ਸਾਰਾ ਅਲੀ ਖ਼ਾਨ ਨੂੰ ਇਸ ਨਾਂ ਨਾਲ ਬੁਲਾਉਂਦੇ ਹਨ ਤੈਮੂਰ, ਸੁਣ ਤੁਹਾਨੂੰ ਵੀ ਆ ਜਾਵੇਗਾ ਹਾਸਾ

2021-08-12T11:46:15.613

ਮੁੰਬਈ- ਅਦਾਕਾਰਾ ਸਾਰਾ ਅਲੀ ਖ਼ਾਨ ਨੇ ਹਾਲ ਹੀ ਵਿੱਚ ਇੱਕ ਮਜ਼ੇਦਾਰ ਖੁਲਾਸਾ ਕੀਤਾ ਹੈ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਰਾ ਅਲੀ ਖ਼ਾਨ ਸੈਫ ਅਲੀ ਖ਼ਾਨ ਦੀ ਧੀ ਹੈ। ਸਾਰਾ ਅਤੇ ਇਬਰਾਹਿਮ ਸੈਫ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੇ ਬੱਚੇ ਹਨ। ਸੈਫ ਅਤੇ ਅੰਮ੍ਰਿਤਾ ਦਾ ਤਲਾਕ ਹੋ ਚੁੱਕਿਆ ਹੈ ਪਰ ਜਿਹੜਾ ਅੱਜ ਅਸੀਂ ਖੁਲਾਸਾ ਕਰਨ ਜਾ ਰਹੇ ਹਾਂ ਉਹ ਸੈਫ ਕਰੀਨਾ ਦੇ ਵੱਡੇ ਪੁੱਤਰ ਤੈਮੂਰ ਨੂੰ ਲੈ ਕੇ ਹੈ।

Sara Ali Khan talks about what it's like to be around Taimur Ali Khan
ਕੁਝ ਸਮਾਂ ਪਹਿਲਾਂ ਸਾਰਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਦਾ ਭਰਾ ਤੈਮੂਰ ਉਸ ਨੂੰ ‘ਗੋਲ’ ਕਹਿ ਕੇ ਬਲਾਉਂਦਾ ਸੀ। ਸਾਰਾ ਨੇ ਦੱਸਿਆ ਕਿ ਤੈਮੂਰ ਉਹਨਾਂ ਦੀ ਬਾਡੀ ਸ਼ੇਮਿੰਗ ਨਹੀਂ ਕਰ ਰਿਹਾ ਬਲਕਿ ਉਸ ਤਰ੍ਹਾਂ ਹੀ ਉਸ ਨੂੰ ਗੋਲ ਕਹਿੰਦਾ ਸੀ।

Taimur Ali Khan's Nickname for Sara Ali Khan is too Hilarious to Miss |  Filmfare.com
ਸਾਰਾ ਨੇ ਕਿਹਾ ਕਿ ਤੈਮੂਰ ਦੇ ਮੂੰਹ ਵਿਚੋਂ ਇਹ ਸ਼ਬਦ ਸੁਣਕੇ ਉਸ ਨੂੰ ਬਹੁਤ ਮਜ਼ਾ ਆਉਂਦਾ ਸੀ। ਤੁਹਾਨੂੰ ਦੱਸ ਦਿੰਦੇ ਹਾ ਕਿ ਸਾਰਾ ਨੇ ਬਾਲੀਵੁੱਡ ਵਿੱਚ ਫ਼ਿਲਮ 'ਕੇਦਾਰਨਾਥ' ਨਾਲ ਡੈਬਿਊ ਕੀਤਾ ਸੀ। ਇਸ ਫ਼ਿਲਮ ਵਿੱਚ ਸਾਰਾ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਏ ਸਨ। ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਚੰਗਾ ਪੈਸਾ ਕਮਾਇਆ ਸੀ।


Aarti dhillon

Content Editor

Related News