ਧੁਰੰਦਰ ਮਗਰੋਂ Animal 2 ਨੂੰ ਲੈ ਕੇ ਆਈ ਵੱਡੀ ਅਪਡੇਟ, ਨਿਰਦੇਸ਼ਕ ਨੇ ਫਿਲਮ ਦੀ ਕਹਾਣੀ ਨੂੰ ਲੈ ਕੇ ਖੋਲ੍ਹੇ ਪੱਤੇ

Thursday, Feb 05, 2026 - 11:46 AM (IST)

ਧੁਰੰਦਰ ਮਗਰੋਂ Animal 2 ਨੂੰ ਲੈ ਕੇ ਆਈ ਵੱਡੀ ਅਪਡੇਟ, ਨਿਰਦੇਸ਼ਕ ਨੇ ਫਿਲਮ ਦੀ ਕਹਾਣੀ ਨੂੰ ਲੈ ਕੇ ਖੋਲ੍ਹੇ ਪੱਤੇ

ਨਵੀਂ ਦਿੱਲੀ (ਏਜੰਸੀ) : ਸਾਲ 2023 ਦੀ ਸਭ ਤੋਂ ਚਰਚਿਤ ਅਤੇ ਕਮਾਈ ਦੇ ਰਿਕਾਰਡ ਤੋੜਨ ਵਾਲੀ ਫਿਲਮ 'ਐਨੀਮਲ' (Animal) ਦੇ ਅਗਲੇ ਭਾਗ 'ਐਨੀਮਲ ਪਾਰਕ' (Animal Park) ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਫਿਲਮ ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਫਿਲਮ ਦੀ ਸ਼ੂਟਿੰਗ 2027 ਦੇ ਅੱਧ ਵਿੱਚ ਸ਼ੁਰੂ ਹੋਵੇਗੀ। ਇੱਥੇ ਹੀ ਦੱਸ ਦੇਈਏ ਕਿ ਹਾਲ ਹੀ ਵਿਚ ਫਿਲਮ ਧੁਰੰਦਰ ਦੇ ਸੀਕਵਲ ਨੂੰ ਲੈ ਵੀ ਐਲਾਨ ਕੀਤਾ ਗਿਆ ਹੈ। 5 ਦਸੰਬਰ 2025 ਨੂੰ ਰਿਲੀਜ਼ ਹੋਈ ਧੁਰੰਦਰ ਦਾ ਸੀਕਵਲ ਮਾਰਚ 2026 ਵਿਚ ਰਿਲੀਜ਼ ਹੋਣ ਲਈ ਤਿਆਰ ਹੈ।

ਇਹ ਵੀ ਪੜ੍ਹੋ: ਕੀ ਸੋਸ਼ਲ ਮੀਡੀਆ ਬਣ ਰਿਹਾ ਹੈ ਬੱਚਿਆਂ ਦਾ ਕਾਤਲ? ਸੋਨੂੰ ਸੂਦ ਨੇ ਸਰਕਾਰ ਨੂੰ ਪਾਈ ਦੁਹਾਈ, ਜਾਣੋ ਕੀ ਹੈ ਪੂਰਾ ਮਾਮਲਾ

ਦੋ ਹਮਸ਼ਕਲ ਭਰਾਵਾਂ ਵਿਚਾਲੇ ਖੂਨੀ ਜੰਗ 

ਨਿਰਦੇਸ਼ਕ ਵਾਂਗਾ ਅਨੁਸਾਰ, 'ਐਨੀਮਲ ਪਾਰਕ' ਦੀ ਕਹਾਣੀ ਦੋ ਹਮਸ਼ਕਲ ਭਰਾਵਾਂ—ਰਣਵਿਜੇ ਅਤੇ ਅਜ਼ੀਜ਼—ਵਿਚਾਲੇ ਸਿੱਧੀ ਟੱਕਰ 'ਤੇ ਆਧਾਰਿਤ ਹੋਵੇਗੀ। ਫਿਲਮ ਦੇ ਪਹਿਲੇ ਭਾਗ ਦੇ ਅੰਤ ਵਿੱਚ ਦਿਖਾਇਆ ਗਿਆ ਸੀ ਕਿ ਅਬਰਾਰ (ਬੌਬੀ ਦਿਓਲ) ਦਾ ਭਰਾ ਅਜ਼ੀਜ਼, ਰਣਵਿਜੇ ਵਰਗਾ ਦਿਖਣ ਲਈ ਪਲਾਸਟਿਕ ਸਰਜਰੀ ਕਰਵਾਉਂਦਾ ਹੈ ਅਤੇ ਹੁਣ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਤਿਆਰ ਹੈ। ਵਾਂਗਾ ਨੇ ਕਿਹਾ ਕਿ ਅਜ਼ੀਜ਼ ਵੀ ਇੱਕ "ਜਾਨਵਰ" (Animal) ਹੈ, ਇਸ ਲਈ ਇਸ ਵਾਰ ਫਿਲਮ ਵਿੱਚ ਹੋਰ ਵੀ ਜ਼ਿਆਦਾ ਖਤਰਨਾਕ ਮਾਹੌਲ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ: ਅਚਾਨਕ ਧੋਖਾ ਦੇ ਗਈ ਮਸ਼ਹੂਰ ਅਦਾਕਾਰਾ ਦੀ ਡਰੈੱਸ, ਕੈਮਰੇ 'ਚ ਕੈਦ ਹੋ ਗਿਆ ਸਭ ਕੁੱਝ

