ਵੱਡੇ ਪਰਦੇ ''ਤੇ ਹਸਾਉਣ ਆ ਰਹੇ ਹਨ ''ਸੰਤਾ ਬੰਤਾ'', ਸਾਹਮਣੇ ਆਇਆ First Look
Thursday, Mar 03, 2016 - 05:30 PM (IST)

ਮੁੰਬਈ- ਆਉਣ ਵਾਲੀ ਫ਼ਿਲਮ ''ਸੰਤਾ ਬੰਤਾ ਪ੍ਰਾਈਵੈੱਟ ਲਿਮੀਟੇਡ'' ਲਈ ਬੋਮਨ ਇਮਾਰੀ ਅਤੇ ਵੀਰ ਦਾਸ ਦਾ ਫਸਰਟ ਲੁੱਕ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਇਹ ਇਕ ਕਾਮੇਡੀ ਡਰਾਮਾ ਫ਼ਿਲਮ ਹੈ, ਜਿਸ ਦਾ ਪਹਿਲਾ ਪੋਸਟਰ 26 ਫਰਵਰੀ ਨੂੰ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ''ਚ ਬੋਮਨ ਅਤੇ ਵੀਰ ਦੇ ਇਲਾਵਾ ਨੇਹਾ ਧੂਪੀਆ ਅਤੇ ਲੀਸਾ ਹੇਡਨ ਵੀ ਅਹਿਮ ਭੂਮਿਕਾ ''ਚ ਹੋਣਗੀਆਂ। ਫ਼ਿਲਮ ਨੂੰ ਡਾਇਰੈਕਟਰ ਆਕਾਸ਼ਦੀਪ ਸਬੀਰ ਨੇ ਕੀਤਾ ਹੈ।
ਸੰਤਾ ਬੰਤਾ, ਇਕ ਕਾਮੇਡੀ ਫ਼ਿਲਮ ਹੈ, ਜਿਸ ''ਚ ਦੋ ਦੋਸਤਾਂ ਦੀ ਦੋਸਤੀ ਬਾਰੇ ਦੱਸਿਆ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਕ-ਦੂਜੇ ਕਾਰਨ ਉਹ ਕਿਵੇਂ ਮੁਸ਼ਕਲ ''ਚ ਪੈ ਜਾਂਦੇ ਹਨ। ਫ਼ਿਲਮ ''ਚ ਕਾਫੀ ਸ਼ੂਟ 3ਡੀ ਹੈ। ਇਸ ਫ਼ਿਲਮ ''ਚ ਬੋਮਨ ਇਰਾਨੀ ਅਤੇ ਵੀਰਦਾਸ ਸਰਦਾਰ ਦੀ ਭੂਮਿਕਾ ''ਚ ਹੋਣਗੇ। ਇਸ ਫ਼ਿਲਮ ਦੇ ਗੀਤਾਂ ''ਚ ਸੋਨੂੰ ਨਿਗਮ, ਮੀਕਾ ਸਿੰਘ ਅਤੇ ਦਿਲਜੀਤ ਦੋਸਾਂਝ ਨੇ ਆਪਣੀ ਆਵਾਜ਼ ਦਿੱਤੀ ਹੈ। ਫ਼ਿਲਮ 22 ਅਪ੍ਰੈਲ 2016 ਨੂੰ ਰਿਲੀਜ਼ ਹੋਵੇਗੀ।