈਲੂਨ ਦੇ ਬਾਹਰ ਦੇਖਿਆ ਗਿਆ। ਅਦਾਕਾਰਾ ਪਾਪਰਾਜ਼ੀ ਲਈ ਪੋਜ਼ ਦੇ ਰਹੀ ਸੀ, ਜਦੋਂ ਅਚਾਨਕ ਇਕ ਬਜ਼ੁਰਗ ਅੰਕਲ ਨੇ ਪਾਪਰਾਜ਼ੀ ਨੂੰ ਵੀਡੀਓ ਲੈਣ ਤੋਂ ਰੋਕਣਾ ਸ਼ੁਰੂ ਕਰ ਦਿੱਤਾ। ਉਸ ਨੇ ਪਾਪਰਾਜ਼ੀ ਦਾ ਫੋਨ ਖੋਹਣਾ ਸ਼ੁਰੂ ਕਰ ਦਿੱਤਾ। ਵੀਡੀਓ ਇੰਨਾ ਮਜ਼ਾਕੀਆ ਹੈ ਕਿ ਉੱਥੇ ਮੌਜੂਦ ਸਾਰੇ ਲੋਕ ਉਸ ਨੂੰ ਦੇਖ ਕੇ ਹੱਸਣ ਲੱਗੇ।

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਪ੍ਰਸ਼ੰਸਕਾਂ ਲਈ ਮਜ਼ੇਦਾਰ ਕੁਮੈਂਟਸ
ਦਰਅਸਲ ਉਹ ਸਾਰਾ ਨੂੰ ਸੈਲੂਨ ’ਚ ਜਾਣ ਲਈ ਰਸਤਾ ਬਣਾ ਰਿਹਾ ਸੀ, ਜਿਸ ਲਈ ਉਹ ਪਾਪਰਾਜ਼ੀ ਨੂੰ ਇਕ ਪਾਸੇ ਕਰ ਰਿਹਾ ਸੀ। ਬਜ਼ੁਰਗ ਅੰਕਲ ਦਾ ਇਹ ਵਤੀਰਾ ਦੇਖ ਸਾਰਾ ਖੁਦ ਵੀ ਹੈਰਾਨ ਰਹਿ ਗਈ। ਉਸ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਯੂਜ਼ਰਜ਼ ਅੰਕਲ ਦੀ ਤਾਰੀਫ਼ ਕਰਦਿਆਂ ਇਸ 'ਤੇ ਕਈ ਮਜ਼ਾਕੀਆ ਕੁਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਅੰਕਲ ਜੀ ਨੇ ਸਹੀ ਕੰਮ ਕੀਤਾ।’ ਇਕ ਹੋਰ ਨੇ ਲਿਖਿਆ, 'ਕਿਉਂਕਿ ਉਸ ਦੀਆਂ ਬੇਟੀਆਂ ਹਨ ਤੇ ਉਹ ਜਾਣਦੇ ਹਨ ਕਿ ਧੀਆਂ ਦੀ ਇੱਜ਼ਤ ਹਰ ਹਾਲਤ 'ਚ ਜ਼ਿਆਦਾ ਜ਼ਰੂਰੀ ਹੈ।’ ਤੀਜੇ ਨੇ ਲਿਖਿਆ, 'ਸਾਰਾ ਨੂੰ ਚਾਚਾ ਦਾ ਧੰਨਵਾਦ ਕਰਨਾ ਚਾਹੀਦਾ ਸੀ।’

ਇਹ ਵੀ ਪੜ੍ਹੋੋ-  'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

'ਕੇਦਾਰਨਾਥ' ਨਾਲ ਕੀਤਾ ਡੈਬਿਊ
ਸਾਰਾ ਆਖਰੀ ਵਾਰ ਫ਼ਿਲਮ 'ਮਰਡਰ ਮੁਬਾਰਕ' ਅਤੇ 'ਏ ਵਤਨ ਮੇਰੇ ਵਤਨ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਜਲਦ ਹੀ ਆਦਿੱਤਿਆ ਰਾਏ ਕਪੂਰ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਅਨੁਰਾਗ ਬਾਸੂ ਨੇ ਕੀਤਾ ਹੈ। ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ ਕੌਂਕਣਾ ਸੇਨ ਵੀ ਨਜ਼ਰ ਆਵੇਗੀ। ਸਾਰਾ ਨੇ ਸਾਲ 2018 'ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਫ਼ਿਲਮ 'ਕੇਦਾਰਨਾਥ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਰਣਵੀਰ ਸਿੰਘ ਨਾਲ 'ਸਿੰਬਾ' 'ਚ ਨਜ਼ਰ ਆਈ। ਇਸ ਤੋਂ ਇਲਾਵਾ ਉਹ 'ਅਤਰੰਗੀ ਰੇ', 'ਕੁਲੀ ਨੰਬਰ 1', 'ਜ਼ਰਾ ਹਟ ਕੇ ਜ਼ਰਾ ਬਚ ਕੇ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News