ਨੈਸ਼ਨਲ ਐਵਾਰਡ ਜੇਤੂ ਕੰਨੜ ਅਦਾਕਾਰ ਸੰਚਾਰੀ ਵਿਜੈ ਦਾ ਦਿਹਾਂਤ, ਸੜਕ ਹਾਦਸੇ ’ਚ ਹੋਏ ਸਨ ਜ਼ਖ਼ਮੀ

2021-06-14T17:27:21.457

ਮੁੰਬਈ (ਬਿਊਰੋ)– ਨੈਸ਼ਨਲ ਫ਼ਿਲਮ ਐਵਾਰਡ ਨਾਲ ਸਨਮਾਨਿਤ ਕੰਨੜ ਅਦਾਕਾਰ ਸੰਚਾਰੀ ਵਿਜੈ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦੇ ਦਿਹਾਂਤ ’ਤੇ ਹਰ ਕੋਈ ਹੈਰਾਨ ਹੈ। ਤੁਹਾਨੂੰ ਦੱਸ ਦੇਈਏ ਕਿ ਵਿਜੈ ਦਾ ਸ਼ੁੱਕਰਵਾਰ ਨੂੰ ਬੈਂਗਲੁਰੂ ’ਚ ਐਕਸੀਡੈਂਟ ਹੋ ਗਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਅਦਾਕਾਰ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦੇ ਹਾਦਸੇ ਤੋਂ ਬਾਅਦ ਆਪਰੇਸ਼ਨ ਵੀ ਹੋਇਆ ਸੀ, ਫਿਰ ਵੀ 38 ਸਾਲਾ ਅਦਾਕਾਰ ਬਚ ਨਹੀਂ ਸਕਿਆ।

ਇਸ ਖ਼ਬਰ ਨਾਲ ਪ੍ਰਸ਼ੰਸਕਾਂ ਵਿਚਕਾਰ ਦੁੱਖ ਦੀ ਲਹਿਰ ਦੌੜ ਗਈ ਹੈ। ਖ਼ਬਰ ਮੁਤਾਬਕ ਹਾਦਸਾ ਉਦੋਂ ਹੋਇਆ ਸੀ, ਜਦੋਂ ਵਿਜੈ ਆਪਣੇ ਦੋਸਤ ਦੇ ਘਰੋਂ ਬਾਈਕ ’ਤੇ ਵਾਪਸ ਆ ਰਹੇ ਸਨ। ਅਦਾਕਾਰ ਸੁਦੀਪ ਨੇ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਇਹ ਦੁਖਦ ਖ਼ਬਰ ਦਿੱਤੀ ਸੀ।

ਅਦਾਕਾਰ ਨੇ ਟਵੀਟ ਕਰਕੇ ਲਿਖਿਆ ਸੀ ਕਿ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਸੰਚਾਰੀ ਵਿਜੈ ਦਾ ਦਿਹਾਂਤ ਹੋ ਗਿਆ ਹੈ। ਇਸ ਤਾਲਾਬੰਦੀ ’ਚ ਉਨ੍ਹਾਂ ਨਾਲ ਦੋ ਵਾਰ ਮੁਲਾਕਾਤ ਹੋਈ। ਉਹ ਅਗਲੀ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਸਨ, ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨਾਲ ਬੇਹੱਦ ਹਮਦਰਦੀ ਹੈ।

ਨੋਟ- ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh