ਮਾਂ ਨੂੰ ਯਾਦ ਕਰ ਭਾਵੁਕ ਹੋਏ ਸੰਜੇ ਦੱਤ, ਤਸਵੀਰ ਸਾਂਝੀ ਕਰ ਆਖੀ ਇਹ ਗੱਲ

Tuesday, May 04, 2021 - 12:43 PM (IST)

ਮਾਂ ਨੂੰ ਯਾਦ ਕਰ ਭਾਵੁਕ ਹੋਏ ਸੰਜੇ ਦੱਤ, ਤਸਵੀਰ ਸਾਂਝੀ ਕਰ ਆਖੀ ਇਹ ਗੱਲ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਦੀ ਮਾਂ ਅਦਾਕਾਰਾ ਨਰਗਿਸ ਦੱਤ ਬਾਲੀਵੁੱਡ ਦੀ ਇਕ ਮੰਨੀ-ਪ੍ਰਮੰਨੀ ਅਦਾਕਾਰਾ ਸੀ। ਜਿਸ ਦਾ 3 ਮਈ 1981 ਨੂੰ ਦਿਹਾਂਤ ਹੋ ਗਿਆ ਸੀ। ਕੱਲ ਅਦਾਕਾਰਾ ਨਰਗਿਸ ਦੀ ਬਰਸੀ ਸੀ। ਸੰਜੇ ਦੱਤ ਆਪਣੀ ਮਾਂ ਨਰਗਿਸ ਦੇ ਬਹੁਤ ਨੇੜੇ ਸਨ। ਉਹ ਹਰ ਛੋਟੀ ਤੋਂ ਛੋਟੀ ਗੱਲ ਆਪਣੀ ਮਾਂ ਨਾਲ ਸਾਂਝਾ ਕਰਦੇ ਸਨ। ਆਪਣੀ ਮਾਂ ਨੂੰ ਦੁਨੀਆ ਨੂੰ ਅਲਵਿਦਾ ਕਹਿਣਾ ਸੰਜੇ ਲਈ ਵੀ ਬਹੁਤ ਦੁਖਦਾਇਕ ਸਮਾਂ ਸੀ। ਉਹ ਆਪਣੀ ਮਾਂ ਨੂੰ ਖ਼ਾਸ ਮੌਕੇ ‘ਤੇ ਯਾਦ ਕਰਦੇ ਹੈ। 

 
 
 
 
 
 
 
 
 
 
 
 
 
 
 

A post shared by Sanjay Dutt (@duttsanjay)


ਹਾਲ ਹੀ 'ਚ ਸੰਜੇ ਦੱਤ ਨੇ ਮਾਂ ਦੀ ਬਰਸੀ ਮੌਕੇ ਮਾਂ ਨਰਗਿਸ ਨੂੰ ਯਾਦ ਕੀਤਾ ਹੈ। ਸੰਜੇ ਦੱਤ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਅਜਿਹੀ ਸਥਿਤੀ ਵਿਚ ਉਹ ਅਕਸਰ ਆਪਣੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹੈ। ਹੁਣ ਸੰਜੇ ਦੱਤ ਨੇ ਆਪਣੀ ਮਾਂ ਨਰਗਿਸ ਦੀ ਬਰਸੀ ਮੌਕੇ ਸੋਸ਼ਲ ਮੀਡੀਆ ਉਨ੍ਹਾਂ ਨੂੰ ਯਾਦ ਕੀਤਾ ਹੈ। ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਮਾਂ ਨਾਲ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਸੰਜੇ ਦੱਤ ਛੋਟੇ ਬੱਚੇ ਹਨ ਉਨ੍ਹਾਂ ਦੀ ਉਮਰ ਸਿਰਫ਼ 2 ਜਾਂ ਤਿੰਨ ਸਾਲ ਹੋ ਸਕਦੀ ਹੈ।

PunjabKesari
ਤਸਵੀਰ ਵਿਚ ਸੰਜੇ ਮਾਂ ਨਰਗਿਸ ਦੀ ਗੋਦ ਵਿਚ ਬੈਠੇ ਦਿਖਾਈ ਦੇ ਰਹੇ ਹਨ। ਤਸਵੀਰ ਨੂੰ ਵੇਖਦੇ ਹੋਏ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸੰਜੇ ਲਈ ਇਹ ਕਿੰਨੀ ਅਨਮੋਲ ਤਸਵੀਰ ਹੋਵੇਗੀ। ਇਸ ਨੂੰ ਸਾਂਝਾ ਕਰਦੇ ਹੋਏ ਸੰਜੇ ਨੇ ਕੈਪਸ਼ਨ ‘ਚ ਲਿਖਿਆ,'ਅਜਿਹਾ ਕੋਈ ਇਕ ਦਿਨ ਵੀ ਨਹੀਂ ਜਾਂਦਾ, ਜਦੋਂ ਮੈਂ ਤੁਹਾਨੂੰ ਯਾਦ ਨਹੀਂ ਕਰਦਾ ਮਾਂ'।
ਅਦਾਕਾਰਾ ਨਰਗਿਸ ਨੇ 6 ਸਾਲ ਦੀ ਉਮਰ ਵਿੱਚ ਫ਼ਿਲਮ ‘ਤਲਾਸ਼-ਏ-ਹੱਕ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਫਿਲਮ ਤੋਂ ਬਾਅਦ, ਉਹ ਬੇਬੀ ਨਰਗਿਸ ਵਜੋਂ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ਕੀਤੀਆਂ। 


author

Aarti dhillon

Content Editor

Related News