ਰਣਬੀਰ ਕਪੂਰ ਨਿਭਾਉਣਗੇ ਡਬਲ ਰੋਲ 

ਬਾਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਇਸ ਸੀਕਵਲ ਵਿੱਚ ਦੋਹਰੀ ਭੂਮਿਕਾ (ਰਣਵਿਜੇ ਅਤੇ ਅਜ਼ੀਜ਼) ਨਿਭਾਉਣ ਲਈ ਬੇਹੱਦ ਉਤਸ਼ਾਹਿਤ ਹਨ। ਰਣਬੀਰ ਨੇ ਦੱਸਿਆ ਕਿ ਸੰਦੀਪ ਰੈਡੀ ਵਾਂਗਾ ਦੇ ਮਨ ਵਿੱਚ ਪਹਿਲੇ ਭਾਗ ਦੀ ਸ਼ੂਟਿੰਗ ਦੌਰਾਨ ਹੀ ਦੂਜੇ ਭਾਗ ਦੀ ਕਹਾਣੀ ਬਿਲਕੁਲ ਸਾਫ਼ ਸੀ। ਉਨ੍ਹਾਂ ਕਿਹਾ ਕਿ ਉਹ ਨਿਰਦੇਸ਼ਕ ਨਾਲ ਲਗਾਤਾਰ ਵਿਚਾਰ-ਵਟਾਂਦਰਾ ਕਰ ਰਹੇ ਹਨ ਅਤੇ ਇਨ੍ਹਾਂ ਦੋਵਾਂ ਕਿਰਦਾਰਾਂ ਨੂੰ ਪਰਦੇ 'ਤੇ ਨਿਭਾਉਣਾ ਉਨ੍ਹਾਂ ਲਈ ਇੱਕ ਅਦਾਕਾਰ ਵਜੋਂ ਪ੍ਰੇਰਨਾਦਾਇਕ ਹੈ।

ਇਹ ਵੀ ਪੜ੍ਹੋ: '71 ਲੱਖ ਨਕਦ ਤੇ 21 ਤੋਲੇ ਸੋਨਾ...'; ਵਿਆਹ ਕਰਾਉਂਦੇ ਹੀ 'ਕਰੋੜਪਤੀ' ਬਣ ਗਿਆ Famous YouTuber

ਬਾਕਸ ਆਫਿਸ 'ਤੇ ਰਚਿਆ ਸੀ ਇਤਿਹਾਸ 

ਦੱਸਣਯੋਗ ਹੈ ਕਿ 'ਐਨੀਮਲ' ਨੇ ਦੁਨੀਆ ਭਰ ਵਿੱਚ 900 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਹਾਲਾਂਕਿ, ਫਿਲਮ ਵਿੱਚ ਦਿਖਾਈ ਗਈ ਹਿੰਸਾ ਅਤੇ ਕੁਝ ਵਿਸ਼ਿਆਂ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਫਿਲਮ ਵਿੱਚ ਰਣਬੀਰ ਕਪੂਰ ਤੋਂ ਇਲਾਵਾ ਅਨਿਲ ਕਪੂਰ, ਰਸ਼ਮਿਕਾ ਮੰਦਾਨਾ ਅਤੇ ਤ੍ਰਿਪਤੀ ਡਿਮਰੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ।

ਇਹ ਵੀ ਪੜ੍ਹੋ: 'ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ...!' ਨਵਜੋਤ ਸਿੱਧੂ ਨੇ ਸਟੇਜ ਤੋਂ ਆਖ 'ਤੀ ਵੱਡੀ ਗੱਲ

ਕਦੋਂ ਹੋਵੇਗੀ ਰਿਲੀਜ਼? 

ਨਿਰਦੇਸ਼ਕ ਵਾਂਗਾ ਫਿਲਹਾਲ ਆਪਣੀ ਅਗਲੀ ਫਿਲਮ 'ਸਪਿਰਿਟ' (Spirit) 'ਤੇ ਕੰਮ ਕਰ ਰਹੇ ਹਨ। 'ਸਪਿਰਿਟ' ਦੇ ਮੁਕੰਮਲ ਹੋਣ ਤੋਂ ਬਾਅਦ ਹੀ 'ਐਨੀਮਲ ਪਾਰਕ' 'ਤੇ ਕੰਮ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ, 'ਐਨੀਮਲ' ਫਿਲਮ ਹੁਣ 13 ਫਰਵਰੀ ਨੂੰ ਜਾਪਾਨ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: ਸੁਰਾਂ ਦਾ ਸਫ਼ਰ ਹੋਇਆ ਖ਼ਤਮ! ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News