ਸੰਜੇ ਦੱਤ ਨੇ ਪੂਰੇ ਪਰਿਵਾਰ ਨਾਲ ਦੁਬਈ ''ਚ ਮਨਾਇਆ ਨਵੇਂ ਸਾਲ ਦਾ ਜਸ਼ਨ, ਵੇਖੋ ਤਸਵੀਰਾਂ

01/02/2024 3:04:27 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਆਪਣੇ ਪਰਿਵਾਰ ਨਾਲ ਵਿਦੇਸ਼ ‘ਚ ਨਵਾਂ ਸਾਲ ਮਨਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਸੰਜੇ ਦੱਤ ਨੇ ਨਵੇਂ ਸਾਲ ਦੇ ਜਸ਼ਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ‘ਚ ਸੰਜੇ ਦੱਤ ਦੀ ਵੱਡੀ ਧੀ ਅਤੇ ਦੋਵੇਂ ਛੋਟੇ ਬੱਚੇ ਵੀ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਮਾਨਿਅਤਾ ਦੱਤ ਨਾਲ ਤ੍ਰਿਸ਼ਾਲਾ ਦੱਤ ਵੀ ਵਧੀਆ ਬਾਂਡਿੰਗ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਪੂਰਾ ਪਰਿਵਾਰ ਖੁਸ਼ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੰਜੇ ਦੱਤ ਨੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। 

PunjabKesari

ਦੱਸ ਦਈਏ ਕਿ ਤ੍ਰਿਸ਼ਾਲਾ ਦੱਤ ਆਪਣੇ ਪਿਤਾ ਤੋਂ ਦੂਰ ਨਿਊਯਾਰਕ ‘ਚ ਰਹਿੰਦੀ ਹੈ। ਤ੍ਰਿਸ਼ਾਲਾ ਉਨ੍ਹਾਂ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਧੀ ਹੈ, ਜਿਸ ਦਾ ਦਿਹਾਂਤ ਕਈ ਸਾਲ ਪਹਿਲਾਂ ਹੋ ਗਿਆ ਸੀ। ਇਸ ਮਗਰੋਂ ਸੰਜੇ ਦੱਤ ਨੇ ਮਾਨਿਅਤਾ ਦੱਤ ਨਾਲ ਦੂਜਾ ਵਿਆਹ ਕਰਵਾਇਆ ਸੀ।

PunjabKesari

ਤ੍ਰਿਸ਼ਾਲਾ ਪੇਸ਼ੇ ਤੋਂ ਇੱਕ ਫਿਜ਼ਿਓਥੈਰਿਪਿਸਟ ਹੈ। ਉਸ ਦਾ ਪਾਪਾ ਸੰਜੇ ਦੱਤ ਨਾਲ ਬਹੁਤ ਜ਼ਿਆਦਾ ਮੋਹ ਹੈ ਅਤੇ ਅਕਸਰ ਉਹ ਪਿਤਾ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ਪਰ ਪਰਿਵਾਰ ਨਾਲ ਉਹ ਪਹਿਲੀ ਵਾਰ ਨਜ਼ਰ ਆਈ ਹੈ। 

PunjabKesari

ਸੰਜੇ ਦੱਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਹਾਲ ਹੀ ‘ਚ ਉਹ ਸਾਊਥ ਫ਼ਿਲਮ ‘ਲਿਓ’ ‘ਚ ਨਜ਼ਰ ਆਏ ਸਨ। 

PunjabKesari


sunita

Content Editor

Related News