ਸੰਜੇ ਦੱਤ ਨੇ ਲਏ ਚੌਥੀ ਵਾਰ 7 ਫੇਰੇ, ਵੀਡੀਓ ਹੋਈ ਵਾਇਰਲ

Wednesday, Oct 09, 2024 - 05:18 PM (IST)

ਸੰਜੇ ਦੱਤ ਨੇ ਲਏ ਚੌਥੀ ਵਾਰ 7 ਫੇਰੇ, ਵੀਡੀਓ ਹੋਈ ਵਾਇਰਲ

ਮੁੰਬਈ - ਸੰਜੇ ਦੱਤ ਨਾ ਸਿਰਫ ਬਾਲੀਵੁੱਡ ਸਗੋਂ ਸਾਊਥ ਫਿਲਮਾਂ ’ਚ ਵੀ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਨੂੰ ਆਪਣਾ ਪ੍ਰਸ਼ੰਸਕ ਬਣਾ ਰਹੇ ਹਨ। ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ’ਚ ਰਹਿੰਦੇ ਹਨ। ਅਫੇਅਰ ਤੋਂ ਲੈ ਕੇ ਤਿੰਨ ਵਿਆਹਾਂ ਤੱਕ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਣਜਾਣ ਨਹੀਂ ਹਨ। ਤਿੰਨ ਵਾਰ ਵਿਆਹ ਕਰਨ ਤੋਂ ਬਾਅਦ ਸੰਜੇ ਦੱਤ ਨੇ ਚੌਥੀ ਵਾਰ ਵਿਆਹ ਕਰ ਲਿਆ ਹੈ। ਜਦੋਂ ਉਨ੍ਹਾਂ ਨੇ ਆਪਣੀ ਤੀਜੀ ਪਤਨੀ ਨਾਲ ਦੂਜੀ ਵਾਰ ਫੇਰੇ ਲਏ ਸਨ ਤਾਂ ਕੁਝ ਹੀ ਸਮੇਂ ’ਚ ਵੀਡੀਓ ਵਾਇਰਲ ਹੋ ਗਿਆ। ਕੀ ਹੈ ਮਸਲਾ, ਆਓ ਤੁਹਾਨੂੰ ਦੱਸਦੇ ਹਾਂ।

ਦੱਸ ਦਈਏ ਕਿ ਸੰਜੇ ਦੱਤ ਅਤੇ ਮਾਨਯਤਾ ਦੱਤ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਉਹ ਆਪਣੇ ਘਰ ਦੀ ਬਾਲਕੋਨੀ ’ਚ ਹਵਨ ਕੁੰਡ ਦੇ ਦੁਆਲੇ ਚੱਕਰ ਲਗਾਉਂਦੇ ਨਜ਼ਰ ਆ ਰਹੇ ਹਨ। ਸੰਜੂ ਨੇ ਨਵਰਾਤਰੀ ਦੇ ਮੌਕੇ ’ਤੇ ਲਏ ਸੱਤ ਫੇਰੇ ਮੀਡੀਆ ਰਿਪੋਰਟਾਂ ਮੁਤਾਬਕ ਸੰਜੇ ਦੱਤ ਦੇ ਘਰ ਦੀ ਮੁਰੰਮਤ ਦਾ ਕੰਮ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਸੀ, ਜੋ ਹਾਲ ਹੀ ’ਚ ਪੂਰਾ ਹੋਇਆ ਹੈ। ਘਰ ਦਾ ਕੰਮ ਪੂਰਾ ਹੋਣ ਨਾਲ ਨਵਰਾਤਰੀ ਦਾ ਸਮਾਂ ਆ ਗਿਆ। ਇਸ ਦੌਰਾਨ ਘਰ ’ਚ ਪੂਜਾ ਅਰਚਨਾ ਕੀਤੀ ਗਈ। ਇਸ ਸਮਾਰੋਹ ’ਚ ਸੰਜੂ ਬਾਬਾ ਅਤੇ ਮਾਨਯਤਾ ਨੇ ਫੇਰੇ ਲਏ। ਇਹ ਇਸ ਪੂਜਾ ਦੀ ਇਕ ਰਸਮ ਸੀ।


author

Sunaina

Content Editor

Related News