ਬਾਲੀਵੁੱਡ ’ਚ ਮੁੜ ਕੋਰੋਨਾ ਦਾ ਕਹਿਰ, ਹੁਣ ਸੰਜੇ ਲੀਲਾ ਭੰਸਾਲੀ ਦੀ ਰਿਪੋਰਟ ਆਈ ‘ਪਾਜ਼ੇਟਿਵ’

Tuesday, Mar 09, 2021 - 02:20 PM (IST)

ਬਾਲੀਵੁੱਡ ’ਚ ਮੁੜ ਕੋਰੋਨਾ ਦਾ ਕਹਿਰ, ਹੁਣ ਸੰਜੇ ਲੀਲਾ ਭੰਸਾਲੀ ਦੀ ਰਿਪੋਰਟ ਆਈ ‘ਪਾਜ਼ੇਟਿਵ’

ਨਵੀਂ ਦਿੱਲੀ (ਬਿਊਰੋ) — ਕਪੂਰ ਖ਼ਾਨਦਾਨ ਤੋਂ ਰਣਬੀਰ ਕਪੂਰ ਨੂੰ ਲੈ ਕੇ ਬੁਰੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹੁਣ ਸੰਜੇ ਲੀਲਾ ਭੰਸਾਲੀ ਨੂੰ ਲੈ ਕੇ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ਸੰਕਾਂ ’ਚ ਹਲਚਲ ਪੈਦਾ ਕਰ ਦਿੱਤੀ ਹੈ। ਦਰਅਸਲ, ਰਣਬੀਰ ਕਪੂਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹੁਣ ਸੰਜੇ ਲੀਲਾ ਭੰਸਾਲੀ ਦੇ ਵੀ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਆਪਣੀ ਰਿਪੋਰਟ ‘ਕੋੋਰੋਨਾ ਪਾਜ਼ੇਟਿਵ’ ਆਉਣ ਤੋਂ ਬਾਅਦ ਆਪਣੀ ਆਉਣ ਵਾਲੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਦੀ ਸ਼ੂਟਿੰਗ ਵੀ ਰੋਕ ਦਿੱਤੀ ਹੈ। ਫ਼ਿਲਹਾਲ ਸੰਜੇ ਲੀਲਾ ਭੰਸਾਲੀ ਨੇ ਹੁਣ ਆਪਣੇ ਆਪ ਨੂੰ ਘਰ ’ਚ ਹੀ ਇਕਾਂਤਵਾਸ ਕਰ ਲਿਆ ਹੈ।

ਦੱਸ ਦਈਏ ਕਿ 24 ਫਰਵਰੀ ਨੂੰ ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਸ ਟੀਜ਼ਰ ਦੇ ਨਾਲ ਹੀ ਫ਼ਿਲਮ ਦੀ ਨਵੀਂ ਰਿਲੀਜ਼ਿੰਗ ਤਰੀਕ ਦਾ ਵੀ ਐਲਾਨ ਕੀਤਾ ਸੀ। ਹੁਣ ਇਹ ਫ਼ਿਲਮ 30 ਜੁਲਾਈ 2021 ਨੂੰ ਦੇਸ਼ ਭਰ ’ਚ ਰਿਲੀਜ਼ ਹੋ ਰਹੀ ਹੈ।

ਦੱਸਣਯੋਗ ਹੈ ਕਿ ਰਣਬੀਰ ਕਪੂਰ ਦੇ ਅੰਕਲ ਤੇ ਅਦਾਕਾਰ ਰਣਧੀਰ ਕਪੂਰ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਰਣਬੀਰ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਭਤੀਜੇ ਰਣਬੀਰ ਕਪੂਰ ਨੂੰ ਕੋਰੋਨਾ ਹੋ ਗਿਆ ਹੈ, ਜਿਸ ਦੇ ਚੱਲਦਿਆਂ ਉਸ ਨੂੰ ਇਕਾਂਤਵਾਸ ਕੀਤਾ ਗਿਆ ਹੈ। ਬੀਤੇ ਸਾਲ ਦਸੰਬਰ ’ਚ ਉਸ ਦੀ ਮਾਂ ਨੀਤੂ ਕਪੂਰ ਵੀ ਕੋਰੋਨਾ ਦਾ ਸ਼ਿਕਾਰ ਹੋਈ ਸੀ। ‘ਜੁਗ ਜੁਗ ਜਿਓ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਨੀਤੂ ਕਪੂਰ ਕੋਰੋਨਾ ਦੀ ਚਪੇਟ ’ਚ ਆਈ ਸੀ। ਨੀਤੂ ਕਪੂਰ ਫ਼ਿਲਮ ਦੀ ਸ਼ੂਟਿੰਗ ਲਈ ਚੰਡੀਗੜ੍ਹ ਗਈ ਸੀ, ਜਿਥੇ ਉਹ ਇਸ ਖ਼ਤਰਨਾਕ ਵਾਇਰਸ ਦੀ ਚਪੇਟ ’ਚ ਆਈ।

ਨੋਟ — ਸੰਜੇ ਲੀਲਾ ਭੰਸਾਲੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


author

sunita

Content Editor

Related News