'ਸਾਨੂੰ ਤੁਹਾਡੇ ਹਰ ਕੰਮ 'ਤੇ ਮਾਣ ਹੈ'; ਅਦਾਕਾਰ ਸੰਜੇ ਦੱਤ ਨੇ PM ਮੋਦੀ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ

Wednesday, Sep 17, 2025 - 02:46 PM (IST)

'ਸਾਨੂੰ ਤੁਹਾਡੇ ਹਰ ਕੰਮ 'ਤੇ ਮਾਣ ਹੈ'; ਅਦਾਕਾਰ ਸੰਜੇ ਦੱਤ ਨੇ PM ਮੋਦੀ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ

ਐਂਟਰਟੇਨਮੈਂਟ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਮੌਕੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਪੀ.ਐੱਮ. ਮੋਦੀ ਦੀ ਲੀਡਰਸ਼ਿਪ ਅਤੇ ਦੇਸ਼ ਲਈ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ: ਦੀਪਿਕਾ ਕੱਕੜ 'ਤੇ ਦਿਸਣ ਲੱਗੇ ਕੈਂਸਰ ਦੇ ਸਾਈਡ ਇਫੈਕਟ, ਝੜਨ ਲੱਗੇ ਵਾਲ

PunjabKesari

ਅਦਾਕਾਰ ਨੇ ਲਿਖਿਆ, 'ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਹਾਰਦਿਕ ਸ਼ੁਭਕਾਮਨਾਵਾਂ। ਪ੍ਰਮਾਤਮਾ ਅੱਗੇ ਪ੍ਰਾਰਥਨਾ ਹੈ ਕਿ ਤੁਸੀਂ ਹਮੇਸ਼ਾ ਸਿਹਤਮੰਦ, ਖੁਸ਼ ਅਤੇ ਮਜ਼ਬੂਤ ਰਹੋ। ਤੁਹਾਡੀ ਲੀਡਰਸ਼ਿਪ ਅਤੇ ਦੇਸ਼ ਲਈ ਕੀਤੇ ਗਏ ਤੁਹਾਡੇ ਹਰ ਕੰਮ 'ਤੇ ਸਾਨੂੰ ਮਾਣ ਹੈ। ਹਰ ਹਰ ਮਹਾਦੇਵ।'

ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ Influencer ਨੇ 23 ਸਾਲ ਦੀ ਉਮਰ 'ਚ ਛੱਡੀ ਦੁਨੀਆ, ਸਦਮੇ 'ਚ Fans

ਕੰਮ ਦੀ ਗੱਲ ਕਰੀਏ ਤਾਂ ਸੰਜੇ ਦੱਤ ਹਾਲ ਹੀ ਵਿਚ ਰਿਲੀਜ਼ ਹੋਈ ਰੋਮਾਂਟਿਕ ਐਕਸ਼ਨ ਥ੍ਰਿਲਰ ਫਿਲਮ 'ਬਾਗੀ 4' ਵਿੱਚ ਨਜ਼ਰ ਆਏ, ਜਿਸਦਾ ਪ੍ਰੀਮੀਅਰ 5 ਸਤੰਬਰ, 2025 ਨੂੰ ਹੋਇਆ ਸੀ। ਉਹ ਰਣਵੀਰ ਸਿੰਘ ਨਾਲ ਆਉਣ ਵਾਲੀ ਫਿਲਮ 'ਧੁਰੰਧਰ' ​​ਵਿੱਚ ਵੀ ਦਿਖਾਈ ਦੇਣ ਵਾਲੇ ਹਨ।

ਇਹ ਵੀ ਪੜ੍ਹੋ: 'ਲਾਈਫ ਇਨ ਏ ਮੈਟਰੋ' ਫੇਮ ਅਦਾਕਾਰਾ ਨੂੰ ਮੁੜ ਹੋਇਆ ਕੈਂਸਰ ! ਭਾਵੁਕ ਹੁੰਦਿਆਂ ਕਿਹਾ- 'ਮੈਨੂੰ ਜ਼ਿੰਦਗੀ ਬਹੁਤ ਪਿਆਰੀ ਹੈ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News