ਲੰਡਨ ’ਚ ਆਨੰਦ ਲੈ ਰਹੀ ਸਾਰਾ ਅਲੀ ਖ਼ਾਨ, ਸਟਾਈਲਿਸ਼ ਲੁੱਕ ’ਚ ਮਸਤੀ ਕਰਦੀ ਨਜ਼ਰ ਆਈ

Tuesday, May 24, 2022 - 05:37 PM (IST)

ਲੰਡਨ ’ਚ ਆਨੰਦ ਲੈ ਰਹੀ ਸਾਰਾ ਅਲੀ ਖ਼ਾਨ, ਸਟਾਈਲਿਸ਼ ਲੁੱਕ ’ਚ ਮਸਤੀ ਕਰਦੀ ਨਜ਼ਰ ਆਈ

ਮੁੰਬਈ: ਅਦਾਕਾਰਾ ਸਾਰਾ ਅਲੀ ਖਾਨ ਨੂੰ ਐਕਟਿੰਗ ਦੇ ਨਾਲ-ਨਾਲ ਸਫ਼ਰ ਕਰਨ ਦਾ ਵੀ ਬਹੁਤ ਸ਼ੌਕ ਹੈ। ਅਦਾਕਾਰਾ ਨੂੰ ਅਕਸਰ ਟ੍ਰਿਪ ਦਾ ਆਨੰਦ ਲੈਂਦੇ ਦੇਖਿਆ ਜਾਂਦਾ ਹੈ। ਸਾਰਾ ਇਨ੍ਹੀਂ ਦਿਨੀਂ ਲੰਡਨ 'ਚ ਛੁੱਟੀਆਂ ਮਨਾ ਰਹੀ ਹੈ। ਅਦਾਕਾਰਾ ਫ਼ੈਨਜ਼ ਨਾਲ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਂਝੀ ਕਰ ਰਹੀ ਹੈ। ਹਾਲ ਹੀ 'ਚ ਸਾਰਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਕਾਫ਼ੀ ਦੇਖਿਆ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਫ਼ਰਾਂਸ ਦੀਆਂ ਗਲੀਆਂ ’ਚ ਸ਼ਾਹਿਦ ਦੀ ਬੱਚਿਆਂ ਵਾਂਗ 'ਮਸਤੀ', ਔਰਤ ਬਾਹਰ ਆਈ ਤਾਂ ਕਿਹਾ ‘ਸੌਰੀ ਆਂਟੀ’

ਤਸਵੀਰਾਂ ’ਚ ਸਾਰਾ ਵੱਖ-ਵੱਖ ਕੱਪੜਿਆਂ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਲੰਡਨ ਦੀਆਂ ਸੜਕਾਂ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਸਾਰਾ ਖਾਣੇ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ। ਸਾਰਾ ਦੀਆਂ ਤਸਵੀਰਾਂ ਬੇਹੱਦ ਖੂਬਸੂਰਤ ਹਨ।

PunjabKesari

ਇਹ ਵੀ ਪੜ੍ਹੋ: ਕਨਿਕਾ ਕਪੂਰ ਦੀ ਵੈਡਿੰਗ ਰਿਸੈਪਸ਼ਨ ’ਤੇ ਪਹੁੰਚੀ ਅਜੇ ਦੇਵਗਨ ਦੀ ਧੀ, ਲੋਕਾਂ ਨੂੰ ਬਣਾਇਆ ਦੀਵਾਨਾ

ਤਸਵੀਰਾਂ ਸਾਂਝੀਆਂ ਕਰਦੇ ਹੋਏ ਸਾਰਾ ਨੇ ਲਿਖਿਆ ‘ਮੋਨੋਕ੍ਰੋਮੈਟਿਕ ਕਾਫ਼ੀ  ਹੈ। ਹੁਣ ਨਿਓਨ ਅਤੇ ਡ੍ਰਾਮੇਟਿਕ ਹੋਣ ਦਾ ਸਮਾਂ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਕਾਨਸ 2022 ‘ਸਨਸ ਆਫ਼ ਰਾਮਸੇਸ’ ਦੇ ਪ੍ਰੀਮੀਅਰ ਤੋਂ ਪਹਿਲਾਂ ਅਦਾਕਾਰ ਅਹਿਮਦ ਬੇਨੈਸਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਕੰਮ ਦੀ ਗੱਲ ਕਰੀਏ ਤਾਂ ਸਾਰਾ ਨੂੰ ਆਖ਼ਰੀ ਵਾਰ ਫ਼ਿਲਮ ‘ਅਤਰੰਗੀ ਰੇ’ ’ਚ ਦੇਖਿਆ ਗਿਆ ਸੀ। ਇਸ ਫ਼ਿਲਮ ’ਚ ਅਕਸ਼ੈ ਕੁਮਾਰ ਅਤੇ ਧਨੁਸ਼ ਨਜ਼ਰ ਆਏ ਸਨ। ਹੁਣ ਇਹ ਅਦਾਕਾਰਾ ਬਹੁਤ ਜਲਦ ਫ਼ਿਲਮ ‘ਗੈਸਲਾਈਟ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਅਦਾਕਾਰਾ ਨਾਲ ਵਿਕਰਾਂਤ ਮੈਸੀ ਨਜ਼ਰ ਆਉਣਗੇ। ਪ੍ਰਸ਼ੰਸਕਾਂ ਨੂੰ ਇਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

PunjabKesari


author

Anuradha

Content Editor

Related News