ਸੰਜੇ ਦੱਤ ਦੀ ਸਿਹਤ ਨੂੰ ਲੈ ਕੇ ਭਾਵੁਕ ਹੋਈ ਮਾਨਯਤਾ ਦੱਤ, ਬਿਆਨ ਕੀਤਾ ਦਰਦ

09/03/2020 5:02:17 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਸਿਹਤ ਨੂੰ ਲੈ ਕੇ ਹਾਲ ਹੀ 'ਚ ਖ਼ਬਰ ਆਈ ਹੈ ਕਿ ਉਨ੍ਹਾਂ ਨੂੰ ਫੇਫੜਿਆਂ ਦਾ ਕੇਂਸਰ ਹੈ, ਜੋ ਕਿ ਚੌਥੀ ਸਟੇਜ ਦਾ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਨ੍ਹਾਂ ਦਾ ਪਰਿਵਾਰ ਇਸ ਸਮੇਂ ਕਾਫ਼ੀ ਮੁਸ਼ਕਿਲਾਂ ਦੇ ਦੌਰ 'ਚ ਗੁਜਰ ਰਿਹਾ ਹੈ। ਸੰਜੇ ਦੱਤ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਥੇ ਹਰ ਕਿਸੇ ਦੀ ਨਜ਼ਰ ਸੰਜੇ ਦੱਤ ਦੀ ਹੈਲਥ ਅਪਡੇਟ 'ਤੇ ਟਿੱਕੀਆਂ ਹੋਈਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ 'ਚ ਹਨ ਅਤੇ ਲਗਾਤਾਰ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਇਸੇ ਦੌਰਾਨ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਨੇ ਸੋਸ਼ਲ ਮੀਡੀਆ 'ਤੇ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ।
PunjabKesari
ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਇਸ ਮੁਸ਼ਕਿਲ ਸਮੇਂ 'ਚ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਨਜ਼ਰ ਆਈ ਹੈ। ਹਾਲ ਹੀ 'ਚ ਮਨਾਯਤਾ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨਾਲ ਮਾਨਯਤਾ ਦੱਤ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਕਦੇ-ਕਦੇ ਤੁਹਾਨੂੰ ਸਿਰਫ਼ ਸ਼ਾਂਤ ਰਹਿਣਾ ਹੁੰਦਾ ਹੈ ਕਿਉਂਕਿ ਕੋਈ ਵੀ ਸ਼ਬਦ ਇਹ ਬਿਆਨ ਨਹੀਂ ਕਰ ਸਕਦੇ ਕਿ ਤੁਹਾਨੂੰ ਦਿਲ ਅਤੇ ਦਿਮਾਗ ਕਿਸ ਚੀਜ਼ ਤੋਂ ਗੁਜ਼ਾਰ ਰਿਹਾ ਹੈ।'
PunjabKesari
ਦੱਸਣਯੋਗ ਹੈ ਕਿ ਹਾਲ ਹੀ 'ਚ ਸੰਜੇ ਦੱਤ ਦੇ ਕੈਂਸਰ ਹੋਣ ਦੀ ਖ਼ਬਰ ਤੋਂ ਬਾਅਦ ਮਾਨਯਤਾ ਦੱਤ ਨੇ ਆਧਿਕਾਰਿਕ ਬਿਆਨ ਜਾਰੀ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ ਸੀ, 'ਮੈਂ ਉਨ੍ਹਾਂ ਸਾਰਿਆਂ ਲੋਕਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸੰਜੂ ਲਈ ਜਲਦ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ। ਪਹਿਲਾ ਹੀ ਮੇਰਾ ਪਰਿਵਾਰ ਕਾਫ਼ੀ ਮੁਸ਼ਕਿਲਾਂ 'ਚੋਂ ਲੰਘਿਆ ਹੈ। ਇਸ ਮੁਸ਼ਕਿਲ ਘੜੀ 'ਚੋਂ ਅਸੀਂ ਜਲਦ ਹੀ ਉਭਰ ਜਾਵਾਂਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ (ਅੰਦਾਜ਼ੇ) ਤੇ ਅਫ਼ਵਾਹਾਂ 'ਤੇ ਧਿਆਨ ਨਾ ਦਿਓ, ਸਗੋਂ ਪਿਆਰ ਤੇ ਸਮਰਥਨ ਕਰਕੇ ਸਾਡੀ ਮਦਦ ਕਰੋ। ਅਸੀਂ ਇੱਕ ਵਾਰ ਫ਼ਿਰ ਤੋਂ ਵਿਜੇਤਾ ਬਣ ਕੇ ਉਭਰਾਂਗੇ।'
PunjabKesari


sunita

Content Editor

Related News