25 ਦੀ ਉਮਰ ''ਚ ਲਗਜ਼ਰੀ ਕਾਰਾਂ ਸਮੇਤ ਮਹਿੰਗੇ ਸ਼ੌਕ ਰੱਖਦੀ ਹੈ ਸਾਰਾ ਅਲੀ ਖ਼ਾਨ, ਇੰਝ ਪੂਰਾ ਕਰਦੀ ਹੈ ਖ਼ਰਚਾ

10/21/2021 11:40:12 AM

ਮੁੰਬਈ (ਬਿਊਰੋ) -  ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਲਾਡਲੀ ਧੀ ਸਾਰਾ ਅਲੀ ਖ਼ਾਨ ਨੂੰ ਕਾਫ਼ੀ ਲਗਜ਼ਰੀ ਸ਼ੌਕ ਹਨ, ਜਿਨ੍ਹਾਂ 'ਚੋਂ ਇਕ ਹੈ ਮਹਿੰਗੇ ਬੈਗਸ ਰੱਖਣ ਦਾ ਸ਼ੌਕ। ਸਾਰਾ ਅਲੀ ਖ਼ਾਨ ਕੋਲ 'Bottega Veneta Milano Uluru' ਦਾ 6 ਲੱਖ ਰੁਪਏ ਦੀ ਕੀਮਤ ਦਾ ਇਕ ਬੈਗ ਵੀ ਹੈ।

PunjabKesari

ਇਸ ਤੋਂ ਇਲਾਵਾ ਉਸ ਕੋਲੋ 'ਮਰਸਡੀਜ਼ ਜੀ ਵੈਗਨ' ਵੀ ਹੈ। 25 ਸਾਲਾ ਸਾਰਾ ਅਲੀ ਖ਼ਾਨ ਨੇ ਹਾਲ ਹੀ 'ਚ ਆਪਣੇ ਲਈ 'ਮਰਸਡੀਜ਼ ਜੀ ਵੈਗਨ' ਕਾਰ ਖਰੀਦੀ ਹੈ। ਸਫ਼ੇਦ ਰੰਗ ਦੀ ਇਸ ਚਮਚਮਾਉਂਦੀ ਕਾਰ ਦੀ ਕੀਮਤ 1.3 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਸਾਰਾ ਅਲੀ ਖ਼ਾਨ ਕੋਲ 'ਹੌਂਡਾ ਸੀ. ਆਰ. ਵੀ' ਕਾਰ ਹੈ। 

PunjabKesari

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 'ਹੌਂਡਾ ਸੀ. ਆਰ. ਵੀ' ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਸਾਰਾ ਮਹਿੰਗੇ ਡਿਜ਼ਾਇਨਰ ਕੱਪੜੇ ਪਾਉਣ ਦਾ ਵੀ ਸ਼ੌਕ ਰੱਖਦੀ ਹੈ। ਸਾਰਾ ਅਲੀ ਖ਼ਾਨ 40-50 ਹਜ਼ਾਰ ਤਕ ਦੇ ਆਊਟਫਿੱਟਸ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਇਨ੍ਹਾਂ ਤੋਂ ਇਲਾਵਾ ਸੈਫ ਦੀ ਲਾਡਲੀ ਨੂੰ ਮਹਿੰਗੀਆਂ ਘੜੀਆਂ ਦਾ ਵੀ ਸ਼ੌਕ ਹੈ। ਸਾਰਾ ਅਲੀ ਖ਼ਾਨ ਕੋਲ 'Bvlgari Serpenti Tubogas' ਘੜੀ ਹੈ, ਜਿਸ ਦੀ ਕੀਮਤ 9 ਲੱਖ ਰੁਪਏ ਦੱਸੀ ਜਾਂਦੀ ਹੈ।

PunjabKesari

ਦੱਸਣਯੋਗ ਹੈ ਕਿ ਸਾਰਾ ਅਲੀ ਖ਼ਾਨ ਮੁੰਬਈ ਦੇ ਇਕ ਆਲੀਸ਼ਾਨ ਅਪਾਰਟਮੈਂਟ 'ਚ ਰਹਿੰਦੀ ਹੈ। ਸਾਰਾ ਅਲੀ ਖ਼ਾਨ ਨੇ ਇਹ ਅਪਾਰਟਮੈਂਟ ਸਾਲ 2019 'ਚ ਖਰੀਦਿਆ ਸੀ, ਜਿਸ ਦੀ ਕੀਮਤ 1.5 ਕਰੋੜ ਰੁਪਏ ਦੱਸੀ ਜਾਂਦੀ ਹੈ। ਸਾਰਾ ਅਲੀ ਖ਼ਾਨ ਕੋਲ ਅੱਜ ਇਕ ਤੋਂ ਵਧ ਕੇ ਇਕ ਬ੍ਰਾਂਡ ਦੇ ਵਿਗਿਆਪਨ ਹਨ।

PunjabKesari

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਰਾ ਬ੍ਰਾਂਡ ਐਡੋਰਸਮੈਂਟ ਅਤੇ ਫ਼ਿਲਮਾਂ ਆਦਿ ਤੋਂ ਮਿਲਾ ਕੇ 50 ਲੱਖ ਰੁਪਏ ਮਹੀਨਾ ਤਕ ਕਮਾ ਲੈਂਦੀ ਹੈ। ਅਦਾਕਾਰਾ ਦੀ ਕੁੱਲ ਨੈੱਟਵਰਥ 29 ਕਰੋੜ ਰੁਪਏ ਦੱਸੀ ਜਾਂਦੀ ਹੈ।

PunjabKesari
 


sunita

Content Editor

Related News